ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਤਿਹਾੜ ਜੇਲ ਦੇ ਪ੍ਰਸ਼ਾਸਨ ਵਲੋਂ ਜੇਲ ਅੰਦਰ ਬੰਦ ਕੈਦੀਆਂ ਦੇ ਮੌਲੀਕ ਅਧਿਕਾਰਾਂ ਦੀ ਉਲਘਣਾਂ ਕਰਦੇ ਹੋਏ ਕੈਦੀਆਂ ਅਤੇ ਉਨ੍ਹਾਂ ਦੇ ਮਿਲਣ ਵਾਲੇ ਪਰਿਵਾਰਾ ਨੂੰ ਖਜਲ ਖੁਆਰ ਕੀਤਾ ਜਾ ਰਿਹਾ ਹੈ । ਜੇਲ ਪ੍ਰਸ਼ਾਸਨ ਦੇ ਸਖਤ ਰਵੀਈਏ ਤੋ ਤੰਗ ਆ ਕੇ ਉੱਥੇ ਬੰਦ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਜੀਤ ਸਿੰਘ ਭਾਉ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਕੁਲਵਿੰਦਰ ਸਿੰਘ ਖਾਨਪੁਰੀ, ਭਾਈ ਦਇਆ ਸਿੰਘ ਲਹੋਰੀਆ ਅਤੇ ਕਸ਼ਮੀਰੀ, ਪਾਕਿਸਤਾਨੀ ਕੈਦੀਆਂ ਸਣੇ ਹੋਰ ਬਹੁਤ ਸਾਰੇ ਧਰਮਾਂ ਦੇ ਕੈਦੀ ਜੇਲ ਵਲੋਂ ਉਨ੍ਹਾਂ ਦੇ ਅਧਿਕਾਰਾਂ ਨੂੰ ਖੋਹਣ ਦੇ ਖਿਲਾਫ ਪਿਛਲੇ ਇਕ ਹਫਤੇ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਹਨ । ਪਰ ਜੇਲ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਅਖੋਂ-ਪਰੋਖੇ ਕਰ ਕੇ ਇਹ ਕਿਹਾ ਜਾ ਰਿਹਾ ਕਿ ਅਸੀ ਤੁਹਾਡੀ ਕੋਈ ਮੰਗ ਨਹੀ ਮਨਣੀ । ਹਾਲਾਤ ਇਹ ਹੋ ਗਏ ਹਨ ਕਿ ਜੇਲ ਅੰਦਰ ਕਿਸੀ ਵੀ ਕੈਦੀ ਦਾ ਜਾਨੀ ਨੁਕਸਾਨ ਹੋ ਸਕਦਾ ਹੈ । ਭਾਰਤ ਦੇ ਸਵਿਧਾਨ ਵਿਚ ਦਰਜ ਕਾਨੂੰਨ ਅਨੁਸਾਰ ਕੈਦੀਆਂ ਨੂੰ ਉਨ੍ਹਾਂ ਦੇ ਮੌਲੀਕ ਅਧਿਕਾਰਾਂ ਤੋ ਵਾਝੇ ਨਹੀ ਰਖਿਆ ਜਾ ਸਕਦਾ ਹੈ ਪਰ ਇਸ ਨੂੰ ਛਿੱਕੇ ਟੰਗਦਿਆਂ ਹੋਇਆ ਤਿਹਾੜ ਜੇਲ ਦੇ ਪ੍ਰਸ਼ਾਸਨ ਵਲੋਂ ਸਭ ਤੋਂ ਪਹਿਲਾਂ ਫਲ,ਮੇਵੇ ਤਰੀ ਵਾਲੀ ਸਬਜੀ ਬੰਦ ਕਰਵਾਈ ਗਈ । ਉਪਰੰਤ ਮਿਲਣ ਵਾਲੇਆਂ ਦੀ ਗਿਣਤੀ ਮਿੱਥ ਕੇ 10 ਕਰ ਦਿੱਤੀ ਗਈ ਸੀ । ਪਿਛਲੇ ਦੋ-ਤਿਨ ਮਹੀਨੇਆਂ ਤੋ ਘਰ ਦੀ ਰੋਟੀ ਨੂੰ ਵੀ ਬੰਦ ਕਰਵਾ ਦਿੱਤਾ ਗਿਆ । ਜੇਲ ਪ੍ਰਸ਼ਾਸਨ ਵਲੋਂ ਕੈਦੀਆਂ ਨੂੰ ਜੇਲ ਦੀ ਕੰਟੀਨ ਵਿਚੋ ਹੀ ਜਰੂਰਤ ਦਾ ਸਾਮਾਨ ਬਜਾਰ ਨਾਲੋਂ ਦੁਗਣੇ ਭਾਅ ਤੇ ਖਰੀਦਣ ਵਾਸਤੇ ਮਜਬੂਰ ਕਰ ਦਿੱਤਾ ਗਿਆ ਹੈ ਜਿਸ ਨਾਲ ਗਰੀਬ ਤੱਬਕੇ ਦੇ ਕੈਦੀਆਂ ਦੀ ਹਾਲਤ ਮਾੜੀ ਹੈ । ਹੁਣ ਇਸ ਤੋਂ ਵੀ ਜਿਆਦਾ ਅੱਗੇ ਵੱਧਦੇ ਹੋਏ ਹਫਤੇ ਦੀ ਇਕ ਮੁਲਾਕਾਤ ਅਤੇ ਮਿਲਣ ਵਾਲਿਆ ਦੀ ਗਿਣਤੀ 5 ਕਰ ਦਿੱਤੀ ਗਈ ਹੈ । ਬੰਦ ਕੈਦੀਆਂ ਦੇ ਮੰਨੋਰਜਨ ਦਾ ਸਾਰੇ ਸਾਧਨ ਖੋਹ ਲਏ ਗਏ ਹਨ । ਜਦ ਕਿ ਭਾਰਤ ਦੀ ਸੁਪਰੀਮ ਕੋਰਟ ਵਲੋਂ ਜਾਰੀ ਆਦੇਸ਼ ਅਨੁਸਾਰ ਜੇਲ ਅੰਦਰ ਬੰਦ ਕੈਦੀ ਨੂੰ ਹਰ ਤਰ੍ਹਾਂ ਦੀ ਸੁਵਿਧਾ ਉਪਲਬਧ ਕਰਵਾਉਣਾਂ ਜੇਲ ਪ੍ਰਸ਼ਾਸਨ ਦਾ ਕੰਮ ਹੈ ਪਰ ਇੱਥੇ ਤਾਂ ਹਰ ਤਰੀਕੇ ਨਾਲ ਉਨ੍ਹਾਂ ਨੂੰ ਤੰਗ ਅਤੇ ਪਰੇਸ਼ਾਨ ਕਰਣ ਦਾ ਨਿੱਤ ਨਵਾਂ ਬਹਾਨਾ ਬਣਾ ਕੇ ਕੈਦੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਖਜਲ ਖਵਾਰ ਕੀਤਾ ਜਾਦਾਂ ਹੈ । ਇਸੇ ਕੜੀ ਤਹਿਤ ਤੰਗ ਅਤੇ ਪਰੇਸ਼ਾਨ ਕਰਦੇ ਹੋਏ ਅਜ ਭਾਈ ਦਇਆ ਸਿੰਘ ਲਾਹੋਰੀਆ ਦੀ ਧਰਮਪਤਨੀ ਬੀਬੀ ਕਮਲਜੀਤ ਕੌਰ ਨੂੰ ਵੀ ਮੁਲਾਕਾਤ ਨਹੀ ਕਰਨ ਦਿੱਤੀ ਗਈ ।
ਹਵਾਰਾ, ਭਾਈ ਭਿਉਰਾ, ਭਾਉ, ਖਾਨਪੁਰੀ ਅਤੇ ਭਾਈ ਲਾਹੋਰੀਆ ਸਣੇ ਸਮੂਹ ਕਸ਼ਮੀਰੀ, ਪਾਕਿਸਤਾਨੀ ਕੈਦੀ ਪਿਛਲੇ ਹਫਤੇ ਤੋਂ ਭੁੱਖ ਹੜਤਾਲ ਤੇ
This entry was posted in ਭਾਰਤ.