ਲੁਧਿਆਣਾ : ਪੰਜਾਬੀ ਲੇਖਕ ਸਭਾ ਲੁਧਿਆਣਾ ਵੱਲੋਂ ਉਘੇ ਪੰਜਾਬੀ ਕਵੀ ਜਸਵੰਤ ਜਫ਼ਰ ਦਾ ਤੀਸਰਾ ਕਾਵਿ ਸੰਗ੍ਰਹਿ ‘ਇਹ ਬੰਦਾ ਕੀ ਹੁੰਦਾ’ ਦਾ ਦੂਸਰਾ ਐਡੀਸ਼ਨ ਅੱਜ ਇੱਥੇ ਪੰਜਾਬੀ ਭਵਨ ਲੁਧਿਆਣਾ ਵਿਖੇ ਸ. ਉਜਾਗਰ ਸਿੰਘ ਕੰਵਲ ਨੇ ਲੋਕ ਅਰਪਣ ਕੀਤਾ। ਉਹਨਾਂ ਆਖਿਆ ਕਿ 50 ਸਾਲ ਪਹਿਲਾਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿਚ ਪੜ੍ਹਦਿਆਂ ਉਹਨਾਂ ਇਹ ਕਦੇ ਵੀ ਨਹੀਂ ਸੀ ਸੋਚਿਆ ਕਿ ਉਹਨਾਂ ਵਾਂਗ ਹੀ ਸਾਹਿਤ ਸਿਰਜਣਾ ਕਰਨ ਵਾਲੇ ਇਸੇ ਕਾਲਜ ਦੇ ਵਿਦਿਆਰਥੀ ਜਸਵੰਤ ਜਫ਼ਰ ਦੇ ਤੀਸਰੇ ਕਾਵਿ ਸੰਗ੍ਰਹਿ ਨੂੰ ਉਹ ਲੋਕ ਅਰਪਣ ਕਰਨਗੇ। ਉਹਨਾਂ ਆਖਿਆ ਕਿ ਇੰਜੀਨੀਅਰ ਸਿਰਫ਼ ਇਮਾਰਤਾਂ ਨਹੀਂ ਉਸਾਰਦੇ, ਗਿਆਨ ਵਿਗਿਆਨ ਦੇ ਸਹਾਰੇ ਘਰਾਂ ਵਿਚ ਰੌਸ਼ਨੀਆਂ ਦਾ ਪ੍ਰਬੰਧ ਹੀ ਨਹੀਂ ਕਰਦੇ, ਸਗੋਂ ਲੋਕ ਮਨਾਂ ਵਿਚਕਾਰ ਪੁਲ ਵੀ ਉਸਾਰਦੇ ਹਨ ਅਤੇ ਕਾਲੇ ਦੌਰ ਵਿਚ ਆਪਣੀ ਸ਼ਾਇਰੀ ਦੇ ਚਿਰਾਗ ਬਾਲ ਕੇ ਲੋਕ ਮਾਨਸਿਕਤਾ ਨੂੰ ਚਾਨਣ ਵੱਲ ਵੀ ਲਿਜਾਂਦੇ ਹਨ।
ਇਸ ਕਾਵਿ ਸੰਗ੍ਰਹਿ ਦੇ ਲੋਕ ਅਰਪਣ ਹੋਣ ’ਤੇ ਮੁਬਾਰਕ ਦਿੰਦੇ ਹੋਏ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਸਮਾਜ ਵਿਚ ਭਾਰੀ ਭਰਕਣ ਖਰਚਿਆਂ ਨਾਲ ਸਮਾਜਕ ਰਸਮਾਂ ਨਿਭਾਉਣ ਵਾਂਗ ਹੀ ਫਜ਼ੂਲ ਖਰਚਿਆਂ ਦਾ ਦੌਰ ਚਲ ਰਿਹਾ ਹੈ ਜਦ ਕਿ ਸਾਹਿਤ ਸਾਨੂੰ ਸਾਦਗੀ ਦਾ ਸੁਨੇਹਾ ਦਿੰਦਾ ਹੈ। ਇਹ ਕਿਤਾਬਾਂ ਪ੍ਰਭਾਵਸ਼ਾਲੀ ਸਮਾਗਮ ਦਾ ਸੁਨੇਹਾ ਹੀ ਇਹੀ ਹੈ ਕਿ ਚੰਗੀਆਂ ਕਿਤਾਬਾਂ ਨੂੰ ਚੰਗੇ ਨਾਗਰਿਕ ਪੜ੍ਹਨ ਦਾ ਮਾਹੌਲ ਉਸਾਰਿਆ ਜਾਵੇ ਅਤੇ ਦਿਖਾਵਾਪ੍ਰਸਤੀ ਤੋਂ ਬਚਿਆ ਜਾਵੇ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਪ੍ਰੋ. ਰਵਿੰਦਰ ਭੱਠਲ ਨੇ ਆਖਿਆ ਕਿ ਪੰਜਾਬੀ ਲੇਖਕ ਸਭਾ ਵੱਲੋਂ ਨੇੜ ਭਵਿੱਖ ਵਿਚ ਇਹੋ ਜਿਹੀਆਂ ਚੰਗੀਆਂ ਕਿਤਾਬਾਂ ਬਾਰੇ ਵਿਚਾਰ ਗੋਸ਼ਟੀਆਂ ਵੀ ਕਰਵਾਈਆਂ ਜਾਣਗੀਆਂ ਅਤੇ ਸਾਹਿਤ ਨੂੰ ਹੋਰ ਸਾਰਥਿਕ ਬਣਾਉਣ ਲਈ ਪੇਂਡੂ ਖੇਤਰ ਦੇ ਕਾਲਜਾਂ, ਸਕੂਲਾਂ, ਪੰਚਾਇਤਾਂ, ਯੂਥ ਕਲੱਬਾਂ ਅਤੇ ਸਾਹਿਤ ਸਭਾਵਾਂ ਨਾਲ ਵੀ ਸੰਪਰਕ ਬਣਾਇਆ ਜਾਵੇਗਾ, ਤਾਂ ਕਿ ਪੰਜਾਬ ਵਿਚ ਪੁਸਤਕ ਲਹਿਰ ਉਸਾਰੀ ਜਾ ਸਕੇ। ਇਸ ਮੌਕੇ ਉ¤ਘੇ ਪੰਜਾਬੀ ਕਵੀ ਅਤੇ ਪੰਜਾਬੀ ਲੇਖਕ ਦੇ ਜਨਰਲ ਸਕੱਤਰ ਮਨਜਿੰਦਰ ਧਨੋਆ ਨੇ ਹਾਜ਼ਰ ਲੇਖਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਸਵੰਤ ਜਫ਼ਰ ਦੀ ਸ਼ਾਇਰੀ ਵਿਚਾਰਾਂ ਦਾ ਅਜਿਹਾ ਵਚਿਤਰ ਸੰਸਾਰ ਹੈ ਜਿਸ ਨੂੰ ਇਤਿਹਾਸ ਦੀ ਪੁਨਰ ਵਿਆਖਿਆ ਵਿਚ ਵਿਚਾਰ ਕੇ ਹੀ ਜਾਣਿਆ ਜਾ ਸਕ