ਬਰੇਟਾ:-ਨੇੜਲੇ ਪਿੰਡ ਕੁਲਰੀਆਂ ਦੇ ਸਰਕਾਰੀ ਸੈਕੰਡਰੀ ਸਕੂਲ ਵਿੱਚ ਵਿਦਿਆਰਥੀ ਪਾਠਕ ਮੰਚ ਵੱਲੋਂ ਸਾਹਿਤ ਤੇ ਕਲਾ ਮੰਚ ਬਰੇਟਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੇ ਸਹਿਯੋਗ ਨਾਲ ਪ੍ਰਸਿੱਧ ਸ਼੍ਰੋਮਣੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ, ਡਾ. ਰਾਜਵੰਤ ਕੌਰ ਪੰਜਾਬੀ, ਆਲੋਚਕ ਨਿਰੰਜਣ ਬੋਹਾ, ਡਾ. ਨਾਇਬ ਸਿੰਘ ਮੰਡੇਰ, ਗੁਲਜ਼ਾਰ ਸਿੰਘ ਸ਼ੌਕੀ,ਰਿਟਾ. ਪ੍ਰਿੰਸੀਪਲ ਬਾਲ ਕ੍ਰਿਸ਼ਨ ਕਟੌਦੀਆਂ,ਪ੍ਰਿੰਸੀਪਲ ਦਰਸ਼ਨ ਬਰੇਟਾ, ਮੰਚ ਦੇ ਪ੍ਰਧਾਨ ਭਵਾਨੀ ਸ਼ੰਕਰ ਗਰਗ ਵੱਲੋਂ ਅਦਾ ਕੀਤੀ ਗਈ।ਸਮਾਗਮ ਦੀ ਸ਼ੁਰੂਆਤ ਵਿਦਿਆਰਥੀ ਪਾਠਕ ਮੰਚ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ।ਇਸ ਤੋਂ ਬਾਦ ਦਰਸ਼ਨ ਬਰੇਟਾ ਵੱਲੋਂ ਜੀ ਆਇਆ ਨੂੰ ਕਹਿੰਦਿਆ ਸਕੂਲ ਅਤੇ ਕਲਾ ਮੰਚ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ ਗਿਆ।ਸਾਹਿਤਕਾਰ ਜਗਦੀਸ਼ ਰਾਏ ਕੁਲਰੀਆਂ ਵੱਲੋਂ ਹਾਜ਼ਰੀਨ ਨਾਲ ਡਾ. ਆਸ਼ਟ ਦੀ ਜਾਣ ਪਹਿਚਾਣ ਕਰਵਾਉਦਿਆਂ ਉਨਾਂ ਦੇ ਜੀਵਨ ਦੇ ਵਿਭਿੰਨ ਪਹਿਲੂਆਂ ਤੇ ਰੌਸ਼ਨੀ ਪਾਈ ਗਈ।ਇਸ ਤੋਂ ਬਾਦ ਡਾ. ਆਸ਼ਟ ਨੇ ਰੂ-ਬ-ਰੂ ਹੁੰਦੇ ਹੋਏ ਦੱਸਿਆਂ ਕਿ ਕਿਵੇਂ ਔਕੜਾ ਭਰੇ ਰਾਸਤਿਆਂ ਵਿੱਚੋਂ ਦੀ ਲੰਘਦੇ ਹੋਏ ਇਸ ਮੁਕਾਮ ਤੱਕ ਅੱਪੜੇ ਹਨ।ਉਨਾਂ ਆਪਣੇ ਬਚਪਨ, ਸਿੱਖਿਆ ਪ੍ਰਾਪਤੀ ਦੀ ਗੱਲ ਕਰਦੇ ਹੋਏ ਕਿਹਾ ਕਿ ਦ੍ਰਿੜ ਇਰਾਦਾ ਤੁਹਾਡੇ ਰਾਸਤੇ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਦਿੰਦਾ ਹੈ।ਉਨਾਂ ਕਿਹਾ ਕਿ ਬਾਲ ਸਾਹਿਤ ਲਿਖਣਾ ਸਰਲ ਕਾਰਜ ਨਹੀਂ ਹੈ, ਬਲਕਿ ਨਿਰੰਤਰ ਸਾਧਨਾ ਦੀ ਮੰਗ ਕਰਦਾ ਹੈ।ਉਨਾਂ ਇਹ ਵੀ ਕਿਹਾ ਕਿ ਬਾਲਾਂ ਦੇ ਬੌਧਿਕ ਵਿਕਾਸ ਨੂੰ ਉੱਚਾ ਚੁੱਕਣ ਲਈ ਸਮੇਂ ਦੇ ਹਿਸਾਬ ਨਾਲ ਪੁਰਾਣੀਆਂ ਕਹਾਣੀਆਂ ਨੂੰ ਬਦਲਣ ਦੀ ਲੋੜ ਹੈ।ਉਨਾਂ ਵਿਦਿਆਰਥੀਆਂ ਨੂੰ ਮਾਂ ਬੋਲੀ ਨਾਲ ਜੁੜਨ ਦਾ ਸੱਦਾ ਦਿੰਦਿਆ ਕਿਹਾ ਕਿ ਪੂਰੇ ਵਿਸ਼ਵ ਵਿੱਚ 6800 ਜ਼ੁਬਾਨਾਂ ਬੋਲੀਆ ਜਾਂਦੀਆਂ ਹਨ, ਇਕੱਲੇ ਭਾਰਤ ਦੇਸ਼ ਵਿੱਚ ਹੀ 1600 ਦੇ ਕਰੀਬ ਉਪ ਭਾਸ਼ਾਵਾ ਬੋਲੀਆਂ ਜਾਂਦੀਆਂ ਹਨ।ਸਾਡੀ ਮਾਂ ਬੋਲੀ ਪੰਜਾਬੀ ਦਾ ਦੁਨੀਆਂ ਵਿੱਚ 12ਵਾਂ ਸਥਾਨ ਹੈ।ਉਨਾਂ ਵਿਦਿਆਰਥੀਆਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਵਿਰਸੇ, ਸੱਭਿਆਚਾਰ ਪ੍ਰਤੀ ਸੁਚੇਤ ਨਹੀ ਰਹਿੰਦੀਆ ਉਨਾਂ ਦੀਆਂ ਭਾਸ਼ਾਵਾ ਨੂੰ ਸੰਕਟ ਦਾ ਸਾਹਮਣਾ ਕਰਨਾ ਪੈਦਾ ਹੈ।ਇਤਿਹਾਸ ਗਵਾਹ ਹੈ ਕਿ 2000 ਤੋਂ ਜਿਆਦਾ ਭਾਸ਼ਾਵਾਂ ਗਾਇਬ ਹੋ ਚੁੱਕੀਆ ਹਨ।ਉਨਾਂ ਵਿਦਿਆਰਥੀਆਂ ਨੂੰ ਚੰਗਾ ਸਾਹਿਤ ਪੜਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਚੰਗਾ ਸਾਹਿਤ ਕੇਵਲ ਮੰਨੋਰੰਜਨ ਹੀ ਨਹੀਂ ਕਰਦਾ , ਬਲਕਿ ਭਾਸ਼ਾ ਦਾ ਗਿਆਨ ਵੀ ਦਿੰਦਾ ਹੈ।ਡਾ. ਰਾਜਵੰਤ ਕੌਰ ਪੰਜਾਬੀ ਨੇ ਪੁਰਾਤਨ ਪੰਜਾਬੀ ਸ¤ਭਿਆਚਾਰ ਬਾਰੇ ਬੋਲਦੇ ਹੋਏ ਸਿੱਠਣੀਆਂ, ਦੋਹੇ, ਸੇਹਰੇ, ਸਿ¤ਖਿਆ, ਘੋੜੀਆਂ ਤੇ ਸੁਹਾਗ ਬਾਰੇ ਡੂੰਘਾਈ ਨਾਲ ਚਾਨਣਾ ਪਾਇਆ।ਪਵਨ ਹਰਚੰਦਪੁਰੀ ਨੇ ਕਿਹਾ ਕਿ ਅਜੋਕੇ ਸਮੇਂ ਵਿ¤ਚ ਅਸ਼ਲੀਲ ਗਾਇਕੀ ਦੇ ਖਿਲਾਫ ਸਭ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।ਉਨਾਂ ਇਲਾਕੇ ਦੀਆਂ ਸਾਹਿਤ ਸਭਾਵਾਂ ਨੂੰ ਵੀ ਸੱਦਾ ਦਿੱਤਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵ¤ਧ ਤੋਂ ਵੱਧ ਸਾਹਿਤਕ ਸਮਾਗਮ ਆਯੋਜਿਤ ਕਰਨ।ਨਿਰੰਜਣ ਬੋਹਾ ਅਤੇ ਪ੍ਰਿੰਸੀਪਲ ਕਟੌਦੀਆਂ ਨੇ ਵੀ ਬਾਲ ਸਰੋਕਾਰਾਂ ਦੇ ਵਿਭਿੰਨ ਪਹਿਲੂਆ ਤੇ ਰੌਸਨੀ ਪਾਈ ਅਤੇ ਕਿਹਾ ਕਿ ਵਿਦਿਆਰਥੀ ਚੰਗੀਆਂ ਕਿਤਾਬਾਂ ਤੋਂ ਮਾਰਗ ਦਰਸ਼ਨ ਹਾਸਿਲ ਕਰਨ।ਇਸ ਸਮਾਗਮ ਵਿੱਚ ਸਰਦੂਲ ਸਿੰਘ ਚਹਿਲ, ਕ੍ਰਿਸ਼ਨ ਗੋਇਲ, ਪ੍ਰੀਤੀ ਬਾਂਸਲ, ਬੂਟਾ ਸਿਰਸੀਵਾਲਾ, ਕੁਸ਼ਲਦੀਪ, ਦਰਸ਼ਨ ਸੰਧੂ, ਵਿਨੈ ਕੁਮਾਰ, ਅਜੈ ਕੁਮਾਰ, ਮੱਖਣ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।ਵਿਦਿਆਰਥੀਆਂ ਵ¤ਲੋਂ ਪੁਛੇ ਸਵਾਲਾਂ ਦਾ ਵੀ ਡਾ. ਆਸ਼ਟ ਵੱਲੋਂ ਖੀਰ ਵਿੱਚ ਦਿੱਤਾ ਗਿਆ।ਆਏ ਮਹਿਮਾਨਾਂ ਨੂੰ ਯਾਦਗਰੀ ਚਿੰਨ ਭੇਂਟ ਕੀਤੇ ਗਏ।ਮੰਚ ਸੰਚਾਲਨ ਅਜ਼ੀਜ਼ ਸਰੋਏ ਵੱਲੋਂ ਕੀਤਾ ਗਿਆ।