ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) : ਪਿੰਡ ਲਖਮੀਰੇਆਣਾ ਵਿਖੇ ਬਾਬਾ ਨੌਗਜਾ ਪੀਰ ਦੀ ਯਾਦ ’ਚ ਪਿੰਡ ਵਾਸੀਆਂ ਅਤੇ ਮੇਲਾ ਪ੍ਰਬੰਧਕ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਦੂਸਰਾ ਕਬੱਡੀ ਟੂਰਨਾਮੈਂਟ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਦੌਰਾਨ ਦੂਰ-ਦੂਰਾਡਿਓਂ 32 ਟੀਮਾਂ ਨੇ ਭਾਗ ਲਿਆ। ਇਸ ਮੌਕੇ ਕਬੱਡੀ ਦੇ 57 ਕਿਲੋਂ ਵਰਗ ਦੇ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿਚ ਖੇਡ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਪਿੰਡ ਭੰਗਾਲਾ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਪਿੰਡ ਸੁਖਨਾ ਅਬਲੂ ਦੀ ਟੀਮ ਦੂਜੇ ਸਥਾਨ ਤੇ ਰਹੀ। ਜੇਤੂ ਟੀਮਾਂ ਨੂੰ ਕਮੇਟੀ ਵਲੋਂ ਕ੍ਰਮਵਾਰ 6100 ਅਤੇ 4100 ਰੁਪਏ ਦਿੱਤੇ ਗਏ। ਇਸ ਮੇਲੇ ਦੌਰਾਨ ਗੋਰਾ ਝੋਰੜ ਵਲੋਂ ਟਰੈਕਟਰ ਨੂੰ ਆਪਣੇ ਸਰੀਰ ਉ¤ਤੋਂ ਲੰਘਾਉਣ ਅਤੇ 500 ਡੰਡ ਮਾਰਨ ਦੇ ਕਾਰਨਾਮੇ ਮੁੱਖ ਆਕਰਸ਼ਨ ਦਾ ਕੇਂਦਰ ਰਹੇ। ਸੱਭਿਆਚਰਕ ਪ੍ਰੋਗਰਾਮ ਦੌਰਾਨ ਪੰਜਾਬ ਦੇ ਪ੍ਰਸਿੱਧ ਗਾਇਕ ਭਿੰਦੇਸ਼ਾਹਾ ਰਾਜੋਵਾਲੀਆ ਅਤੇ ਬੀਬਾ ਜਸਪ੍ਰੀਤ ਕੌਰ ਨੇ ‘ਮੁੰਡਿਆ ਫ਼ਰੀਦਕੋਟੀਆ…’ ਜਦਕਿ ਜਸ ਸਿੱਧੂ ਤੇ ਬੀਬਾ ਰੇਨੂੰ ਨੇ ‘ਪਿੰਡ ਦੀ ਫ਼ਿਰਨੀ ਤੇ ਤੀਜਾ ਸੋਹਣਿਆ ਗੇੜਾ…’ ਆਦਿ ਗੀਤਾਂ ਦੀ ਪੇਸ਼ਕਾਰੀ ਕਰਕੇ ਸਮਾਂ ਬੰਨਿਆ। ਇਸ ਦੇ ਨਾਲ ਹੀ ਪਿੰਡ ਦੇ ਹੋਣਹਾਰ ਗਾਇਕ ਮੰਦਰ ਸਰਾਂ ਨੇ ਪੰਜਾਬੀ ਲੋਕ ਤੱਥ ‘ਚੰਗੇਓ ਮਾੜਾ ਹੋ ਜਾਣਾ ਮਜ਼ਬੂਰੀ ਬਣ ਜਾਂਦੀ…’, ‘ਇਕ ਜੂਆ ਤੇ ਸ਼ਰਾਬ ਜਾਣਾ ਕੰਜਰੀ ਦੇ, ਹੁੰਦੀ ਸੱਟੇਬਾਜ਼ੀ ਮਾੜੀ ਐ…’ ਅਤੇ ਪੰਜਾਬ ਦੀ ਮਸ਼ਹੂਰ ਲੋਕ ਗਾਥਾ ‘ਸੋਹਣੀ ਮਹੀਵਾਲ’ ਆਦਿ ਗਾ ਕੇ ਮੇਲੇ ਨੂੰ ਸਿਖ਼ਰਾਂ ਦੀ ਬੁਲੰਦੀ ’ਤੇ ਪਹੁੰਚਾਇਆ। ਇਸ ਤੋਂ ਇਲਾਵਾ ਵੀਰ ਰਘੂਵੀਰ, ਪ੍ਰੀਤ ਗਿੱਲ, ਅੰਗਰੇਜ਼ ਭੁੱਲਰ, ਸਾਗਰ ਮੁਕਸਰੀ, ਬਲਜੀਤ ਸਿੱਧੂ, ਡਾ: ਰਾਜਾ ਤਾਮਕੋਟ ਆਦਿ ਗਾਇਕਾਂ ਨੇ ਵੀ ਹਾਜ਼ਰੀ ਲਗਵਾਈ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਾਮਿਲ ਹੋ ਕੇ ਬਾਬਾ ਨੌਗਜਾ ਪੀਰ ਦੀ ਦਰਗਾਹ ’ਤੇ ਮੱਥਾ ਟੇਕਿਆ। ਸਟੇਜ ਦੀ ਭੂਮਿਕਾ ਮੰਦਰ ਬਿਲੇਵਾਲਾ ਨੇ ਨਿਭਾਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੇਲਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਮੰਦਰ ਸਿੰਘ ਸਿੱਧੂ ਯੂ.ਐ¤ਸ.ਏ., ਰਮਨਦੀਪ ਬਰਾੜ, ਬਲਵਿੰਦਰ ਬਰਾੜ, ਜਗਸੀਰ ਬਰਾੜ, ਨਿਰਮਲ ਸਿੰਘ ਸਾਬਕਾ ਸਰਪੰਚ, ਹਰਪਾਲ ਸਿੰਘ ਡੀ.ਪੀ., ਮਾਸਟਰ ਹਰਜਿੰਦਰ ਸਿੰਘ, ਪ੍ਰਿੰਸੀਪਲ ਸੁਰਜੀਤ ਸਿੰਘ ਧਾਲੀਵਾਲ, ਬਲਦੇਵ ਸਿੰਘ ਸਰਪੰਚ, ਮੰਗਲਜੀਤ ਸਿੰਘ ਪੰਚ, ਗੁਰਪ੍ਰੀਤ ਸਿੰਘ, ਹਰਬੰਸ ਸਿੰਘ ਸਾਬਕਾ ਪੰਚ, ਬਾਊ ਸਿੰਘ, ਯਾਦਵਿੰਦਰ ਸਿੰਘ ਬਰਾੜ, ਜਗਰੂਪ ਸਿੰਘ ਆਦਿ ਵੀ ਸ਼ਾਮਿਲ ਸਨ।