ਅੰਮ੍ਰਿਤਸਰ,(ਗੁਰਨਾਮ ਸਿੰਘ ਅਕੀਦਾ)-ਗੋਦੜੀ ਵਿਚ ਲਾਲ ਦੀ ਕਹਾਵਤ ਤਾਂ ਸੁਣੀ ਹੀ ਹੈ ਇਹ ਸੱਚ ਵੀ ਹੋ ਜਾਂਦੀ ਹੈ ਕਿ ਮਹਿੰਗੇ ਭਾਅ ਦੀ ਖੇਡ ਬਣ ਚੁੱਕੀ ਰਾਈਫਲ ਸ਼ੁਟਿੰਗ ਵਿਚ ਕਈ ਮੈਡਲ ਜਿੱਤ ਕੇ ਆਪਣੇ ਮਾਪਿਆਂ, ਆਪਣੇ ਇਲਾਕੇ ਤੇ ਆਪਣੇ ਸਕੂਲ ਤੋਂ ਲੈਕੇ ਆਪਣਾ ਨਾਮ ਚਮਕਾਉਣ ਵਾਲੇ ਵਿਸ਼ਵਜੀਤ ਸਿੰਘ ਚੌਹਾਨ ਨੇ ਮਹਿਜ 19 ਸਾਲ ਤੋਂ ਵੀ ਘੱਟ ਉਮਰ ਵਿਚ ਆਪਣੀ ਉਮਰ ਨਾਲੋਂ ਵੱਡੀਆਂ ਪ੍ਰਾਪਤੀਆਂ ਕਰ ਮਾਹਿਰਾਂ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਹੈ, ਇੰਨੀ ਛੋਟੀ ਉਮਰ ਵਿਚ ਰਾਈਫਲ ਸੁਟਿੰਗ ਵਿਚੋਂ ਜ਼ਿਲਾ, ਰਾਜ ਅਤੇ ਕੌਮੀ ਪੱਧਰ ਦੇ ਚਾਰ ਮੈਡਲ ਜਿੱਤਕੇ ਆਪਣੀ ਜਿੰਦਗੀ ਦੇ ਸਫਰ ਦੀ ਗੈਰ ਮਾਮੂਲੀ ਸ਼ੁਰੂਆਤ ਕੀਤੀ। ਦੋ ਕੁ ਦਹਾਕੇ ਹੋਏ ਭਾਰਤ ਦੇ ਨਕਸ਼ੇ ਤੇ ਆਏ ਪਟਿਆਲਾ ਦੇ ਵੱਡ ਅਕਾਰੀ ਰਣਜੀਤ ਨਗਰ ਦੇ ਲੁਕਮੇਂ ਜਿਹੇ ਇਲਾਕੇ ਵਿਚ ਰਹਿਣ ਵਾਲੇ ਆਪਣੇ ਪਿਤਾ ਸੇਵਾ ਮੁਕਤ ਜੇ ਈ ਕੁਲਵੰਤ ਸਿੰਘ ਅਤੇ ਮਾਤਾ ਜਸਬੀਰ ਕੌਰ ਦੇ ਘਰ ਵਿਚ ਲੋਰੀਆਂ ਲੈਕੇ ਬਾਪੂ ਦੀਆਂ ਅਸ਼ੀਸ਼ਾਂ ਲੈਕੇ ਵੱਡੇ ਹੁੰਦੇ ਗਏ ਵਿਸ਼ਵਜੀਤ ਦੇ ਮਾਪਿਆਂ ਨੂੰ ਇਹ ਪਤਾ ਵੀ ਨਹੀਂ ਸੀ ਕਿ ਉਨ੍ਹਾਂ ਦਾ ਵਿਸ਼ਵਜੀਤ ਇਕ ਦਿਨ ਉਨ੍ਹਾਂ ਦੀ ਝੌਲੀ ਮੈਡਲਾਂ ਨਾਲ ਭਰ ਕੇ ਵਿਸ਼ਵ ਵਿਚ ਉਨ੍ਹਾਂ ਦੇ ਨਾਮ ਦੀ ਮੋਹਰ ਲਾ ਦੇਵੇਗਾ। ਜ਼ਿਲਾ ਪੱਧਰ ਦੇ ਹੋਏ ਮੁਕਾਬਲੇ ਵਿਚ ਉਸ ਨੇ ਆਪਣੀ ਉਮਰ ਦੇ ਗਰੁੱਪ ਵਿਚ 10 ਮੀਟਰ ਦੀ ਰਾਇਫਲ ਸ਼ੂਟਿੰਗ ਵਿਚੋਂ ਚਾਂਦੀ ਦਾ ਤਮਗਾ ਜਿੱਤਿਆ, ਅਮ੍ਰਿਤਸਰ ਵਿਚ ਹੋਈਆਂ ਸਕੂਲ ਖੇਡਾਂ ਵਿਚੋਂ ਰਾਈਫਲ ਸ਼ੂਟਿੰਗ ਵਿਚ 400 ਵਿਚੋਂ 316 ਅੰਕ ਪ੍ਰਾਪਤ ਕਰਕੇ ਗੋਲਡ ਮੈਡਲ ਪ੍ਰਾਪਤ ਕਰਕੇ ਸਭ ਤੇ ਮੂੰਹ ਵਿਚ ਉਂਗਲਾਂ ਦੇ ਦਿਤੀਆਂ, ਇਸ ਤੋਂ ਅੱਗੇ ਕੌਮੀ ਪੱਧਰ ਦੀ ਰਾਈਫਲ ਸ਼ੂਟਿੰਗ ਵਿਚ ਨੈਸ਼ਨਲ ਗੈਮਜ਼ ਪੂਨਾ ਮਹਾਰਸਟਰ ਵਿਚ ਆਯੋਜਿਤ ਖੇਡਾਂ ਵਿਚ 10 ਮੀਟਰ ਦੀ ਰੇਂਜ ਦੀ ਰਾਈਫਲ ਸ਼ੂਟਿੰਗ ਵਿਚ 400 ਵਿਚੋਂ 303 ਅੰਕ ਹਾਸਲ ਕਰਕੇ ਬੈਸਟ ਸ਼ੂਟਰ ਦਾ ਖਿਤਾਬ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕਰਕੇ ਪੂਰੇ ਭਾਰਤ ਨੂੰ ਸਲੂਟ ਕੀਤਾ, ਇਸ ਦੇ ਨਾਲ ਹੀ ਪੰਜਾਬ ਟੀਮ ਨੂੰ ਪਹਿਲੇ ਨੰਬਰ ਤੇ ਲਿਆਕੇ ਗੋਲਡ ਮੈਡਲ ਪ੍ਰਾਪਤ ਕੀਤਾ, ਉਸ ਨੂੂੰ ਨੈਸ਼ਨਲ ਐਵਾਰਡੀ ਸ. ਤੋਤਾ ਸਿੰਘ ਵਲੋਂ ਵੀ ਸਨਮਾਨਿਤ ਕੀਤਾ ਗਿਆ, ਪੰਜਾਬ ਦੇ ਸਿਖਿਆ ਵਿਭਾਗ ਦੇ ਨਿਰਦੇਸ਼ਕ ਡਾ. ਕਮਲ ਕੁਮਾਰ ਗਰਗ ਅਤੇ ਡਿਪਟੀ ਡਾਇਰੈਕਟਰ ਸਪੋਰਟਸ ਪੰਜਾਬ ਵਲੋਂ ਅਤੇ ਵਧੀਕ ਡਾਇਰੈਕਟਰ ਸ. ਜੇ ਪੀ ਸਿੰਘ ਵਲੋਂ ਵਿਸ਼ੇਸ਼ ਸਨਮਾਨ ਦੇਕੇ ਇਸ ਸ਼ੂਟਰ ਨੂੰ ਹੋਰ ਵੱਡੇ ਮੈਡਲ ਹਾਸਲ ਕਰਨ ਲਈ ਪ੍ਰੇਰਿਆ, ਇਸ ਬੱਚੇ ਤੇ ਦੇਸ਼ ਆਸ਼ ਕਰਦਾ ਹੈ ਕਿ ਇਹ ਸ਼ੂਟਰ ਅੰਤਰਰਾਸਟਰੀ ਪੱਧਰ ਦੀਆਂ ਖੇਡਾਂ ਵਿਚ ਵੀ ਭਾਰਤ ਦਾ ਨਾਮ ਰੋਸ਼ਨ ਕਰੇਗਾ, ਇਹ ਭਾਰਤ ਨੂੰ ਮੈਡਲਾਂ ਦੀ ਵੱਡੀ ਸੋਗਾਤ ਪ੍ਰਦਾਨ ਕਰੇਗਾ। ਵਿਸ਼ਵ ਕਹਿੰਦਾ ਹੈ ਕਿ ਮੇਰੀ ਇਸ ਕਾਮਯਾਬੀ ਪਿੱਛੇ ਮੇਰੇ ਕੋਚ ਪ੍ਰਵੇਜ਼ ਜੋਸ਼ੀ ਦਾ ਵੱਡਾ ਹੱਥ ਹੈ ਜਿਸ ਦੀ ਰਹਿਨੁਮਾਈ ਹੇਠ ਮੈਂ ਮਿਹਨਤ ਕਰਦਾ ਹੋਇਆ ਕਦੇ ਵੀ ਪਿੱਛੇ ਨਹੀਂ ਹਟਿਆ। ਵਿਸ਼ਵਜੀਤ ਸਿਖਿਆ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਸ. ਸ਼ੇਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਾ ਹੈ ਜਿਸ ਨੇ ਉਸ ਦੀ ਹਮੇਸ਼ਾਂ ਹੀ ਹੱਲਾਸ਼ੇਰੀ ਨਾਲ ਆਤਮਕ ਸ਼ਕਤੀ ਨੂੰ ਵੱਡੀ ਕੀਤਾ।
ਰਾਈਫਲ ਸ਼ੂਟਿੰਗ ਵਿਚ ਛੋਟੀ ਉਮਰੇ ਅਨੇਕਾਂ ਮੈਡਲਾਂ ਨਾਲ ਹਿੱਕ ਸਜਾਉਣ ਵਾਲਾ ਵਿਸ਼ਵਜੀਤ ਚੌਹਾਨ
This entry was posted in ਪੰਜਾਬ.