ਫੈਵੀਕੋਲ ਬਨਾਉਣ ਵਾਲੀ ਪਿਡੀ ਲਾਈਟ ਕੰਪਨੀ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਪੱਤਰ ਭੇਜਦਿਆਂ ਸਮੁੱਚੇ ਸਿੱਖ ਜਗਤ ਪਾਸੋਂ ਮੁਆਫ਼ੀ ਮੰਗ ਲਈ ਹੈ।ਸ਼੍ਰੋਮਣੀ ਕਮੇਟੀ ਨੂੰ ਭੇਜੇ ਆਪਣੇ ਪੱਤਰ ਵਿੱਚ ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਸਿੱਖ ਧਰਮ ਸਮੇਤ ਹਰੇਕ ਧਰਮ ਦਾ ਦਿਲੋਂ ਸਤਿਕਾਰ ਕਰਦੇ ਹਨ ਤੇ ਕੰਪਨੀ ਵੱਲੋਂ ਕੈਲੰਡਰ ਛਾਪਣ ਸਮੇਂ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਛਪਣੋਂ ਅਨਜਾਨੇ ਵਿੱਚ ਰਹਿ ਗਈ ਸੀ। ਇਸ ਬਾਰੇ ਕੰਪਨੀ ਦੀ ਕੋਈ ਮੰਦ ਭਾਵਨਾ ਨਹੀਂ ਹੈ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਕੰਪਨੀ ਦੇ ਸਾਰੇ ਡੀਲਰਾਂ ਪਾਸੋਂ ਇਹ ਕੈਲੰਡਰ ਵਾਪਸ ਮੰਗਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਤਾਂ ਕਿ ਇਸ ਗਲਤੀ ਨੂੰ ਸੁਧਾਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿਡੀ ਲਾਈਟ ਜ਼ਿੰਮੇਵਾਰ ਕੰਪਨੀ ਹੈ, ਬਹੁਤ ਸਾਰੇ ਸਿੱਖ ਇਸ ਕੰਪਨੀ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਡੀ ਲਾਈਟ ਕੰਪਨੀ ਵੱਲੋਂ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਵਾਲਾ ਕੈਲੰਡਰ ਛਾਪਦੇ ਸਮੇਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨਹੀਂ ਸੀ ਛਾਪੀ ਜਿਸ ਤੇ ਸੰਗਤਾਂ ਨੇ ਇਤਰਾਜ ਕਰਦੇ ਹੋਏ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਸ਼ਿਕਾਇਤ ਕੀਤੀ ਸੀ। ਪ੍ਰਧਾਨ ਸਾਹਿਬ ਨੇ ਇਸ ਸ਼ਿਕਾਇਤ ਦਾ ਸਖ਼ਤ ਨੋਟਿਸ ਲੈਂਦਿਆਂ ਉਕਤ ਕੰਪਨੀ ਨੂੰ ਸਿੱਖ ਜਗਤ ਪਾਸੋਂ ਮੁਆਫੀ ਮੰਗਣ ਲਈ ਕਿਹਾ ਸੀ, ਜਿਸ ਤੇ ਕੰਪਨੀ ਨੇ ਅੱਜ ਮੁਆਫ਼ੀ ਮੰਗਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਨਾਮ ਪੱਤਰ