ਲੁਧਿਆਣਾ,(ਪ੍ਰੀਤੀ ਸ਼ਰਮਾ)-ਵਿਕਾਸ ਦੇ ਨਾਲ-ਨਾਲ ਹਲਕੇ ਵਿੱਚੋਂ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾ ਕੇ ਸਾਡੇ ਭਵਿੱਖ ਦੇ ਵਾਰਸ ਨੌਜਵਾਨਾਂ ਨੂੰ ਬਚਾਉਣਾ ਸਾਡੀ ਮੁੱਢਲੀ ਜਿੰਮੇਵਾਰੀ ਹੈ ਅਤੇ ਸਮਾਜ ਵਿੱਚ ਨਸ਼ਾ ਵੇਚਣ ਵਾਲਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ, ਸਗੋਂ ਉਹਨਾਂ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ ਤਾਂ ਜੋ ਭਵਿੱਖ ਵਿੱਚ ਕੋਈ ਅਜਿਹਾ ਗੈਰ ਕਾਨੂੰਨੀ ਕੰਮ ਨਾ ਕਰੇ।’’
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰ. ਮਨਪ੍ਰੀਤ ਸਿੰਘ ਇਆਲੀ ਨੇ ਅੱਜ ਮੁੱਲਾਂਪੁਰ ਵਿਖੇ ਤਕਰੀਬਨ ਇੱਕ ਕਰੋੜ ਤੋਂ ਵੱਧ ਰਕਮ ਨਾਲ ਬਣੇ ਡਾ. ਭੀਮ ਰਾਓ ਅੰਬੇਡਕਰ ਭਵਨ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਵੀ ਰਸਮ ਅਦਾ ਕੀਤੀ। ਸ੍ਰ. ਇਆਲੀ ਨੇ ਕਿਹਾ ਕਿ ਇਸ ਭਵਨ ਦਾ ਨਿਰਮਾਣ ਹੋਣ ਨਾਲ ਇਲਾਕੇ ਵਸਨੀਕਾਂ ਬਹੁਤ ਪੁਰਾਣੀ ਮੰਗ ਪੂਰੀ ਹੋ ਗਈ ਹੈ। ਉਹਨਾਂ ਦੱਸਿਆ ਕਿ ਇਸ ਭਵਨ ਵਿੱਚ ਆਮ ਲੋਕ ਆਪਣੇ ਵਿਆਹ/ਸ਼ਾਦੀਆ, ਖੁਸ਼ੀ ਅਤੇ ਹੋਰ ਸਮਾਜਿਕ ਸਮਾਗਮ ਨਾ-ਮਾਤਰ ਖਰਚੇ ‘ਤੇ ਕਰ ਸਕਣਗੇ। ਉਹਨਾਂ ਇਹ ਵੀ ਦੱਸਿਆ ਕਿ ਇਸ ਭਵਨ ਦੀ ਪਵਿੱਤਰਤਾ ਕਾਇਮ ਰੱਖਣ ਲਈ ਸੋਸਾਇਟੀ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਇੱਥੇ ਸਮਾਗਮਾਂ ਵਿੱਚ ਨਸ਼ਾ ਵਰਤਾਉਣ ਦੀ ਮਨਾਹੀ ਹੋਵੇਗੀ ਅਤੇ ਨਾਲ-ਨਾਲ ਸਿਰਫ ਵੈਜੀਟੇਰੀਅਨ ਖਾਣੇ ਵਾਲੇ ਸਮਾਗਮਾਂ ਦੀ ਆਗਿਆ ਹੋਵੇਗੀ। ਉਹਨਾਂ ਦੱਸਿਆ ਕਿ ਇਸ ਭਵਨ ਵਿੱਚ ਮੈਡੀਕਲ ਕੈਂਪ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਸੈਮੀਨਾਰ/ਕੈਂਪਾਂ ਦਾ ਲਗਾਤਾਰ ਆਯੋਜਿਨ ਕੀਤਾ ਜਾਇਆ ਕਰੇਗਾ ਤਾਂ ਜੋ ਇਹ ਭਵਨ ਸਮਾਜਿਕ ਗਤੀਵਿਧੀਆ ਦਾ ਕੇਂਦਰ ਬਣਾਇਆ ਰਹੇ ਅਤੇ ਨੌਜਵਾਨ ਇੱਥੋਂ ਚੰਗੇ ਸੰਸਕਾਰਾਂ ਦੀ ਸੇਧ ਲੈ ਕੇ ਸਮਾਜਿਕ ਕੁਰੀਤੀਆਂ ਵਿਰੁੱਧ ਹੋਰ ਵੀ ਜੋਰਦਾਰ ਢੰਗ ਨਾਲ ਲੜਾਈ ਲੜ ਸਕਣ ਅਤੇ ਇੱਕ ਚੰਗੇ ਤੇ ਨਿਰੋਏ ਸਮਾਜ ਦੀ ਸਥਾਪਨਾ ਕਰ ਸਕਣ।
ਸ੍ਰ. ਇਆਲੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਉਪ-ਮੁੱਖ ਮੰਤਰੀ ਪੰਜਾਬ ਸ੍ਰ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅੱਜ ਪੰਜਾਬ ਰਾਜ ਹਰ ਖੇਤਰ ਵਿੱਚ ਤਰੱਕੀ ਕਰ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਗਰੀਬ ਵਰਗ ਦੇ ਲੋਕਾਂ ਦੀ ਭਲਾਈ ਲਈ ਆਟਾ-ਦਾਲ ਸਕੀਮ, ਲੋੜਵੰਦਾਂ ਨੂੰ ਪੈਨਸ਼ਨ, ਨੀਲਾ ਕਾਰਡ ਧਾਰਕਾਂ ਨੂੰ 30 ਹਜ਼ਾਰ ਰੁਪਏ ਤੱਕ ਦਾ ਵੱਡੇ-ਵੱਡੇ ਹਸਪਤਾਲਾਂ ਵਿੱਚ ਮੁਫਤ ਇਲਾਜ਼, ਸ਼ਗਨ ਸਕੀਮ, ਮੁਫਤ ਬਿਜਲੀ ਅਤੇ ਕੈਂਸਰ ਫੰਡ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆ ਹਨ। ਉਹਨਾਂ ਦੱਸਿਆ ਕਿ ਹਲਕੇ ਦੇ ਪਿੰਡਾਂ ਦੇ ਸਾਰੇ ਪਿੰਡਾਂ ਵਿੱਚ ਪੀਣ ਵਾਲਾ ਪਾਣੀ ਮੁੱਹਈਆ ਕਰਨ ਲਈ ਪਾਣੀ ਦੀਆਂ ਟੈਂਕੀਆਂ ਬਣਾਈਆ ਗਈਆ ਹਨ। ਉਹਨਾਂ ਦੱਸਿਆ ਕਿ ਇਸ ਹੀ ਤਰ੍ਹਾਂ ਹਲਕੇ ਦੇ ਸਾਰੇ ਪਿੰਡਾਂ ਵਿੱਚ ਆਰ.ਓ. ਸਿਸਟਮ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ 50 ਆਰ.ਸਿਸਟਿਮਾਂ ਨੂੰ ਮਨਜੂਰੀ ਦਿੱਤੀ ਹੈ, ਜਿਨਾਂ ਵਿੱਲੋਂ ਤਕਰੀਬਨ 20 ਆਰ.ਓ. ਸਿਸਟਿਮ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਗਰੀਬ ਵਰਗ ਦੇ ਲੋਕਾਂ ਦੀ ਭਲਾਈ ਲਈ ਕਾਫੀ ਸਕੀਮਾਂ ਬਣਾਈਆ ਗਈਆ ਹਨ, ਪ੍ਰਤੂੰ ਉਹਨਾਂ ਦੇ ਹਲਕੇ ਕੋਈ ਵੀ ਗਰੀਬ ਵਿਅਕਤੀ ਜੇਕਰ ਇਲਾਜ਼ ਕਰਵਾਉਣ ਤੋਂ ਅਸਮਰੱਥ ਹੈ ਜਾਂ ਹੋਰ ਕਿਸੇ ਵੱਡੀ ਮੁਸ਼ਕਲ ਵਿੱਚ ਹੈ ਤਾਂ ਉਹ ਸਹਾਇਤਾ ਲਈ ਉਹਨਾਂ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦਾ ਹੈ, ਅਜਿਹੇ ਵਿਅਕਤੀਆਂ ਨੂੰ ਪਹਿਲ ਦੇ ਅਧਾਰ ਤੇ ਹਰ ਸੰਭਵ ਮੱਦਦ ਦਿੱਤੀ ਜਾਵੇਗੀ।
ਸ੍ਰ. ਇਆਲੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਨਸ਼ਿਆ ਖਿਲਾਫ਼ ਚਲਾਈ ਮੁਹਿੰਮ ਵਿੱਚ ਉਹਨਾਂ ਨੂੰ ਕਾਫੀ ਸਹਿਯੋਗ ਮਿਲ ਰਿਹਾ ਹੈ, ਪ੍ਰਤੂੰ ਇਹਨਾਂ ਕੁਰੀਤੀਆ ਦੇ ਖਾਤਮੇ ਲਈ ਆਮ ਲੋਕਾਂ ਦੀ ਹੇਠਲੇ ਪੱਧਰ ਤੋਂ ਲੋੜ ਹੈ, ਕਿਉਂਕਿ ਜੇਕਰ ਆਮ ਲੋਕ ਕਿਸੇ ਵੀ ਭੈੜੀ ਕੁਰੀਤੀ ਦੇ ਖਾਤਮੇ ਦਾ ਦ੍ਰਿੜ ਨਿਸ਼ਚਾ ਕਰ ਲੈਣ ਤਾਂ ਉਸ ਕੁਰੀਤੀ ਦਾ ਖਾਤਮਾ ਅਟੱਲ ਹੈ। ਇਸ ਮੌਕੇ ਉਹਨਾਂ ਸੋਸਾਇਟੀ ਵੱਲੋਂ ਵੱਖ-ਵੱਖ ਸਕੂਲਾਂ ਦੇ 50 ਵਿਦਿਆਰਥੀਆਂ ਨੂੰ 60 ਹਜ਼ਾਰ ਰੁਪਏ (ਪ੍ਰਤੀ ਵਿਦਿਆਰਥੀ 1200/- ਰੁਪਏ) ਦੇ ਵਜੀਫਿਆ ਦੀ ਵੰਡ ਵੀ ਕੀਤੀ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸ੍ਰ. ਹੀਰਾ ਸਿੰਘ ਗਾਬੜੀਆ ਚੇਅਰਮੈਨ ਜਿਲਾ ਯੋਜਨਾ ਬੋਰਡ, ਸ੍ਰੀ ਵਿਜੈ ਦਾਨਵ, ਸ੍ਰੀ ਨਰੇਸ਼ ਧੀਂਗਾਂਨ, ਸ੍ਰ. ਹਰਬੀਰ ਸਿੰਘ ਇਆਲੀ, ਆੜ੍ਹਤੀਆ ਪ੍ਰੇਮ ਇੰਦਰ ਕੁਮਾਰ ਗੋਗਾ, ਬਾਬਾ ਅਜੀਤ ਸਿੰਘ ਅਤੇ ਹੋਰ ਨੌਜਵਾਨ ਆਗੂਆਂ ਤੋਂ ਇਲਾਵਾ ਇਲਾਕੇ ਸਰਪੰਚ-ਪੰਚ ਸ਼ਾਮਲ ਹੋੲੋ