ਲੁਧਿਆਣਾ,(ਪ੍ਰੀਤੀ ਸ਼ਰਮਾ) – ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਤੇ ਸਥਾਨਕ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਵੱਲੋਂ ਸਿੱਖਿਆ ਖੇਤਰ ’ਚ ਸੁਵਿਧਾਵਾਂ ਨੂੰ ਵਧਾਉਣ ਦੀ ਦਿਸ਼ਾ ’ਚ ਜ਼ਾਰੀ ਕੀਤੀ ਗਈ 5 ਲੱਖ ਰੁਪਏ ਦੀ ਗ੍ਰਾਂਟ ਨਾਲ ਬਣੇ ਸਰਕਾਰੀ ਪ੍ਰਾਇਮਰੀ ਸਕੂਲ, ਕਾਰਾਬਾਰਾ, ਅਰਜਨ ਨਗਰ ਵਿਖੇ ਕੰਪਿਊਟਰ ਰੂਮ ਦਾ ਉਦਘਾਟਨ ਸ਼ਨੀਵਾਰ ਨੂੰ ਵਿਧਾਨਕਾਰ ਰਾਕੇਸ਼ ਪਾਂਡੇ ਤੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਤਿਵਾੜੀ ਵੱਲੋਂ ਇਲਾਕੇ ’ਚ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਆਪਣੇ ਪਾਰਲੀਮਾਨੀ ਕੋਟੇ ’ਚੋਂ ਜ਼ਾਰੀ ਕੀਤੀ ਗਈ 15.50 ਲੱਖ ਰੁਪਏ ਦੀ ਗ੍ਰਾਂਟ ਦਾ ਚੈ¤ਕ ਵੀ ਇਲਾਕਾ ਨਿਵਾਸੀਆਂ ਨੂੰ ਭੇਂਟ ਕੀਤਾ। ਇਸ ਰਾਸ਼ੀ ਨਾਲ ਖੇਤਰ ’ਚ ਟਿਊਬਵੈ¤ਲ ਸਥਾਪਿਤ ਕੀਤਾ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਪਾਂਡੇ ਤੇ ਦੀਵਾਨ ਨੇ ਕਿਹਾ ਕਿ ਸਿੱਖਿਆ ਤੇ ਪਾਣੀ ਮੁੱਢਲੀਆਂ ਜ਼ਰੂਰਤਾਂ ਹਨ ਅਤੇ ਇਨ੍ਹਾਂ ਬਗੈਰ ਵਿਕਾਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਦਿਸ਼ਾ ’ਚ ਕੇਂਦਰੀ ਮੰਤਰੀ ਤਿਵਾੜੀ ਨੇ ਇਲਾਕੇ ’ਚ ਮੁੱਢਲੇ ਵਿਕਾਸ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ ’ਚ ਕੰਪਿਊਟਰ ਰੂਮ ਬਣਾਉਣ ਲਈ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ। ਇਹ ਕੰਪਿਊਟਰ ਸਕੂਲ ’ਚ ਪੜ੍ਹਨ ਵਾਲੇ ਬੱਚਿਆਂ ਨੂੰ ਉ¤ਚ ਪੱਧਰੀ ਸਿੱਖਿਆ ਉਪਲਬਧ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਉਣਗੇ। ਇਸੇ ਤਰ੍ਹਾਂ, ਇਲਾਕੇ ’ਚ ਪੀਣ ਵਾਲੇ ਪਾਣੀ ਨੂੰ ਲੈ ਕੇ ਪਿਛਲੇ ¦ਬੇ ਸਮੇਂ ਤੋਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਪ੍ਰੇਸ਼ਾਨੀ ਵੀ ਜ਼ਲਦੀ ਦੂਰ ਹੋ ਜਾਵੇਗੀ। ਸੀਨੀਅਰ ਕਾਂਗਰਸੀ ਆਗੂ ਪਰਮਿੰਦਰ ਮਹਿਤਾ ਨੇ ਇਲਾਕਾ ਨਿਵਾਸੀਆਂ ਵੱਲੋਂ ਕੇਂਦਰੀ ਮੰਤਰੀ ਤਿਵਾੜੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਤਿਵਾੜੀ ਨੇ ਬਕੌਰ ਮੈਂਬਰ ਲੋਕ ਸਭਾ ਆਪਣੇ ਲਗਭਗ ਸਾਰੇ ਐਮ.ਪੀ ਫੰਡ ਨੂੰ ਸ਼ਹਿਰ ਦੇ ਵਿਕਾਸ ’ਤੇ ਖਰਚ ਕੀਤਾ ਹੈ, ਜਿਸ ’ਚ ਸਿੱਖਿਆ, ਸਿਹਤ, ਪੀਣ ਯੋਗ ਪਾਣੀ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਗੱਲਾਂ ਨਾਲ ਨਹੀਂ ਕੰਮ ਨਾਲ ਹੁੰਦਾ ਹੈ ਤੇ ਤਿਵਾੜੀ ਵੱਲੋਂ ਲੁਧਿਆਣਾ ਦੇ ਵਿਕਾਸ ਲਈ ਕੀਤਾ ਗਿਆ ਕੰਮ ਸਿਟੀ ਬੱਸ ਸਰਵਿਸ, ਪਾਸਪੋਰਟ ਸੇਵਾ ਕੇਂਦਰ, ਲੁਧਿਆਣਾ ਦਿੱਲੀ ਸ਼ਾਬਦੀ ਵਰਗੇ ਕੇਂਦਰੀ ਪ੍ਰੋਜੈਕਟਾਂ ਦੇ ਰੂਪ ’ਚ ਸ਼ਹਿਰ ਲਈ ਉਨ੍ਹਾਂ ਦੀ ਵਚਨਬੱਧਤਾ ਨੂੰ ਪ੍ਰਮਾਣਿਤ ਕਰਦੇ ਹਨ। ਇਸ ਲੜੀ ਹੇਠ ਖੇਤਰ ਦੇ ਵਿਕਾਸ ਦੀ ਰਫਤਾਰ ਨੂੰ ਬਣਾਏ ਰੱਖਣ ਲਈ ਤਿਵਾੜੀ ਨੂੰ ਇਕ ਵਾਰ ਫਿਰ ਤੋਂ ਮੈਂਬਰ ਲੋਕ ਸਭਾ ਬਣਾਇਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਹੰਸਰਾਜ, ਮਨਪ੍ਰੀਤ ਗਰੇਵਾਲ, ਛਤਰੋਹਨ, ਕਸ਼ਮੀਰ ਸਿੰਘ, ਪਿਆਰਾ ਸਿੰਘ, ਫਰੀਕ ਚੰਦ, ਕਰਮਚੰਦ, ਅਮਰੀਕ ਸਿੰਘ, ਰੋਹਿਤ ਪਾਹਵਾ, ਤੀਕਸ਼ਣ ਮਹਿਤਾ, ਹਿਮਾਂਸ਼ੂ ਵਾਲੀਆ, ਹਰਭਜਨ ਸਿੰਘ, ਰਵਿੰਦਰ ਅਰੋੜਾ, ਰਾਜੂ ਹੰਸ ਵੀ ਮੌਜ਼ੂਦ ਰਹੇ।