ਗ਼ਜ਼ਲ ਮੇਰੀ ਮੈਨੂੰ ਆਖਣ ਲਗੀ
ਬੈਠੇ ਹੋ ਤੁਸੀਂ ਕਿਉਂ ਖ਼ਾਮੋਸ਼।
ਧੀਆਂ ਨੂੰ ਜੋ ਮਾਰਨ ਮਾਪੇ
ਦੁਨੀਆਂ ‘ਤੇ ਨੇ ਉਹ ਨਿਰਦੋਸ਼।
ਜੋ ਅੱਜ ਪਖੰਡੀ, ਜੰਤਰ- ਮੰਤਰ
ਪੜ੍ਹੇ ਲਿਖੇ ਵੀ ਹੋਏ ਮਧਹੋਸ਼।
ਲੋਕਾਂ ਸਾਹਵੇਂ ਇਉਂ ਤੁਰਦੇ ਨੇ
ਜਿਉਂ ਤੁਰਦਾ ਹੈ ਕੋਈ ਖ਼ਰਗੋਸ਼।
ਬਦਲ ਦੇਣਗੇ ਕੁੜੀ ਤੋਂ ਮੁੰਡਾ
ਬਾਬੇ ਬਣ ਗਏ ਵੈਦ ਹਕੀਮ।
ਆਖਰ ਕੁੜੀ ਹੀ ਪੈਦਾ ਹੋ ਗਈ
ਫ਼ੇਲ ਉਨ੍ਹਾਂ ਦੀ ਹੋਈ ਹੋਈ ਮਸ਼ੀਨ।
ਹੈ ਦਦਾ ਦਾਤਾ ਦੇਵਣ ਵਾਲਾ
ਫਿਰ ਵੀ ਲੋਕੀਂ ਦੇਣ ਵਿਸਾਰ।
ਧੀ ਹੁੰਦੀ ਹੈ ਜੱਗ ਦੀ ਰਾਣੀ
ਕਿਉਂ ਫਿਰ ੳਹਨੂੰ ਦੇਂਦੇ ਮਾਰ?
ਪਹਿਲਾਂ ਧੀ ਨੂੰ ਕੰਜਕ ਕਹਿੰਦੇ
ਫਿਰ ਆਖਣ ਉਹ ਕੁੜੀ ਜੁਆਨ।
ਪਰੀਆਂ ਵਾਂਗਰ ਉਡਦੀ ਫਿਰਦੀ
ਪੜ੍ਹੀ ਲਿਖੀ ਕੁੜੀ ਵਿਦਵਾਨ।
“ਸੁਹਲ” ਸੁਪਨੇ ਇਸ ਦੁਨੀਆਂ ਦੇ
ਕਿਸ ਉਤੇ ਇਤਬਾਰ ਕਰਾਂ।
ਧੀ ! ਗ਼ਜ਼ਲ ਜਿਹੀ ਸੁਪਨੇ ਆਈ
ਮੈਂ ਸਿਜ਼ਦੇ ਸੌ-ਸੌ ਵਾਰ ਕਰਾਂ।