ਲੁਧਿਆਣਾ,(ਪ੍ਰੀਤੀ ਸ਼ਰਮਾ) - ਸਿੱਖਿਆ ਖੇਤਰ ’ਚ ਸੁਧਾਰ ਪ੍ਰਤੀ ਆਪਣੀ ਤੇ ਯੂ.ਪੀ.ਏ ਸਰਕਾਰ ਦੀ ਵਚਨਬੱਧਤਾ ਨੂੰ ਇਕ ਵਾਰ ਫਿਰ ਤੋਂ ਦੁਹਰਾਉਂਦਿਆਂ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਤੇ ਸਥਾਨਕ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਵੱਲੋਂ ਸਰਕਾਰੀ ਹਾਈ ਸਕੂਲ, ਇੰਦਰਾ ਪੁਰੀ ਨੂੰ ਜ਼ਾਰੀ ਕੀਤੀ ਗਈ 4 ਲੱਖ ਰੁਪਏ ਦੀ ਗ੍ਰਾਂਟ ਦਾ ਚੈ¤ਕ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ ਤੇ ਹਲਕਾ ਪੂਰਬੀ ਇੰਚਾਰਜ ਗੁਰਮੇਲ ਸਿੰਘ ਪਹਿਲਵਾਨ ਨੇ ਸਕੂਲ ਪ੍ਰਿੰਸੀਪਲ ਨੂੰ ਭੇਂਟ ਕਰ ਦਿੱਤਾ।
ਇਸ ਮੌਕੇ ਸੰਬੋਧਨ ਕਰਦਿਆਂ ਦੀਵਾਨ ਤੇ ਪਹਿਲਵਾਨ ਨੇ ਕਿਹਾ ਕਿ ਸਿੱਖਿਆ ਮਨੁੱਖ ਦੀ ਸੋਚ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਦੇਸ਼ ’ਚ ਇਕ ਵੱਡੀ ਗਿਣਤੀ ਅੱਜ ਵੀ ਸਰਕਾਰੀ ਸਕੂਲਾਂ ’ਚ ਸਿੱਖਿਆ ਗ੍ਰਹਿਣ ਕਰਦੀ ਹੈ। ਇਸ ਲੜੀ ਹੇਠ ਸਿੱਖਿਆ ਖੇਤਰ ’ਚ ਸੁਧਾਰ ਲਈ ਕੇਂਦਰ ’ਚ ਕਾਂਗਰਸ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਵੱਲੋਂ ਸਰਵ ਸਿੱਖਿਆ ਅਭਿਆਨ, ਰਮਸਾ ਤੇ ਮਿਡ ਡੇ ਮੀਲ ਵਰਗੀਆਂ ਸਕੀਮਾਂ ਨੂੰ ਚਲਾਇਆ ਜਾ ਰਿਹਾ ਹੈ। ਉਥੇ ਹੀ, ਕੇਂਦਰੀ ਮੰਤਰੀ ਤਿਵਾੜੀ ਨੇ ਆਪਣੇ ਸੰਸਦੀ ਸਥਾਨਕ ਵਿਕਾਸ ਫੰਡ ਨੂੰ ਸਿੱਖਿਆ ਖੇਤਰ ਦੇ ਸੁਧਾਰ ’ਤੇ ਵੱਧ ਤੋਂ ਵੱਧ ਖਰਚਿਆ ਹੈ। ਜਿਸ ਪ੍ਰਕਾਰ ਕਿਸੇ ਇਮਾਰਤ ਦੀ ਮਜ਼ਬੂਤੀ ਉਸਦੀ ਨੀਂਹ ’ਤੇ ਨਿਰਭਰ ਕਰਦੀ ਹੈ, ਉਸੇ ਤਰ੍ਹਾਂ ਹੀ ਕਿਸੇ ਦੇਸ਼ ਦੀ ਮਜ਼ਬੂਤੀ ’ਤੇ ਉਸਦੀ ਸਿੱਖਿਆ ਵਿਵਸਥਾ ਦਾ ਬਹੁਤ ਜਿਆਦਾ ਪ੍ਰਭਾਵ ਪੈਂਦਾ ਹੈ। ਤਿਵਾੜੀ ਨੇ ਦੇਸ਼ ਦੀ ਨੀਂਹ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਸਿੱਖਿਆ ਖੇਤਰ ਨੂੰ ਮਜ਼ਬੂਤੀ ਨੂੰ ਜ਼ਿਆਦਾ ਮਹੱਤਵ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਸਿੱਖਿਆ ਖੇਤਰ ’ਚ ਸੁਧਾਰ ਲਈ ਆਮ ਲੋਕਾਂ ਨੂੰ ਵੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਹਾਲਾਂਕਿ ਕਈ ਗੈਰ ਸਰਕਾਰੀ ਸੰਗਠਨਾਂ ਨੇ ਸਿੱਖਿਆ ਨੂੰ ਵਾਧਾ ਦੇਣ ’ਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ, ਪਰ ਸਫਰ ਹਾਲੇ ਬਹੁਤ ¦ਬਾ ਹੈ ਤੇ ਇਸ ਸਫਰ ਨੂੰ ਮਿਲ ਕੇ ਹੀ ਤੈਅ ਕੀਤਾ ਜਾ ਸਕਦਾ ਹੈ। ਇਸ ਮੌਕੇ ਰਮੇਸ਼ ਸ਼ਰਮਾ, ਲਾਡੀ ਕਤਿਆਲ, ਵਿਕ੍ਰਮ ਪਹਿਲਵਾਨ, ਨਵਨੀਸ਼ ਮਲਹੋਤਰਾ, ਰੋਹਿਤ ਪਾਹਵਾ, ਕਮਲ ਮਿਗਲਾਨੀ, ਕੁਲਵੰਤ ਸਿੰਘ, ਸਤਬੀਰ ਰੰਧਾਵਾ, ਹਰਨੀਤ ਗਰੇਵਾਲ, ਆਰ.ਆਰ. ਸ਼ਰਮਾ, ਓ.ਪੀ. ਚੱਮਟ, ਮਨੋਜ ਸ਼ਰਮਾ, ਅਨਿਲ ਭੁਟਾਨੀ, ਕੁਲਦੀਪ ਭਾਊ, ਜਗਦੀਸ਼ ਸੇਤੀਆ, ਕੇ.ਕੇ ਸੈਣੀ, ਡਾ. ਨਰਿੰਦਰ ਵੀ ਮੌਜ਼ੂਦ ਰਹੇ।