ਪਟਨਾ- ਬਿਹਾਰ ਦੀ ਸਮਾਜ ਅਤੇ ਕਲਿਆਣ ਮੰਤਰੀ ਪਰਵੀਨ ਅਮਾਨਉਲਾ ਨੇ ਪਾਰਟੀ ਅਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਮੁੱਖਮੰਤਰੀ ਨਤੀਸ਼ ਕੁਮਾਰ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ। ਇੱਕ ਪਰੈਸ ਕਾਨਫਰੰਸ ਦੌਰਾਨ ਪਰਵੀਨ ਨੇ ਕਿਹਾ ਕਿ ਉਹ ਅਸਤੀਫ਼ੇ ਦੇ ਕਾਰਨ ਨੂੰ ਗੁਪਤ ਰੱਖਣਾ ਚਾਹੁੰਦੀ ਹੈ,ਸਰਵਜਨਿਕ ਨਹੀਂ ਕਰਨਾ ਚਾਹੁੰਦੀ ਪਰ ਮੁੱਖਮੰਤਰੀ ਨੂੰ ਅਸਤੀਫ਼ੇ ਦਾ ਕਾਰਣ ਦੱਸ ਦਿੱਤਾ ਹੈ। ਮੰਤਰੀ ਨੂੰ ਮਨਾਉਣ ਲਈ ਪਾਰਟੀ ਦੇ ਸੀਨੀਅਰ ਨੇਤਾ ਪੂਰਾ ਯਤਨ ਕਰ ਰਹੇ ਹਨ।
ਪਰਵੀਨ ਨੇ ਕਿਹਾ ਕਿ ਉਹ ਫਿਰ ਤੋਂ ਸਮਾਜ ਸੇਵਾ ਕਰੇਗੀ।ਉਨ੍ਹਾਂ ਨੇ ਕਿਹਾ ਕਿ ਫਿਲਹਾਲ ਉਹ ਕਿਸੇ ਵੀ ਰਾਜਨੀਤਕ ਦਲ ਨਾਲ ਨਹੀਂ ਜੁੜ ਰਹੀ, ਪਰ ਨਾਲ ਹੀ ਇਹ ਵੀ ਕਿਹਾ ਕਿ ਰਾਜਨੀਤੀ ਵਿੱਚ ਸਾਰੇ ਰਸਤੇ ਸਦਾ ਖੁਲ੍ਹੇ ਰਹਿੰਦੇ ਹਨ। ਉਨ੍ਹਾਂ ਨੇ ਲੋਕਸਭਾ ਚੋਣ ਲੜਨ ਤੋਂ ਵੀ ਇਨਕਾਰ ਨਹੀਂ ਕੀਤਾ। ਮੰਤਰੀ ਨੇ ਇਹ ਦਾਅਵੇ ਨਾਲ ਕਿਹਾ ਕਿ ਉਹ ਜਦਯੂ ਵਿੱਚ ਵਾਪਿਸ ਨਹੀਂ ਪਰਤੇਗੀ।
ਨਤੀਸ਼ ਕੁਮਾਰ ਅਤੇ ਜਦਯੂ ਲਈ ਇਹ ਪਰਵੀਂ ਅਮਾਨਉਲਾ ਦਾ ਅਸਤੀਫ਼ਾ ਚਿੰਤਾ ਦਾ ਕਾਰਣ ਹੈ। ਰਾਜ ਵਿੱਚ ਪਾਰਟੀ ਦੀ ਵੱਡੀ ਮੁਸਲਮਾਨ ਨੇਤਾ ਦਾ ਅਸਤੀਫ਼ਾ ਨਤੀਸ਼ ਨੂੰ ਮਹਿੰਗਾ ਪੈ ਸਕਦਾ ਹੈ। ਇਸ ਅਸਤੀਫ਼ੇ ਨਾਲ ਮੁਸਲਮਾਨ ਵੋਟਰ ਮੁੱਖਮੰਤਰੀ ਨਾਲ ਨਰਾਜ਼ ਹੋ ਸਕਦੇ ਹਨ। ਸਮਾਜ ਸੇਵਾ ਵਿੱਚ ਆਪਣੀ ਚੰਗੀ ਪਛਾਣ ਬਣਾਉਣ ਵਾਲੀ ਪਰਵੀਨ ਨੇ ਜੇਡੀਯੂ ਦੇ ਟਿਕਟ ਤੇ 2010 ਵਿੱਚ ਸਾਹਿਬਪੁਰ ਕਮਾਲ ਤੋਂ ਜਿੱਤ ਪ੍ਰਾਪਤ ਕੀਤੀ ਸੀ।