ਫਰਾਂਸ,(ਸੰਧੂ) – ਇਥੇ ਲੰਬੇ ਸਮੇਂ ਤੋਂ ਰਹਿ ਰਹੇ ਲੇਖਕ ਸੁਖਵੀਰ ਸਿੰਘ ਸੰਧੂ ਦੀ ਲੇਖਾਂ ਕਹਾਣੀਆਂ ਦੀ ਬੁੱਕ ਜਿਸ ਦਾ ਨਾਮ (ਮੈਂ ਇੰਡੀਆ ਜਾਣਾ, ਪਲੀਜ਼!) 3 ਮਾਰਚ ਸ਼ਾਮ ਨੂੰ 7 ਵਜੇ ਸਟਾਰ ਲਾਈਵ ਟੀ ਵੀ ਫਰਾਂਸ ਉਪਰ ਲੋਕ ਅਰਪਣ ਕੀਤੀ ਜਾ ਰਹੀ ਹੈ।ਜਿਸ ਦੀ ਫਰਾਂਸ ਦੇ ਪਾਠਕਾਂ ਨੂੰ ਕਾਫੀ ਸਮੇਂ ਤੋਂ ਉਡੀਕ ਸੀ।ਇਸ ਬੁੱਕ ਵਿੱਚ ਸਮਾਜਿਕ ਸੱਚੀਆਂ ਕਹਾਣੀਆਂ ਤੋਂ ਇਲਾਵਾ ਪੈਰਿਸ ਵਿੱਚ ਰਹਿ ਰਹੇ ਗੈਰ ਕਨੂੰਨੀ ਲੋਕਾਂ ਦੀ ਤਰਾਸਦੀ ਜਿਦੰਗੀ ਦੀਆਂ ਮੁਸੀਬਤਾਂ ਨੂੰ ਵੀ ਵਰਨਣ ਕਰਦੀ ਹੈ।ਇਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਬੁੱਕ ਭਾਰਤ ਸਮੇਤ ਯੌਰਪ ਦੇ ਕਈ ਦੇਸ਼ਾਂ ਵਿੱਚ ਪਹਿਲਾਂ ਹੀ ਰਲੀਜ਼ ਹੋ ਚੁੱਕੀ ਹੈ।
ਸੁਖਵੀਰ ਸਿੰਘ ਸੰਧੂ ਦੀ ਬੁੱਕ (ਮੈਂ ਇੰਡੀਆ ਜਾਣਾ,ਪਲੀਜ਼!) 3 ਮਾਰਚ ਨੂੰ ਵਿੱਚ ਪੈਰਿਸ ਲੋਕ ਅਰਪਣ ਕੀਤੀ ਜਾ ਰਹੀ ਹੈ।
This entry was posted in ਖੇਡਾਂ.