ਪੈਰਿਸ,(ਸੁਖਵੀਰ ਸਿੰਘ ਸੰਧੂ) ਇਥੇ ਦੇ ਸੇਂਟ ਡਨਿਜ਼ ਇਲਾਕੇ ਦੀ ਇੱਕ ਅਦਾਲਤ ਨੇ 18 ਸਾਲ ਦੇ ਲੜਕੇ ਨੂੰ ਅਨੋਖੀ ਸਜ਼ਾ ਸੁਣਾਈ ਹੈ। ਉਸ ਉਪਰ ਦੋਸ ਸੀ ਕਿ ਉਹ ਪਬਲਿਕ ਸੈਲਫ ਸਾਈਕਲ ਸਟੈਂਡ ਦੇ ਸਾਈਕਲਾਂ ਦੀ ਭੰਨ ਤੋੜ ਕਰਦਾ ਸੀ।ਮਾਨ ਯੋਗ ਜੱਜ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਤੇਰੀ ਇਹ ਹੀ ਸਜ਼ਾ ਹੈ ਕਿ ਤੂੰ ਸਾਈਕਲਾਂ ਦੇ ਕਾਰਖਾਨੇ ਵਿੱਚ ਜਾ ਕੇ ਭੰਨੇ ਹੋਏ ਸਾਈਕਲਾਂ ਦੀ ਦੋ ਦਿੱਨ ਵਿੱਚ ਮਰੁੰਮਤ ਕਰੇਂਗਾ।ਇਥੇ ਇਹ ਵੀ ਦੱਸਣ ਯੋਗ ਹੈ ਕਿ ਪੈਰਿਸ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਪਿਛਲੇ ਸੱਤ ਸਾਲਾਂ ਤੋਂ ਸਰਕਾਰੀ ਸੈਲਫ ਸਾਈਕਲ ਸਟੈਂਡ ਬਣੇ ਹੋਏ ਹਨ।ਕਈ ਸ਼ਰਾਰਤੀ ਕਿਸਮ ਦੇ ਅਨਸਰ ਉਹਨਾਂ ਦੀ ਭੰਨ ਤੋੜ ਕਰ ਜਾਦੇ ਹਨ ਅਤੇ ਕਈ ਵਾਰ ਚੋਰੀ ਕਰਕੇ ਲੈ ਜਾਦੇ ਹਨ।ਇਸ ਵਜ੍ਹਾ ਕਰਕੇ ਉਹਨਾਂ ਦੀ ਦੇਖ ਭਾਲ ਕਰਨ ਵਾਲੀ ਕੰਪਨੀ ਜੇ ਸੀ ਦੋਕਸ ਨੇ ਰੀਪੋਰਟ ਦਰਜ਼ ਕਰਵਾਈ ਸੀ।
ਸੈਲਫ ਸਰਵਿਸ ਸਾਈਕਲ ਸਟੈਂਡ ਉਪਰ ਸਾਈਕਲ ਤੋੜਨ ਵਾਲੇ ਨੂੰ ਤੋੜੇ ਹੋਏ ਸਾਈਕਲ ਮਰੁੰਮਤ ਕਰਨ ਦੀ ਸਜ਼ਾ
This entry was posted in ਅੰਤਰਰਾਸ਼ਟਰੀ.