ਪੈਰਿਸ,(ਸੰਧੂ) – ਪਿਛਲੇ ਹਫਤੇ ਫਰਾਂਸ ਦੇ ਲੇਖਕਾਂ ਨੇ ਆਪਣੀਆਂ ਕਵਿਤਾਵਾਂ, ਗਜ਼ਲਾਂ ਅਤੇ ਗੀਤਾਂ ਨਾਲ ਇਥੇ ਦੇ ਸਟਾਰ ਲਾਈਵ ਟੀ ਵੀ ਫਰਾਂਸ ਉਪਰ ਖੂਬ ਰੰਗ ਬੰਨਿਆਂ।ਇਹਨਾਂ ਕਵੀਆਂ ਦੀ ਮਹਿਫਲ ਵਿੱਚ ਸਟੇਜ਼ ਸੈਕਟਰੀ ਦੇ ਸੇਵਾ ਸ. ਸੁਖਵੀਰ ਸਿੰਘ ਕੰਗ ਨੇ ਬਾਖੂਬੀ ਨਿਭਾਈ, ਅਤੇ ਨਾਲ ਹੀ ਸਰੋਤਿਆਂ ਨੇ ਉਹਨਾਂ ਦੀਆਂ ਕਵਿਤਾਵਾਂ ਅਤੇ ਗੀਤਾਂ ਨਾਲ ਖੂਬ ਅਨੰਦ ਮਾਣਿਆ। ਕੰਗ ਜੀ ਨੇ ਮਾਂ ਦੀ ਮਮਤਾ ਨੂੰ ਵਰਨਣ ਕਰਦੀ ਦੀ ਕਵਿਤਾ ਸੁਣਾ ਕੇ ਸੁਣਨ ਵਾਲਿਆਂ ਨੂੰ ਭਾਵੁਕ ਕਰ ਦਿੱਤਾ।ਸੋਮਨਾਥ ਧਾਲੀਵਾਲ ਜੀ ਨੇ ਆਪਣੀਆਂ ਕਵਿਤਾਵਾਂ ਵਿੱਚੋਂ ਪੱਗ ਦੀ ਸ਼ਾਨ ਨੂੰ ਬਹੁਤ ਖੁਬਸੂਰਤ ਲਫਜ਼ਾਂ ਵਿੱਚ ਵਰਨਣ ਕੀਤਾ, ਤੇ ਸਰੋਤਿਆਂ ਤੋਂ ਵਾਹਵਾ ਖੱਟੀ।ਫੇਰ ਸੁਖਵੀਰ ਸਿੰਘ ਸੰਧੂ ਜੀ ਨੇ ਆਪਣੀਆਂ ਕਵਿਤਾਵਾਂ ਵਿੱਚੋਂ ਖਾਸ ਕਰਕੇ ਧਰਤੀ ਮਿੱਟੀ ਮਾਂ,ਤੇ ਭਟਕੇ ਹੋਏ ਇਨਸਾਨ ਦੀ ਆਪਣੀ ਜਿੰਦਗੀ ਨਾਲ ਵਾਰਤਾਲਾਪ ਨਾਂ ਦੀ ਕਵਿਤਾ ਸੁਣਾ ਕੇ ਆਪਣੀ ਹਾਜ਼ਰੀ ਲੁਆਈ, ਜਿਸ ਨੂੰ ਸਰੋਤਿਆਂ ਵਲੋਂ ਕਾਫੀ ਸਲਾਹਿਆ ਗਿਆ।ਬਾਅਦ ਵਿੱਚ ਗੋਗੀ ਸੋਹਲ ਜੀ ਨੇ ਆਪਣੀਆਂ ਦੋ ਕਵਿਤਾਵਾਂ ਸੁਣਾਈਆਂ ਜਿਹਨਾਂ ਵਿੱਚ ਇੱਕ ਧੀ ਨਾਂ ਦੀ ਕਵਿਤਾ ਨਾਲ ਕੁੱਖ ਵਿੱਚ ਧੀਆਂ ਮਾਰਨ ਵਾਲਿਆਂ ਨੂੰ ਨਸੀਹਤ ਦਿੱਤੀ।ਇਸ ਮੌਕੇ ਤੇ ਸੁਖਵੀਰ ਸਿੰਘ ਸੰਧੂ, ਸੋਮਨਾਥ ਧਾਲੀਵਾਲ,ਸੁਖਵੀਰ ਸਿੰਘ ਕੰਗ ,ਗੋਗੀ ਸੋਹਲ,ਜਗਰੂਪ ਸਿੰਘ ਸੰਧੂ, ਮਨਜੀਤ ਸਿੰਘ ਅਤੇ ਹੋਰ ਸਰੋਤੇ ਜਨ ਪਹੁੰਚੇ ਹੋਏ ਸਨ।ਇਥੇ ਇਹ ਯਿਕਰ ਯੋਗ ਹੈ ਕਿ ਇਹ ਕਵੀ ਦਰਬਾਰ ਪੰਜਾਬੀ ਸਾਹਿਤ ਸਭਾ ਪੈਰਿਸ (ਰਜ਼ਿ) ਵਲੋਂ ਅਯੋਯਤ ਗਿਆ ਸੀ।
ਫਰਾਂਸ ਵਿੱਚ ਪੰਜਾਬੀ ਸਾਹਿਤ ਸਭਾ ਪੈਰਿਸ ਵਲੋਂ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ।
This entry was posted in ਅੰਤਰਰਾਸ਼ਟਰੀ.