ਅੰਮ੍ਰਿਤਸਰ – ਕਾਂਟੀਨੈਂਟਲ ਇੰਜਨਜ਼ ਲਿਮਟਿਡ ਦੇ ਡਾਇਰੈਕਟਰ ਸ੍ਰੀ ਬੀ।ਪੀ। ਜੈਟੀ ਵੱਲੋਂ ਸੀ। ਈ। ਐਲ (ਸੈਲ) ਕਾਰਗੋ ਲੋਡ ਕੈਰੀਅਰ ਦਾ ਪਹਿਲਾ ਬਣਾਇਆ ਥ੍ਰੀ-ਵੀਲਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ ਗਿਆ। ਸ੍ਰੀ ਜੈਟੀ ਨੇ ਇਸਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ: ਗੁਰਿੰਦਰਪਾਲ ਸਿੰਘ ਅਤੇ ਸ੍ਰ: ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਸੌਂਪੀਆਂ। ਉਨ੍ਹਾਂ ਕਿਹਾ ਕਿ ਕਾਂਟੀਨੈਂਟਲ ਇੰਜਨਜ਼ ਵੱਲੋਂ ਬਣਾਇਆ ਪਹਿਲਾ ਥ੍ਰੀ-ਵੀਲਰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਅਤੇ ਕੰਪਨੀ ਦੀ ਤਰੱਕੀ ਲਈ ਆਸ਼ੀਰਵਾਦ ਲੈਣ ਵਾਸਤੇ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਧੰਨਤਾਯੋਗ ਹਾਂ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਇਹ ਸੇਵਾ ਬਖਸ਼ੀ ਹੈ।
ਸ੍ਰ: ਗੁਰਿੰਦਰਪਾਲ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰ: ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ੍ਰ। ਪ੍ਰਤਾਪ ਸਿੰਘ ਵਲੋਂ ਕੰਪਨੀ ਦੇ ਡਾਇਰੈਕਟਰ ਸ੍ਰੀ ਬੀ. ਪੀ. ਜੈਟੀ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਅਤੇ ਨਾਲ ਆਏ ਸ੍ਰੀ ਤੇਜਵੀਰ ਸਿਧਾਣਾ (ਸੀ ਈ ਓ), ਡੀਲਰ ਸ੍ਰ: ਮਨਦੀਪ ਸਿੰਘ, ਸਨਰਾਈਜ਼ ਮੋਟਰਜ਼ ਵਲੋਂ ਸ੍ਰੀ ਕੇ।ਪੀ। ਸਿੰਘ ਲੁਧਿਆਣਾ, ਏਰੀਆ ਮੈਨੇਜਰ ਸ੍ਰੀ ਸੰਜੇ ਸਿੰਘ ਅਤੇ ਹੋਰ ਪਤਵੰਤੇ ਸੱਜਣਾ ਨੂੰ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰ: ਹਰਮਿੰਦਰ ਸਿੰਘ ਮੂਧਲ ਸੁਪ੍ਰਿੰਟੈਂਡੈਂਟ ਸ਼੍ਰੋਮਣੀ ਕਮੇਟੀ ਅਤੇ ਸ੍ਰ। ਕੁਲਵਿੰਦਰ ਸਿੰਘ ਇੰਚਾਰਜ ਪਬਲੀਸਿਟੀ ਵਿਭਾਗ ਅਤੇ ਹੋਰ ਅਧਿਕਾਰੀ ਹਾਜ਼ਰ ਸਨ।