ਪਟਨਾ- ਆਰਜੇਡੀ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਪਟਨਾ ਦੇ ਸਰਕੁਲਰ ਰੋਡ ਤੇ ਸਥਿਤ ਆਪਣੀ ਪਤਨੀ ਰਾਬੜੀ ਦੇਵੀ ਦੇ ਨਿਵਾਸ ਤੇ ਘੱਟ ਗਿਣਤੀ ਕਮਿਊਨਿਟੀ ਲਈ ਸਪੈਸ਼ਲ ਤੌਰ ਤੇ ਆਯੋਜਿਤ ਚੂੜਾ-ਦਹੀਂ ਭੋਜ ਦੇ ਸਮੇਂ ਬਾਬਾ ਰਾਮਦੇਵ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਸ ਦਾ ਹਾਲ ਵੀ ਬਾਪੂ ਆਸਾਰਾਮ ਵਾਲਾ ਹੀ ਹੋਵੇਗਾ। ਉਨ੍ਹਾਂ ਨੇ ਇਹ ਵੀ ਕਹਾ ਕਿ ਪਤੰਜਲੀ ਦੇ ਆਟੇ ਵਿੱਚ ਜਹਿਰੀਲਾ ਪਦਾਰਥ ਮਿਲਾਇਆ ਜਾਂਦਾ ਹੈ। ਇਸ ਸਬੰਧੀ ਜਲਦੀ ਹੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਲਾਲੂ ਨੇ ਰਾਮਦੇਵ ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਸਾਧੂ ਦਾ ਪਹਿਰਾਵਾ ਪਹਿਨ ਕੇ ਹਰਰੋਜ਼ ਬੱਕ-ਬੱਕ ਕਰਦਾ ਰਹਿੰਦਾ ਹੈ ਅਤੇ ਅੱਜਕਲ੍ਹ ਮੋਦੀ ਦਾ ਗੁਰੂ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜਰੂਰੀ ਹੈ ਕਿ ਸੱਚੇ ਸਾਧੂ ਅਤੇ ਰਾਮਦੇਵ ਵਰਗੇ ਨਕਲੀ ਸਾਧੂ ਦਰਮਿਆਨ ਫਰਕ ਸਪੱਸ਼ਟ ਹੋਣਾ ਚਾਹੀਦਾ ਹੈ।
ਲਾਲੂ ਨੇ ਕਿਹਾ ਕਿ ਉਹ ਪ੍ਰਚਾਰ ਦੇ ਨਵੇਂ ਤਰੀਕੇ ਰੈਲੀਆਂ ਅਤੇ ਲਾਊਡਸਪੀਕਰਾਂ ਦੀ ਬਜਾਏ ਘਰ-ਘਰ ਜਾ ਕੇ ਪਰਚਾਰ ਕਰਨ ਨੂੰ ਤਰਜੀਹ ਦੇਣਗਟ, ਇਸੇ ਕਰਕੇ ਹੀ ਉਨ੍ਹਾਂ ਨੇ ਆਰਜੇਡੀ ਵੱਲੋਂ 23 ਫਰਵਰੀ ਨੂੰ ਪਟਨਾ ਵਿੱਚ ਹੋਣ ਵਾਲੀ ਰੈਲੀ ਨੂੰ ਰੱਦ ਕਰ ਦਿੱਤਾ ਹੈ। ਲਾਲੂ ਨੇ ਕਿਹਾ ਕਿ ਲੋਕਾਂ ਨੂੰ ਰੈਲੀ ਵਿੱਚ ਬੁਲਾਉਣ ਦੀ ਜਗ੍ਹਾ ਉਨ੍ਹਾਂ ਦੇ ਘਰ-ਘਰ ਜਾਣਗੇ। ਉਨ੍ਹਾਂ ਨੇ ਕਿਹਾ ਕਿ ਬਿਹਾਰ ਵਿੱਚ ਰਾਜ ਦੀਆਂ ਕੁਲ 40 ਸੀਟਾਂ ਤੇ ਮੁਕਾਬਲਾ ਆਰਜੇਡੀ-ਕਾਂਗਰਸ-ਐਲਜੇਪੀ ਗਠਬੰਧਨ ਅਤੇ ਬੀਜੇਪੀ ਦਰਮਿਆਨ ਹੋਵੇਗਾ।