ਲੁਧਿਆਣਾ,(ਪ੍ਰੀਤੀ ਸ਼ਰਮਾ)ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿਖੇ ਨੌਜਵਾਨ ਪੀੜ੍ਹੀ ਤੇ ਭਾਰੂ ਹੁੰਦਾ ਜਾ ਰਿਹਾ ਪੱਛਮੀ ਸੱਭਿਆਚਾਰ ਨੂੰ ਠੱਲ੍ਹ ਪਾਉਣ ਲਈ ਤੇ ਇਸ ਦੇ ਰੰਗ ਨੂੰ ਫਿੱਕਾ ਕਰਨ ਲਈ ਤੇ ਪੰਜਾਬੀ ਸੱਭਿਆਚਾਰ ਨੂੰ ਉਚਾ ਚੁੱਕਣ ਲਈ ੂਮਹਿਕ ਪੰਜਾਬ ਦੀੂ ਪ੍ਰੋਗਰਾਮ ਦੇ ਨਾ ਹੇਠ ਨਵੀ ਬਣੀ ਸੰਸਥਾ ਪਰਫੈਕਟ ਏਜੰਸੀ ਲੁਧਿਆਣਾ ਵੱਲੋਂ ਮੁੱਖ ਪ੍ਰਬੰਧਕ ਗੁਰਵਿੰਦਰ ਦੁਸਾਂਝ, ਪਰਮਜੀਤ ਸਿੰਘ, ਕੁਲਵਿੰਦਰ ਗਿੱਲ ਵੱਲੋਂ ਇੱਕ ਸਾਰਥਕ ਉਪਰਾਲਾ ਕਰਦਿਆਂ ਪੰਜਾਬ ਦੇ ਪ੍ਰਸਿੱਧ ਗਾਇਕਾ ਦਾ ਪ੍ਰੋਗਰਾਮ ਕਰਵਾਇਆ ਗਿਆ । ਜਿਸ ਵਿੱਚ ਰਾਏ ਜੂਝਾਰ, ਮਾਸ਼ਾ ਅਲੀ, ਸੁਰਪ੍ਰੀਤ ਸਨੀ, ਇੰਦਰਜੀਤ ਨਿੱਕੂ, ਮਨਜੀਤ ਰੂਪੋਵਾਲੀਆ, ਧਰਮਪ੍ਰੀਤ ਆਦਿ ਦਰਜਨ ਤੋਂ ਉਪਰ ਗਾਇਕਾ ਨੇ ਆਪਣੇ ਸ਼ਾਨਦਾਰ ਤੇ ਨਿਰੋਲ ਪੰਜਾਬੀ ਸੱਭਿਆਚਾਰ ਵਿੱਚ ਗੜੁੱਚ ਗੀਤਾਂ ਦੀਆਂ ਛਹਿਬਰਾਂ ਲਾਕੇ ਐਸੀ ਮਹਿਕ ਬਿਖੇਰੀ ਕਿ ਸਰੋਤੇ ਤੇ ਦਰਸ਼ਕ ਅਸ਼-ਅਸ਼ ਕਰ ਉਠੇ । ਇਸ ਮੌਕੇ ਯੂਥ ਦੇ ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ, ਬਲਵਿੰਦਰ ਸਿੰਘ ਭੁੱਲਰ, ਐਲਬਰਟ ਦੂਆ, ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਹਰਦਿਆਲ ਸਿੰਘ ਅਮਨ, ਪੰਜਾਬੀ ਫਿਲਮਾਂ ਦੇ ਰਹਿ ਚੁੱਕੇ ਹੀਰੋ ਸਤੀਸ਼ ਕੌਲ, ਸੋਹਨ ਸਿੰਘ ਗੋਗਾ ਆਦਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਸਮੇਤ ਸਰੋਤਿਆਂ ਦਾ ਭਰਵਾਂ ਇਕੱਠ ਹੋਇਆ । ਪੰਜਾਬੀ ਮੈਗਜੀਨ ਫਿਲਮੀ ਫੋਕਸ ਦੇ ਸੰਪਾਦਕ ਨਿਰਮਲ ਨੂਰ ਨੇ ਕਲਾਕਾਰਾਂ ਤੋਂ ਮੈਗਜੀਨ ਲੋਕ ਅਰਪਣ ਕਰਵਾਇਆ । ਸਟੇਜ ਦਾ ਸੰਚਾਲਨ ਡਾ. ਕ੍ਰਿਪਾਲ ਸਿੰਘ ਨੇ ਹਾਸ-ਰੱਸ ਦੇ ਟੋਟਕੇ ਸੁਣਾਕੇ ਤੇ ਕਲਾਕਾਰਾਂ ਨੂੰ ਵੱਖਰੇ ਢੰਗ ਨਾਲ ਪੇਸ਼ ਕਰਕੇ ਸੂਝਵਾਨ ਸਟੇਜ ਸੈਕਟਰੀ ਦਾ ਸਬੂਤ ਦਿੱਤਾ । ਪੰਜਾਬੀਆਂ ਦੀ ਜੋ ਪੱਗ ਨਾਲ ਪਛਾਣ ਬਣਦੀ ਹੈ ਉਹ ਕਿਸੇ ਤੋਂ ਗੁੱਝੀ ਛਿੱਪੀ ਗੱਲ ਨਹੀਂ ਜਿਸ ਦਾ ਸਬੂਤ ਪ੍ਰਸਿੱਧ ਗਾਇਕ ਇੰਦਰਜੀਤ ਨਿੱਕੂ ਹੈ ਨਿੱਕੂ ਨੇ ਆਪਣੀ ਪਰਫਾਰਮੈਂਸ ਦੌਰਾਨ ੂਮਹਿਕ ਪੰਜਾਬ ਦੀੂ ਦੇ ਪ੍ਰਬੰਧਕਾ ਨੂੰ ਠੋਕ ਵਜਾ ਕੇ ਕਿਹਾ ਕਿ ਪੰਜਾਬੀ ਕਲਾਕਾਰਾਂ ਨੂੰ ਪਿਆਰ ਕਰਨ ਵਾਲਿਉ ਇਹ ਕਲਾਕਾਰ ਉਦੋਂ ਤੱਕ ਹੀ ਆਪਣੀ ਜਿੰਦਗੀ ਦੀ ਗੱਡੀ ਠੀਕ ਢੰਗ ਨਾਲ ਚਲਾਉਂਦੇ ਹਨ ਜਦੋਂ ਤੱਕ ਇਨ੍ਹਾਂ ਦੇ ਪ੍ਰੋਗਰਾਮ ਲਗਦੇ ਹਨ ਜਾਂ ਕੰਮ ਮਿਲਦਾ ਹੈ ਪਰ ਕੰਮ ਬੰਦ ਹੋਣ ਕਰਕੇ ਇਨ੍ਹਾਂ ਦੀ ਆਰਥਿਕ ਤੰਗੀ ਇੰਨੀ ਵੱਧ ਜਾਂਦੀ ਹੈ ਕਿ ਕਈਆਂ ਨੂੰ ਬਿਰਧ ਆਸ਼ਰਮਾਂ ਵਿੱਚ ਆਸਰਾ ਲੈਣਾ ਪੈਂਦਾ ਹੈ ਜਿਵੇਂ ਮਿਸਾਲ ਹੈ ਪੰਜਾਬੀ ਫਿਲਮਾਂ ਦੇ ਪੁਰਾਣੇ ਹੀਰੋ ਸਤੀਸ਼ ਕੌਲ ਦੀ । ਸੋ ਨਿੱਕੂ ਨੇ ਕਿਹਾ ਮਿ ਅੱਜ ਸਤੀਸ਼ ਕੌਲ ਦੀ ਹਾਲਤ ਵੇਖ ਕੇ ਰੋਣਾ ਆਉਂਦਾ ਹੈ ਜਿਸ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਸੱਭਿਆਚਾਰ ਨੂੰ ਬੁਲੰਦੀਆਂ ਤੇ ਪਹੁੰਚਾਇਆ ਪਰ ਅੱਜ ਰੋਟੀ ਤੋਂ ਮੋਥਾਜ ਹੈ ਉਸ ਕਿਹਾ ਕਿ ਸਾਨੂੰ ਭਾਵੇਂ ਪੈਸੇ ਨਾ ਦਿਉ ਪਰ ਸਤੀਸ਼ ਕੌਲ ਦੀ ਮਦਦ ਦਾ ਐਲਾਨ ਅੱਜ ਹੀ ਕਰੋ ਤਾਂ ਭਾਵੁਕ ਹੋ ਕੇ ਪ੍ਰਬੰਧਕਾਂ ਨੇ ਮੌਕੇ ਤੇ ਹੀ 21 ਹਜ਼ਾਰ ਦਾ ਚੈਕ ਕੱਟਕੇ ਸਤੀਸ਼ ਕੌਲ ਨੂੰ ਦਿੱਤਾ ਤਾਂ ਇਸ ਗੱਲ ਦੀ ਹਾਜ਼ਰ ਸਰੋਤਿਆਂ ਨੇ ਭਰਪੂਰ ਪ੍ਰਸ਼ੰਸਾ ਕੀਤੀ ।