ਲੁਧਿਆਣਾ, (ਪ੍ਰੀਤੀ ਸ਼ਰਮਾ) – ਹਲਕਾ ਵਿਧਾਇਕ ਸ੍ਰੀ ਐਸ. ਆਰ. ਕਲੇਰ ਦੇ ਵਿਸ਼ੇਸ਼ ਯਤਨਾਂ ਸਦਕਾ ਸਥਾਨਕ ‘ਓਵਰ 7 ਸੀਜ਼’ ਪੈਲੇਸ ਵਿਖੇ ਲਗਾਏ ਗਏ ‘ਰੋਜ਼ਗਾਰ ਮੇਲਾ’ ਨੂੰ ਭਾਰੀ ਸਫ਼ਲਤਾ ਮਿਲੀ ਹੈ। ਇਸ ਮੇਲੇ ਦੌਰਾਨ ਜਿੱਥੇ ਵੱਖ-ਵੱਖ ਪਿੰਡਾਂ ਦੇ 166 ਦੇ ਕਰੀਬ ਨੌਜਵਾਨਾਂ ਨੂੰ ਵੱਖ-ਵੱਖ ਕੰਪਨੀਆਂ ਵਿੱਚ ਭਰਤੀ ਕਰ ਲਿਆ ਗਿਆ, ਜਦਕਿ 80 ਨੌਜਵਾਨਾਂ ਨੂੰ ਨੌਕਰੀਆਂ ਲਈ ਨਿਯੁਕਤੀ ਪੱਤਰ ਮਿਲੇ, ਉਥੇ 86 ਤੋਂ ਵਧੇਰੇ ਨੌਜਵਾਨਾਂ ਨੂੰ ਨੌਕਰੀ ਦੇਣ ਲਈ ਸੂਚੀਬੱਧ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ 100 ਤੋਂ ਵਧੇਰੇ ਨੌਜਵਾਨਾਂ ਨੂੰ ਅਗਲੇ ਗੇੜ ਲਈ ਚੁਣ ਲਿਆ ਗਿਆ ਹੈ। ਜ਼ਿਲ੍ਹਾ ਪ੍ਰਸਾਸ਼ਨ ਦੀ ਅਗਵਾਈ ਵਿੱਚ ਸੀ. ਆਈ. ਸੀ. ਯੂ. (ਚੈਂਬਰ ਆਫ਼ ਇੰਡਸਟ੍ਰੀਅਲ ਕਮਰਸ਼ੀਅਲ ਅੰਡਰਟੇਕਿੰਗਜ਼) ਵੱਲੋਂ ਲਗਾਏ ਗਏ ਇਸ ਨਿਵੇਕਲੇ ਰੋਜ਼ਗਾਰ ਮੇਲੇ ਵਿੱਚ ਆਪਣੀ ਕਿਸਮਤ ਅਜ਼ਮਾਉਣ ਅਤੇ ਨੌਕਰੀ ਪ੍ਰਾਪਤ ਕਰਨ ਲਈ 480 ਤੋਂ ਵਧੇਰੇ ਨੌਜਵਾਨਾਂ ਨੇ ਸ਼ਿਰਕਤ ਕੀਤੀ, ਜਿਸ ਵਿੱਚੋਂ ਕਰੀਬ 20 ਫੀਸਦੀ ਗਿਣਤੀ ਲੜਕੀਆਂ ਦੀ ਸੀ। ਮੇਲੇ ਵਿੱਚ ਭਰਤੀ ਕਰਨ ਵਾਲੀਆਂ 35 ਦੇ ਕਰੀਬ ਕੰਪਨੀਆਂ ਵਿੱਚ ਵਰਧਮਾਨ, ਸਪੋਰਟਕਿੰਗ, ਸਪੀਡਵੇਜ਼ ਟਾਇਰਜ਼, ਜਿੰਦਲ ਫਾਈਬਰਜ਼, ਨਿਊ ਸਵੈਨ ਕੰਪਨੀਜ਼, ਨਾਹਰ ਗਰੁੱਪ, ਰਿਸ਼ਬ ਇੰਟਰਨੈਸ਼ਨਲ, ਬੋਨ ਬਰੈ¤ਡ ਸਮੇਤ ਪ੍ਰਮੁੱਖ ਰੂਪ ਵਿੱਚ ਸ਼ਾਮਿਲ ਸਨ।
ਇਸ ਮੇਲਾ ਦਾ ਉਦਘਾਟਨ ਅੱਜ ਸਵੇਰੇ ਉਦਘਾਟਨ ਹਲਕਾ ਵਿਧਾਇਕ ਸ੍ਰੀ ਐ¤ਸ. ਆਰ. ਕਲੇਰ ਨੇ ਕੀਤਾ ਅਤੇ ਬੱਚਿਆਂ ਨੂੰ ਸੁਨਿਹਰੀ ਭਵਿੱਖ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਜਦਕਿ ਇਸ ਮੇਲੇ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਕੀਤੀ। ਇਸ ਮੌਕੇ ਇਕੱਤਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕਲੇਰ ਨੇ ਕਿਹਾ ਕਿ ਇਸ ਮੇਲੇ ਦੀ ਤਿਆਰੀ ਲਈ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਯਤਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਦੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਦੀ ਸਭ ਤੋਂ ਵੱਡੀ ਲੋੜ ਰੋਜ਼ਗਾਰ ਦੀ ਹੈ। ਰੋਜ਼ਗਾਰ ਨਾ ਮਿਲਣ ’ਤੇ ਇਹੀ ਨੌਜਵਾਨ ਗਲਤ ਸੰਗਤ ਵਿੱਚ ਪੈ ਜਾਂਦੇ ਹਨ ਅਤੇ ਨਸ਼ੇ ਅਤੇ ਅਪਰਾਧ ਕਰਨ ਲੱਗ ਜਾਂਦੇ ਹਨ। ਜੇਕਰ ਰੋਜ਼ਗਾਰ ਮਿਲ ਜਾਵੇ ਤਾਂ ਇਹੀ ਬੱਚੇ ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਨ। ਇਸ ਉਪਰਾਲੇ ਲਈ ਡਿਪਟੀ ਕਮਿਸ਼ਨਰ ਅਤੇ ਸੀ. ਆਈ. ਸੀ. ਯੂ. ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਜਲਦੀ ਹੀ ਜਗਰਾਉਂ ਹਲਕੇ ਵਿੱਚ ਇੱਕ ਹੋਰ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ, ਜਿਸ ਵਿੱਚ ਉਨ੍ਹਾਂ ਬੱਚਿਆਂ ਨੂੰ ਵੀ ਚੁਣਿਆ ਜਾਵੇਗਾ, ਜੋ ਹਾਲੇ ਸਿਖ਼ਲਾਈ ਯਾਫ਼ਤਾ ਵੀ ਹਨ। ਇਨ੍ਹਾਂ ਨੌਜਵਾਨਾਂ ਨੂੰ ਨੌਕਰੀ ਤੋਂ ਪਹਿਲਾਂ ਸਿਖ਼ਲਾਈ ਵੀ ਦਿੱਤੀ ਜਾਵੇਗੀ ਅਤੇ ਸਿਖ਼ਲਾਈ ਦੌਰਾਨ ਭੱਤੇ ਵੀ ਦਿਵਾਏ ਜਾਣਗੇ।
ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਵਿਧਾਇਕ ਸ੍ਰੀ ਕਲੇਰ ਦੇ ਇਸ ਉ¤ਦਮ ਦੀ ਸ਼ਲਾਘਾ ਕਰਦਿਆਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਵੀ ਲੱਗਣ ਵਾਲੇ ਅਜਿਹੇ ਰੋਜ਼ਗਾਰ ਮੇਲਿਆਂ ਵਿੱਚ ਵਧ ਚੜ੍ਹ ਕੇ ਸ਼ਿਰਕਤ ਕਰਨ ਅਤੇ ਲਾਹਾ ਲੈਣ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦਾ ਆਯੋਜਨ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸ੍ਰੀ ਕਲੇਰ ਦੀ ਸੁਯੋਗ ਅਗਵਾਈ ਵਿੱਚ ਤਿੰਨ ਮਹੀਨੇ ਤਿਆਰੀਆਂ ਕੀਤੀਆਂ। ਇਸ ਮੇਲੇ ਰਾਹੀਂ ਜਿੰਨੇ ਵੀ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ ਉਸ ਨਾਲ ਹੋਰ ਨੌਜਵਾਨਾਂ ਨੂੰ ਵੀ ਉਤਸ਼ਾਹ ਮਿਲੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਲਈ ਪੂਰੇ ਯਤਨ ਕਰ ਰਿਹਾ ਹੈ। ਜਿਸ ਤਰ੍ਹਾਂ ਹਲਕਾ ਜਗਰਾਉਂ ਵਿੱਚ ਇਹ ਮੇਲਾ ਲਗਾਇਆ ਗਿਆ ਹੈ, ਉਸੇ ਤਰ੍ਹਾਂ ਹੋਰ ਹਲਕਿਆਂ ਵਿੱਚ ਅਜਿਹੇ ਮੇਲੇ ਲਗਾਏ ਜਾਣਗੇ। ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ੍ਰ. ਗੁਰਚਰਨ ਸਿੰਘ ਗਰੇਵਾਲ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਉਸਦੀ ਬਾਰੇ ਲਗਾਤਾਰ ਜਾਣੂ ਕਰਵਾ ਰਹੇ ਸਨ, ਉਥੇ ਨੌਜਵਾਨਾਂ ਨੂੰ ਨੌਕਰੀ ਪ੍ਰਾਪਤ ਕਰਨ ਲਈ ਸਹੀ ਮਾਰਗ ਦਰਸ਼ਨ ਦੇਣ ਲਈ ਮਾਈਕ ’ਤੇ ਲਗਾਤਾਰ ਯਤਨ ਕਰ ਰਹੇ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਸ੍ਰ. ਭਾਗ ਸਿੰਘ ਮੱਲ੍ਹਾ, ਐ¤ਸ. ਡੀ. ਐ¤ਮ. ਅਪਨੀਤ ਰਿਆਤ, ਸ੍ਰ. ਰਛਪਾਲ ਸਿੰਘ ਤਲਵਾੜਾ, ਸ੍ਰ. ਉਪਕਾਰ ਸਿੰਘ ਅਹੂਜਾ ਜੁਆਇੰਟ ਸਕੱਤਰ ਸੀ. ਆਈ. ਸੀ. ਯੂ. ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।