ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਅੱਜ 16ਵੀਂ ਲੋਕਸਭਾ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਚੋਣਾਂ ਦੀ ਸ਼ੁਰੂਆਤ 7 ਅਪਰੈਲ ਨੂੰ ਹੋਵੇਗੀ ਅਤ 12 ਮਈ ਨੂੰ ਆਖਰੀ ਪੜਾਅ ਦੀ ਚੋਣ ਹੋਵੇਗੀ। ਪੂਰੇ ਦੇਸ਼ ਵਿੱਚ ਕੁਲ 9 ਪੜਾਵਾਂ ਵਿੱਚ ਚੋਣਾਂ ਹੋਣਗੀਆਂ। ਚੋਣਾਂ ਦਾ ਐਲਾਨ ਹੁੰਦਿਆਂ ਹੀ ਆਚਾਰ ਸਹਿੰਤਾ ਲਾਗੂ ਹੋ ਗਈ ਹੈ।
ਦੇਸ਼ ਦੇ ਸਾਰੇ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਚੋਣਾਂ ਇੱਕ ਦਿਨ ਵਿੱਚ ਹੀ ਕਰਵਾਈਆਂ ਜਾਣਗੀਆਂ। ਚੰਡੀਗੜ੍ਹ ਅਤੇ ਦਿੱਲੀ ਵਿੱਚ 10 ਅਪਰੈਲ ਨੂੰ ਅਤੇ ਪੰਜਾਬ ਵਿੱਚ 30 ਅਪਰੈਲ ਨੂੰ ਚੋਣਾਂ ਹੋਣਗੀਆਂ। ਮਈ 31 ਤੱਕ ਨਵੀਂ ਸਰਕਾਰ ਹੋਂਦ ਵਿੱਚ ਆ ਜਾਵੇਗੀ। ਤਿੰਨ ਰਾਜਾਂ ਉੜੀਸਾ, ਸਿਕਿਮ ਅਤੇ ਆਂਧਰਾ ਪ੍ਰਦੇਸ਼ ਦੀਆਂ ਵਿਧਾਨ ਸਭਾਵਾਂ ਦੀ ਚੋਣ ਵੀ ਇਨ੍ਹਾਂ ਚੋਣਾਂ ਦੇ ਨਾਲ ਹੀ ਕਰਵਾਈ ਜਾਵੇਗੀ। ਇਸ ਸਾਲ 81 ਕਰੋੜ 40 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਸ ਵਾਰ ਉਮੀਦਵਾਰ ਦੇ ਚੋਣ ਖਰਚ ਦੀ ਸੀਮਾ 40 ਲੱਖ ਰੁਪੈ ਤੋਂ ਵਧਾ ਕੇ 70 ਲੱਖ ਰੁਪੈ ਕਰ ਦਿੱਤੀ ਗਈ ਹੈ।ਵੋਟਾਂ ਦੀ ਗਿਣਤੀ 16 ਮਈ ਨੂੰ ਕੀਤੀ ਜਾਵੇਗੀ।