ਲੁਧਿਆਣਾ,(ਪ੍ਰੀਤੀ ਸ਼ਰਮਾ) : ਵਧੀਕ ਜ਼ਿਲ੍ਹਾ ਮੈਜਿਸਟਰੇਟ ਵਿਕਾਸ ਲੁਧਿਆਣਾ ਸ੍ਰ. ਬਲਦੇਵ ਸਿੰਘ ਵੱਲੋਂ ਸੀ.ਆਰ.ਪੀ.ਸੀ, 1973 ਦੀ ਧਾਰਾ 144 ਅਧੀਨ ਬੱਦੋਵਾਲ ਵਿਖੇ ਫੌਜ ਅਸਲਾ ਡਿਪੂ ਦੇ ਬਾਹਰੀ ਦਾਇਰੇ ਤੋ 1000 ਗਜ਼ ਦੇ ਘੇਰੇ ਅੰਦਰ ਕਿਸੇ ਵੀ ਪ੍ਰਕਾਰ ਦੀ ਨਵੀਂ ਉਸਾਰੀ ਜਾਂ ਪੁਰਾਣੀ ਉਸਾਰੀ ਵਿੱਚ ਵਾਧਾ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਹਨਾਂ ਨੇ ਦੱਸਿਆ ਕਿ ਬੱਦੋਵਾਲ ਵਿਖੇ ਫੌਜ ਅਸਲਾ ਡਿਪੂ ਦੇ ਆਲੇ-ਦੁਆਲੇ ਹੋ ਰਹੇ ਗੈਰ-ਕਾਨੂੰਨੀ ਨਿਰਮਾਣ ਦੇਸ਼ ਦੀ ਸੁਰੱਖਿਆ ਅਤੇ ਆਮ ਲੋਕਾਂ ਦੇ ਹਿੱਤ ਵਿੱਚ ਨਹੀਂ ਹਨ। ਦੇਸ਼ ਦੀ ਸੁਰੱਖਿਆ ਅਤੇ ਆਮ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ ਅਤੇ ਇਹ ਹੁਕਮ 10 ਅਪ੍ਰੈਲ 2014 ਤੱਕ ਲਾਗੂ ਰਹਿਣਗੇ।
ਅਸਲਾ ਡਿਪੂ ਬੱਦੋਵਾਲ ਤੋ 1000 ਗਜ਼ ਦੇ ਘੇਰੇ ਅੰਦਰ ਨਵੀਂ ਉਸਾਰੀ ਜਾਂ ਪੁਰਾਣੀ ‘ਚ ਵਾਧਾ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ
This entry was posted in ਪੰਜਾਬ.