ਲੁਧਿਆਣਾ – ਫੁੱਲਾਂ ਦੀ ਖੇਤੀ ਸੰਬੰਧੀ 23ਵੀਂ ਕੌਮਾਂਤਰੀ ਪੱਧਰ ਦੀ ਸਾਲਾਨਾ ਕਾਨਫਰੰਸ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਆਰੰਭ ਹੋਈ । ਇਹ ਕਾਨਫਰੰਸ ਭਾਰਤੀ ਖੇਤਬਿਾੜੀ ਖੋਜ ਪ੍ਰੀਸ਼ਦ ਦੇ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਤ ਕਰਨ ਵਾਲੇ ਨਿਰਦੇਸ਼ਾਲਯ ਅਤੇ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤੇ ਗਏ । ਤਿੰਨ ਰੋਜਾਂ ਇਸ ਕਾਨਫਰੰਸ ਵਿਚ ਦੇਸ਼ ਭਰ ਤੌਰ ਉਘੇ ਵਿਗਿਆਨੀ ਅਤੇ ਅਗਾਂਹਵਧੂ ਕਿਸਾਨ ਭਾਗ ਲੈ ਰਹੇ ਹਨ ।
ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਮੌਕੇ ਉਹਨਾਂ ਬੋਲਦਿਆ ਕਿਹਾ ਕਿ ਫੁੱਲ ਇਕ ਇਨਸਾਨ ਦੀ ਜ਼ਿੰਦਗੀ ਵਿੱਚ ਅਹਿਮ ਸਥਾਨ ਰੱਖਦੇ ਹਨ । ਉਹਨਾਂ ਕਿਹਾ ਕਿ ਇਸ ਥਾਂ ਦੀ ਪੂਰਤੀ ਲਈ ਸਥਾਨਕ ਹਾਲਾਤਾਂ ਵਿਚ ਸਾਰਾ ਸਾਲ ਫੁੱਲਾਂ ਦੀ ਮੰਗ ਰਹਿੰਦੀ ਹੈ । ਇਸ ਲਈ ਫੁੱਲਾਂ ਦੀ ਖੇਤੀ ਨੂੰ ਅਪਣਾ ਚੌਖਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ । ਉਹਨਾਂ ਇਸ ਮੌਕੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਫੁੱਲਾਂ ਦੀ ਪੈਦਾਵਾਰ ਸੰਬੰਧੀ ਉਤਮ ਕਵਾਲਿਟੀ ਦਾ ਜਨਣ ਪਦਾਰਥ ਸਾਂਭ ਕੇ ਰੱਖਿਆ ਹੈ । ਇਸ ਮੌਕੇ ਪਾਮੇਟੀ ਦੇ ਡਾਇਰੈਕਟਰ ਅਤੇ ਕਾਨਫਰੰਸ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਭਾਗ ਲੈ ਰਹੇ ਡਾ. ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਫੁੱਲਾਂ ਦਾ ਵਪਾਰ ਇਕ ਸਥਾਪਿਤ ਵਪਾਰ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ । ਉਹਨਾਂ ਕਿਹਾ ਕਿ ਫੁੱਲਾਂ ਦੀ ਖੇਤੀ ਵਿੱਚ ਮੰਡੀਕਰਨ ਦੀ ਸਮੱਸਿਆ ਨੂੰ ਜੇ ਹੱਲ ਕਰ ਲਿਆ ਜਾਵੇ ਤਾਂ ਅਸੀਂ ਚੰਗੇਰਾ ਲਾਭ ਪ੍ਰਾਪਤ ਕਰ ਸਕਦੇ ਹਾਂ । ਉਹਨਾਂ ਕਿਹਾ ਕਿ ਠੇਕੇ ਤੇ ਫੁੱਲਾਂ ਦੀ ਖੇਤੀ ਇਸ ਦਾ ਇੱਕ ਚੰਗਾ ਬਦਲ ਹੈ । ਡਾ. ਧਾਲੀਵਾਲ ਨੇ ਦੱਸਿਆ ਗਰਮੀ ਦੇ ਮੌਸਮ ਵਿਚ ਫੁੱਲਾਂ ਦੀ ਵਿਕਰੀ ਤੋਂ ਵਧੇਰੇ ਲਾਭ ਪ੍ਰਾਪਤ ਹੁੰਦਾ ਹੈ ।
ਕੌਮਾਂਤਰੀ ਪੱਧਰ ਤੇ ਫੁੱਲਾਂ ਦੀ ਖੇਤੀ ਨੂੰ ਪ੍ਰਫੁੱਲਤ ਕਰਨ ਵਾਲੇ ਅਦਾਰੇ ਦੇ ਡਾਇਰੈਕਟਰ ਡਾ. ਰਮੇਸ਼ ਕੁਮਾਰ ਨੇ ਬੋਲਦਿਆ ਕਿਹਾ ਕਿ ਭਵਿੱਖ ਵਿੱਚ ਲੈਂਡਸਕੇਪਿੰਗ ਵਿੱਚ ਵਰਤੋਂ ਲਈ ਟਰਫ ਘਾਹ, ਵੱਖ ਵੱਖ ਕਿਸਮਾਂ ਦਾ ਦੋਗਲਾ ਬੀਜ ਤਿਆਰ ਕਰਨ, ਮੰਡੀਕਰਨ ਦੀ ਵਿਉਂਤਬੰਦੀ, ਮੰਗ ਅਨੁਸਾਰ ਫੁੱਲਾਂ ਦੀ ਕਾਸ਼ਤ, ਪ੍ਰੋਸੈਸਿੰਗ ਦੀਆਂ ਵੱਖ ਵੱਖ ਵਿਧੀਆਂ ਸੰਬੰਧੀ ਖੋਜ ਕਰਨ ਦੀ ਜ਼ਰੂਰਤ ਹੈ । ਇਸ ਤੋਂ ਇਲਾਵਾ ਉਹਨਾਂ ਨੇ ਫੁੱਲਾਂ ਦੀ ਖੇਤੀ ਸੰਬੰਧੀ ਜਾਣਕਾਰੀ ਸਾਇੰਸਦਾਨਾਂ ਨਾਲ ਸਾਂਝੀ ਕੀਤੀ । ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਸਤਬੀਰ ਸਿੰਘ ਗੋਸਲ ਨੇ ਬੋਲਦਿਆ ਕਿਹਾ ਕਿ ਯੂਨੀਵਰਸਿਟੀ ਵ¤ਲੋਂ 17 ਗਲਦਾਉਦੀ ਦੀਆਂ, ਗੇਂਦੇ ਦੀਆਂ 14 ਅਤੇ ਪੈਂਜੀ ਦੀਆਂ ਦੋ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ । ਉਹਨਾਂ ਕਿਹਾ ਕਿ ਯੂਨੀਵਰਸਿਟੀ ਦੇ ਖੋਜ ਅਤੇ ਪਸਾਰ ਗਤੀਵਿਧੀਆਂ ਦੇ ਕਾਰਨ ਹੀ ਪੰਜਾਬ ਫੁੱਲਾਂ ਦੇ ਬੀਜ ਤਿਆਰ ਕਰਨ ਮੋਢੀ ਬਣ ਸਕਿਆ ਹੈ । ਇਸ ਤੋਂ ਬਾਅਦ ਅਗਾਂਹਵਧੂ ਕਿਸਾਨ ਸ. ਕੁਲਦੀਪ ਸਿੰਘ ਧਾਲੀਵਾਲ ਨੇ ਫੁੱਲਾਂ ਦੀ ਖੇਤੀ ਵਿੱਚ ਆਪਣੇ ਨਿੱਜੀ ਤਜ਼ਰਬਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ । ਅੰਤ ਵਿੱਚ ਧੰਨਵਾਦ ਦੇ ਸ਼ਬਦ ਵਿਭਾਗ ਦੇ ਮੁਖੀ ਡਾ. ਪ੍ਰੇਮਜੀਤ ਸਿੰਘ ਨੇ ਕਹੇ । ਇਸ ਮੌਕੇ ਵਿਸ਼ੇਸ਼ ਤੌਰ ਤੇ ਫੁੱਲਾਂ ਦੀ ਬੀਜ ਤਿਆਰ ਕਰਨ ਸੰਬੰਧੀ ਇਕ ਕਿਤਾਬਚਾ ਵੀ ਜਾਰੀ ਕੀਤਾ ਗਿਆ ।