ਲੁਧਿਆਣਾ,(ਪ੍ਰੀਤੀ ਸ਼ਰਮਾ): ਸਰਕਾਰੀ ਹਾਈ ਸਕੂਲ, ਪਿੰਡ ਜਵੱਦੀ ’ਚ ਬਣਾਏ ਗਏ ਡਾ ਵਿਸ਼ਵਨਾਥ ਤਿਵਾੜੀ ਹਾਲ ਦਾ ਮੰਗਲਵਾਰ ਨੂੰ ਜ਼ਿਲ੍ਹਾ ਕਾਂਗਰਸ ਪ੍ਰਧਾਨ ਪਵਨ ਦੀਵਾਨ ਤੇ ਬਲਾਕ ਪ੍ਰਧਾਨ ਸਤਵਿੰਦਰ ਸਿੰਘ ਜਵੱਦੀ ਨੇ ਉਦਘਾਟਨ ਕੀਤਾ। ਹਾਲ ਦੇ ਨਿਰਮਾਣ ਲਈ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਤੇ ਸਥਾਨਕ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਆਪਣੇ ਪਾਰਲੀਮਾਨੀ ਕੋਟੇ ’ਚੋਂ 4 ਲੱਖ ਰੁਪਏ ਦੀ ਗ੍ਰਾਂਟ ਜ਼ਾਰੀ ਕੀਤੀ ਸੀ। ਇਸ ਮੌਕੇ ਦੀਵਾਨ ਨੇ ਸਿੱਖਿਆ ਦੇ ਪ੍ਰਸਾਰ ’ਚ ਕੇਂਦਰੀ ਮੰਤਰੀ ਤਿਵਾੜੀ ਦੇ ਪਿਤਾ ਸਵ. ਡਾ. ਵਿਸ਼ਵਨਾਥ ਤਿਵਾੜੀ ਵੱਲੋਂ ਦਿੱਤੇ ਗਏ ਯੋਗਦਾਨ ਨੂੰ ਯਾਦ ਕੀਤਾ। ਦੀਵਾਨ ਤੇ ਜਵੱਦੀ ਨੇ ਕਿਹਾ ਕਿ ਕੇਂਦਰੀ ਮੰਤਰੀ ਤਿਵਾੜੀ ਨੇ ਆਪਣੇ ਪਿਤਾ ਦੇ ਪਦਚਿਨ੍ਹਾਂ ’ਤੇ ਚੱਲਦਿਆਂ ਸਿੱਖਿਆ ਖੇਤਰ ਨੂੰ ਪ੍ਰਾਥਮਿਕਤਾ ਦਿੱਤੀ ਹੈ। ਇਸ ਲੜੀ ਹੇਠ ਬਕੌਲ ਸੰਸਦ ਮੈਂਬਰ ਤਿਵਾੜੀ ਵੱਲੋਂ ਆਪਣੇ ਸੰਸਦੀ ਸਥਾਨਕ ਵਿਕਾਸ ਫੰਡ ’ਚੋਂ ਸਕੂਲ ਨੂੰ ਜ਼ਾਰੀ ਕੀਤੀ ਗਈ 4 ਲੱਖ ਰੁਪਏ ਦੀ ਗ੍ਰਾਂਟ ਨਾਲ ਇਹ ਹਾਲ ਬਣਾਇਆ ਗਿਆ ਹੈ। ਜਿਸਦਾ ਸਕੂਲ ’ਚ ਪੜ੍ਹਨ ਵਾਲੇ ਬੱਚਿਆਂ ਨੂੰ ਬਹੁਤ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ’ਚ ਕਾਂਗਰਸ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਨੇ ਸਰਵ ਸਿੱਖਿਆ ਅਭਿਆਨ, ਰਮਸਾ ਤੇ ਮਿਡ ਡੇ ਮੀਲ ਵਰਗੀਆਂ ਸਕੀਮਾਂ ਰਾਹੀ ਪ੍ਰਾਥਮਿਕ ਸਿੱਖਿਆ ਨੂੰ ਵਾਧਾ ਦਿੱਤਾ ਹੈ, ਤਾਂ ਮੁਹਾਲੀ ’ਚ ਆਈ.ਆਈ.ਟੀ ਤੇ ਬਠਿੰਡਾ ’ਚ ਕੇਂਦਰੀ ਯੂਨੀਵਰਸਿਟੀ ਖੋਲ੍ਹ ਕੇ ਉ¤ਚ ਸਿੱਖਿਆ ਨੂੰ ਉਤਸਾਹਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਯੂ.ਪੀ.ਏ ਸਰਕਾਰ ਦੇ ਕਾਰਜਕਾਲ ਦੌਰਾਨ ਦੇਸ਼ ਦੀਆਂ ਯੂਨੀਵਰਸਿਟੀਆਂ ’ਚ ਸਿੱਖਿਆ ਦੇ ਪੱਧਰ ਨੂੰ ਵਧਾਇਆ ਗਿਆ ਹੈ ਤੇ ਹੋਰ ਨਵੀਆਂ ਯੂਨੀਵਰਸਿਟੀਆਂ ਖੋਲ੍ਹ ਕੇ ਵਿਦਿਆਰਥੀਆਂ ਨੂੰ ਨਵੇਂ ਮੌਕੇ ਪ੍ਰਦਾਨ ਕੀਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਸਿੱਖਿਆ ਕਿਸੇ ਵੀ ਸਮਾਜ ਤੇ ਦੇਸ਼ ਦੇ ਵਿਕਾਸ ਲਈ ਨੀਂਹ ਦਾ ਕੰਮ ਕਰਦੀ ਹੈ। ਇਸ ਦਿਸ਼ਾ ’ਚ ਕੰਮ ਕਰਦਿਆਂ ਕੇਂਦਰੀ ਮੰਤਰੀ ਤਿਵਾੜੀ ਨੇ ਵੀ ਲੁਧਿਆਣਾ ’ਚ ਵੱਖ ਵੱਖ ਸਿੱਖਿਅਕ ਸੰਸਥਾਵਾਂ ਨੂੰ ਗ੍ਰਾਂਟ ਜਾਰੀ ਕਰਕੇ ਉਥੇ ਸੁਵਿਧਾਵਾਂ ਦੀ ਘਾਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਵਿੱਖ ’ਚ ਵੀ ਉਹ ਸਿੱਖਿਆ ਸਮੇਤ ਹੋਰਨਾਂ ਖੇਤਰ ਦੇ ਵਿਕਾਸ ਲਈ ਕੋਸ਼ਿਸ਼ਾਂ ਕਰਦੇ ਰਹਿਣਗੇ। ਇਸ ਮੌਕੇ ਸਕੂਲ ਦੀ ਪੀ.ਟੀ.ਏ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਜਵੱਦੀ ਨੇ ਸਕੂਲ ਨੂੰ ਗ੍ਰਾਂਟ ਦੇਣ ਲਈ ਕੇਂਦਰੀ ਮੰਤਰੀ ਤਿਵਾੜੀ ਦਾ ਧੰਨਵਾਦ ਪ੍ਰਗਟ ਕੀਤਾ। ਜਿਥੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਪ੍ਰਦੀਪ ਕੁਮਾਰ, ਸੁਰਜੀਤ ਸਿੰਘ ਸਾਧੂਗੜ੍ਹ ਵੀ ਮੌਜ਼ੂਦ ਰਹੇ। ਜਿਥੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਪ੍ਰਦੀਪ ਕੁਮਾਰ, ਸੁਰਜੀਤ ਸਿੰਘ ਸਾਧੂਗੜ੍ਹ, ਅਨੂਪ ਜਵੱਦੀ, ਹਰੀ ਰਾਮ, ਗੁਲਸ਼ਨ, ਅਮਨਦੀਪ, ਬਰੌਨੀ ਜਵੱਦੀ, ਗੇਜਾ ਸਿੰਘ, ਮਨਜੀਤ ਟੀਟਾ, ਰਾਜ ਜਵੱਦੀ, ਨਾਜਰ ਸਿੰਘ, ਸੁੱਖਾ ਜਵੱਦੀ, ਗੁਰਨਾਮ ਜਵੱਦੀ, ਹੁਕਮਾ ਜਵੱਦੀ, ਮੋਹਨ ਜਵੱਦੀ, ਮਿਸ਼ਰਾ ਜਵੱਦੀ, ਰੀਠੂ ਬਾਬਾ, ਸੰਨੀ ਜਵੱਦੀ, ਦੇਵ ਜਵੱਦੀ, ਖਾਰਾ ਜਵੱਦੀ ਵੀ ਮੌਜ਼ੂਦ ਰਹੇ।