ਲੁਧਿਆਣਾ,(ਪ੍ਰੀਤੀ ਸ਼ਰਮਾ):-ਅਾਪਣੇ ਉੱਪਰ ਇੱਕ ਸਾਲ ਤੋਂ ਪਹਿਲਾਂ ਦਰਜ ਹੋਏ ਝੂਠੇ ਮਾਮਲੇ ਕਾਰਨ ਸੁਵਿਧਾ ਸੈਂਟਰ ਵਿੱਚ ਕੰਮ ਕਰਦੀ ਜਿਸ ਮਹਿਲਾ ਕਰਮੀਂ ਨੇ ਇਸ ਝੂਠੇ ਮਾਮਲੇ ਨੂੰ ਰੱਦ ਕਰਵਾਉਣ ਲਈ ਡੀ ਸੀ ਦਫਤਰ ਅੱਗੇ ਸੋਮਵਾਰ ਤੋਂ ਪੂਰੇ ਪਰਿਵਾਰ ਸਮੇਤ ਭੁੱਖ ਹੜਤਾਲ ਤੇ ਬੈਠਣ ਦਾ ਐਲਾਨ ਕੀਤਾ ਸੀ। ਅੱਜ ਉਸ ਨੇ ਇੱਕ ਪ੍ਰੈਸ ਨੋਟ ਜਾਰੀ ਕਰ ਇਸ ਨੂੰ ਮੁਲਤਵੀਂ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਵਿਧਾ ਸੈਂਟਰ ਦੀ ਡਾਟਾ ਐਂਟਰੀ ਉਪਰੇਟਰ ਗੁਰਿੰਦਰ ਕੌਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਸਨੂੰ ਸਹਿਯੋਗ ਮਿਲਣਾ ਸੁਰੂ ਹੋ ਗਿਆ ਹੈ। ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨਾਲ ਉਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਮੱਰਥਕਾਂ ਦੀ ਇੱਕ ਮੀਟਿੰਗ ਹੋ ਚੁੱਕੀ ਹੈ ਅਤੇ ਦੂਸਰੀ ਮੀਟਿੰਗ ਮੰਗਲਵਾਰ ਨੂੰ ਹੋ ਰਹੀ ਹੈ। ਡਿਪਟੀ ਕਮਿਸ਼ਨਰ ਨੇ ਉਨਾਂ ਦੀ ਸਾਰੀ ਗੱਲ ਸੁਣ ਕੇ ਜਲਦ ਹੀ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਗੁਰਿੰਦਰ ਕੌਰ ਨੇ ਏਹ ਵੀ ਕਿਹਾ ਕਿ ਹੁਣ ਸਾਨੂੰ ਪੂਰਾ ਯਕੀਨ ਹੈ ਕਿ ਪ੍ਰਸ਼ਾਸਨ ਵੱਲੋਂ ਪਿਛਲੇ ਇੱਕ ਸਾਲ ਤੋਂ ਲਟਕੇ ਇਸ ਮਾਮਲੇ ਤੇ ਹੋਰ ਦੇਰੀ ਕੀਤੇ ਬਿਨਾਂ ਕਾਰਵਾਈ ਕਰ ਪਰਚਾ ਰਦ ਕੀਤਾ ਜਾਵੇਗਾ ਅਤੇ ਅਸਲ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇਗੀ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਵੀ ਇਸ ਮਾਮਲੇ ਨੂੰ ਜਲਦ ਹੱਲ ਕਰਨ ਲਈ ਸਹਿਯੋਗ ਮੰਗਿਆ। ਅਗਲੇ ਪ੍ਰੋਗਰਾਮ ਸਬੰਧੀ ਉਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਇਨਸਾਫ਼ ਲੈਣ ਦੀ ਖਾਤਰ ਮੰਗਲਵਾਰ ਤੋਂ ਬਾਅਦ ਭੁੱਖ ਹੜਤਾਲ ਸੁਰੂ ਵੀ ਕੀਤੀ ਜਾ ਸਕਦੀ ਹੈ।
ਸੁਵਿਧਾ ਸੈਂਟਰ ਦੀ ਮਹਿਲਾ ਮੁਲਾਜਮ ਦਾ ਧਰਨਾ ਮੁਲਤਵੀ, ਡੀ ਸੀ ਵੱਲੋਂ ਕਾਰਵਾਈ ਦਾ ਭਰੋਸਾ
This entry was posted in ਪੰਜਾਬ.