ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਗੁਰੂ ਨਾਨਕ ਕਾਲਜ ਆਫ ਐਜੁਕੇਸ਼ਨ ਪੰਜਾਬੀ ਬਾਗ ਵਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕਾਨਫਰੈਂਸ ਹਾਲ ਵਿਖੇ “ਫੈਕਲਟੀ ਡੈਵਲਪਮੈਂਟ ਪ੍ਰੋਗਰਾਮ” ਉੱਘੇ ਸਿਖਿਆ ਮਾਹਿਰਾ ਦੀ ਮੌਜੂਦਗੀ ਵਿਚ ਵਿਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਟੀਚੇ ਨਾਲ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੀ ਡਿਵਨਿਟੀ ਸੋਸਾਈਟੀ ਵਲੋਂ “ਵਿਦਿਆ ਵਿਚਾਰੀ ਤਾਂ ਪਰਉਪਕਾਰੀ” ਸ਼ਬਦ ਗਾਇਨ ਤੇ ਪ੍ਰੋ. ਰਾਜਾਰਾਮ ਸ਼ਰਮਾ ਜੂਆਇੰਟ ਡਾਇਰੇਕਟਰ ਸੀ.ਆਈ.ਈ.ਟੀ.(ਐਨ.ਸੀ.ਈ.ਆਰ.ਟੀ.), ਅਸਿਸਟੇਂਟ ਪ੍ਰੋ. ਅਮਿਤ ਅਹੁਜਾ (ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥਾ ਯੁਨਿਵਰਸਿਟੀ) ਅਤੇ ਡਾਇਰੇਕਟਰ ਡਾ. ਹਰਮੀਤ ਸਿੰਘ ਵਲੋਂ ਜੋਤ ਜਲਾ ਕੇ ਕੀਤੀ ਗਈ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ ਨੇ ਉਦਘਾਟਨੀ ਭਾਸ਼ਣ ਦਿੰਦੇ ਹੋਏ ਕਾਲਜ ਦੇ ਅਧਿਆਪਕਾ ਅਤੇ ਵਿਦਿਆਰਥੀਆਂ ਵਲੋਂ ਸਮਾਜ ਵਿਚ ਆ ਰਹੇ ਬਦਲਾਵ ਦੇ ਹਰ ਪਲ ਨੂੰ ਨਵੀਂ ਸਿਖਿਆ ਦਾ ਮਾਦਿਯਮ ਬਣਾਉਣ ਲਈ ਉਲੀਕੇ ਗਏ ਇਸ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਡਾ. ਹਰਮੀਤ ਸਿੰਘ ਵਲੋਂ ਲਿਖੀ ਗਈ ਪੁਸਤਕ “ਚੇਂਜਿੰਗ ਕਲਾਸ ਰੂਮ ਚੈਂਲੇਜਿਸ ਫਾਰ ਟੀਚਰ ਐਜੁਕੇਸ਼ਨ” ਨੂੰ ਵੀ ਜਾਰੀ ਕੀਤਾ।
ਇਸ ਮੌਕੇ ਆਏ ਪਤਵੰਤੇ ਸਿਖਿਆ ਮਾਹਿਰਾ ਨੇ ਅੱਜ ਦੇ ਸਮਾਜ ਵਿਚ ਵਿਦਿਆਰਥੀਆਂ ਨੂੰ ਬੇਹਤਰ ਤਰੀਕੇ ਨਾਲ ਸਿਖਿਆ ਦੇਣ ਦੇ ਗੁਰ ਵੀ ਸਮਝਾਏ। ਇੰਦਰਾ ਗਾਂਧੀ ਯੁਨਿਵਰਸਿਟੀ ਦੇ ਪ੍ਰੋ. ਐਮ.ਸੀ. ਸ਼ਰਮਾ ਨੇ ਵੀ ਧੰਨਵਾਦੀ ਸੇਸ਼ਨ ਵਿਚ ਅਧਿਆਪਕਾ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਦਿੱਲੀ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਭਾਗ ਲੈਣ ਵਾਲੇ ਸਾਰੇ ਪ੍ਰੋਤਿਯੋਗਿਆਂ ਨੂੰ ਪ੍ਰਮਾਣ ਪੱਤਰ ਦੇ ਕੇ ਨਵਾਜਿਆ ਗਿਆ।