ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਸਮਰਪਿਤ ਦੋ ਰੋਜ਼ਾ ਫਲਾਵਰ ਸ਼ੋਅ ਅੱਜ ਅਰੰਭ ਹੋਇਆ । ਇਹ ਫਲਾਵਰ ਸ਼ੋਅ ਯੂਨੀਵਰਸਿਟੀ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਪਰਿਵਾਰਕ ਸੋਮੇ ਪ੍ਰਬੰਧ ਵਿਭਾਗ ਅਤੇ ਅਸਟੇਟ ਆਰਗੇਨਾਈਜੇਸ਼ਨ ਵ¤ਲੋਂ ਆਯੋਜਿਤ ਕੀਤਾ ਗਿਆ । ਇਸ ਸ਼ੋਅ ਦਾ ਉਦਘਾਟਨ ਸਾਬਕਾ ਬਾਗਬਾਨੀ ਦੇ ਐਕਸੀਅਨ ਡਾ. ਹਰੀ ਸਿੰਘ ਸੰਧੂ ਨੇ ਕੀਤਾ । ਉਨ੍ਹਾਂ ਇਸ ਮੌਕੇ ਬੋਲਦਿਆਂ ਦੱਸਿਆ ਕਿ 1968 ਤੱਕ ਫੁੱਲ ਤਿਆਰ ਕਰਨ ਦਾ ਵਿਸ਼ਾ ਹੋਂਦ ਵਿ¤ਚ ਨਹੀਂ ਆਇਆ ਸੀ । ਉਸ ਤੋਂ ਬਾਅਦ ਡਾ. ਰੰਧਾਵਾ ਦੇ ਯਤਨਾਂ ਨਾਲ ਇਸ ਵੱਲ ਪਹਿਲ ਕਦਮੀ ਕੀਤੀ ਗਈ । ਇਸ ਮੌਕੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਸਤਿਬੀਰ ਸਿੰਘ ਗੋਸਲ ਨੇ ਦ¤ਸਿਆ ਕਿ ਫੁੱਲਾਂ ਦੀ ਖੇਤੀ ਸੰਬੰਧੀ ਯੂਨੀਵਰਸਿਟੀ ਵੱਲੋਂ ਅਵੱਲ ਦਰਜੇ ਦੀ ਖੋਜ ਕੀਤੀ ਜਾ ਰਹੀ ਹੈ । ਉਨ੍ਹਾਂ ਦ¤ਸਿਆ ਕਿ ਫੁੱਲਾਂ ਦਾ ਵ¤ਡੀ ਗਿਣਤੀ ਵਿੱਚ ਜਨਣ ਪਦਾਰਥ ਯੂਨੀਵਰਸਿਟੀ ਕੋਲ ਸਾਂਭਿਆ ਹੈ ਅਤੇ ਕਈ ਨਵੀਆਂ ਕਿਸਮਾਂ ਜਾਰੀ ਕੀਤੀਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਈਜਾਦ ਤਕਨੀਕਾਂ ਅਤੇ ਤਕਨਾਲੌਜੀਆਂ ਸਦਕਾ ਹੀ ਪੰਜਾਬ ਫੁੱਲਾਂ ਦੀ ਪੈਦਾਵਾਰ ਵਿੱਚ ਮੋਹਰੀ ਸੂਬਾ ਬਣ ਸਕਿਆ ਹੈ। ਇਸ ਮੌਕੇ ਯੂਨੀਵਰਸਿਟੀ ਦੇ ਐਗਰੀਕਲਚਰ ਕਾਲਜ ਦੇ ਡੀਨ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਬੋਲਦਿਆਂ ਕਿਹਾ ਕਿ ਫੁੱਲ ਹਮੇਸ਼ਾਂ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹਨ ਅਤੇ ਚੌਗਿਰਦੇ ਨੂੰ ਰੁਸ਼ਨਾਉਂਦੇ ਹਨ । ਉਨ੍ਹਾਂ ਵੱਲੋਂ ਇਸ ਮੌਕੇ ਵਿਸ਼ੇਸ਼ ਤੌਰ ਤੇ ਫੁੱਲਾਂ ਦੀ ਖੇਤੀ ਅਤੇ ਲੈਂਡਸਕੇਪਿੰਗ ਸੰਬੰਧੀ ਦੋ ਕਿਤਾਬਚੇ ਵੀ ਜਾਰੀ ਕੀਤੇ ਗਏ । ਇਸ ਮੌਕੇ ਯੂਨੀਵਰਸਿਟੀ ਦੇ ਮਿਲਖ ਅਫ਼ਸਰ ਡਾ. ਜਸਕਰਨ ਸਿੰਘ ਮਾਹਲ ਨੇ ਕਿਹਾ ਕਿ ਖੇਤੀ ਵਿਭਿੰਨਤਾ ਲਈ ਫੁੱਲਾਂ ਦੀ ਖੇਤੀ ਅਹਿਮ ਯੋਗਦਾਨ ਪਾਉਂਦੀ ਹੈ । ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਸ ਨੂੰ ਅਪਨਾ ਕੇ ਚੌਖਾ ਲਾਭ ਲਿਆ ਜਾ ਸਕਦਾ ਹੈ । ਫਲਾਵਰ ਸ਼ੋਅ ਬਾਰੇ ਜਾਣਕਾਰੀ ਵਧਾਉਂਦਿਆਂ ਵਿਭਾਗ ਦੇ ਮੁਖੀ ਡਾ. ਪ੍ਰੇਮਜੀਤ ਸਿੰਘ ਨੇ ਦ¤ਸਿਆ ਕਿ ਇਸ ਫਲਾਵਰ ਸ਼ੋਅ ਦੌਰਾਨ ਵੱਖ ਵੱਖ ਫੁੱਲਾਂ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਕਈ ਨਿਜੀ ਅਦਾਰਿਆਂ ਤੋਂ ਇਲਾਵਾ ਕਾਲਜਾਂ ਅਤੇ ਸਕੂਲਾਂ ਨੇ ਵਧ ਚੜ੍ਹ ਕੇ ਭਾਗ ਲਿਆ ।