ਲੁਧਿਆਣਾ, (ਪ੍ਰੀਤੀ ਸ਼ਰਮਾ) ਪੰਜਾਬ ਸਕੂਲ ਖੇਡ ਵਿਭਾਗ ਦੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪੰਜਾਬ ਰਾਜ ਪ੍ਰਾਇਮਰੀ ਖੇਡਾਂ (ਅੰਡਰ 11) ਦਾ ਆਗਾਜ਼ 22 ਫ਼ਰਵਰੀ, 2014 ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਾਭਾ (ਲੁਧਿਆਣਾ) ਵਿਖੇ ਹੋ ਰਿਹਾ ਹੈ। ਡਿਪਟੀ ਡਾਇਰੈਕਟਰ ਸਪੋਰਟਸ (ਸਰੀਰਕ ਸਿਖਿਆ) ਸਰਬਜੀਤ ਸਿੰਘ ਤੂਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਦਿਨਾਂ ਤੱਕ ਚੱਲਣ ਵਾਲੇ ਇਹਨਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਮਾਣਯੋਗ ਸਿਕੰਦਰ ਸਿੰਘ ਮਲੂਕਾ ਕਰਨਗੇ ਅਤੇ ਉੋਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਕਰਨਗੇ। ਸਮੁੱਚੇ ਰਾਜ ਵਿਚੋਂ ਇਹਨਾਂ ਖੇਡਾਂ ਵਿੱਚ ਵੱਖ-ਵੱਖ ਖੇਡਾਂ ਦੇ ਲਗਭੱਗ 2200 ਖਿਡਾਰੀ ਭਾਗ ਲੈਣਗੇ। ਸਕੂਲ ਖੇਡ ਵਿਭਾਗ ਪੰਜਾਬ ਵੱਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਕਿੱਟਾਂ ਮੁੱਹਈਆ ਕਰਵਾਈਆਂ ਜਾਣਗੀਆਂ ਤਾਂ ਜੋ ਪ੍ਰਾਇਮਰੀ ਪੱਧਰ ਤੋਂੇ ਇਹਨਾਂ ਖਿਡਾਰੀਆਂ ਦੀ ਰੁਚੀ ਵੱਧ ਸਕੇ ਅਤੇ ਭਵਿੱਖ ਲਈ ਬਿਹਤਰ ਖਿਡਾਰੀ ਤਿਆਰ ਕੀਤੇ ਜਾ ਸਕਣ ਤੇ ਰਾਜ ਦੀਆਂ ਖੇਡ ਪ੍ਰਾਪਤੀਆਂ ਵਿੱਚ ਹੋਰ ਵਾਧਾ ਹੋ ਸਕੇ। ਡਿਪਟੀ ਡਾਇਰੈਕਟਰ ਸਪੋਰਟਸ (ਸਰੀਰਕ ਸਿਖਿਆ) ਸਰਬਜੀਤ ਸਿੰਘ ਤੂਰ ਅਨੁਸਾਰ ਖੇਡ ਵਿਭਾਗ ਦੁਆਰਾ ਖੇਡਾਂ ਲਈੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਇਹਨਾਂ ਖੇਡਾਂ ਦਾ ਪ੍ਰਬੰਧ ਵੀ ਪੰਜਾਬ ਰਾਜ ਸਕੂਲ ਖੇਡਾਂ ਦੇ ਅਨੁਸਾਰ ਹੀ ਕੀਤਾ ਗਿਆ ਹੈ ਤਾਂ ਜੋ ਪ੍ਰਾਇਮਰੀ ਪੱਧਰ ਦੇ ਖਿਡਾਰੀਆਂ ਅਤੇ ਕੋਚਾਂ ਨੂੰ ਹੋਰ ਪ੍ਰੇਰਨਾ ਮਿਲ ਸਕੇ।
ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਕਰਨਗੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਭਾ ਵਿਖੇ ਉਦਘਾਟਨ
This entry was posted in ਪੰਜਾਬ.