ਲਖਨਊ- ਅਮਰ ਸਿੰਘ ਸੋਮਵਾਰ ਨੂੰ ਜਯਾ ਪ੍ਰਦਾ ਸਮੇਤ ਚੌਧਰੀ ਅਜੀਤ ਸਿੰਘ ਦੀ ਮੌਜੂਦਗੀ ਵਿੱਚ ਰਾਸ਼ਟਰੀ ਲੋਕ ਦਲ ਵਿੱਚ ਸ਼ਾਮਿਲ ਹੋ ਗਏ ਹਨ। ਕਿਸੇ ਸਮੇਂ ਅਮਰ ਸਿੰਘ ਸਮਾਜਵਾਦੀ ਪਾਰਟੀ ਦੇ ਮੁੱਖੀ ਮੁਲਾਇਮ ਸਿੰਘ ਦੇ ਬਹੁਤ ਹੀ ਕਰੀਬੀ ਅਤੇ ਚਹੇਤੇ ਸਾਥੀ ਸਨ।
ਜਯਾ ਪ੍ਰਦਾ ਅਤੇ ਅਮਰ ਸਿੰਘ ਦੇ ਲੋਕਸਭਾ ਚੋਣ ਲੜਨ ਸਬੰਧੀ ਪੁੱਛੇ ਜਾਣ ਤੇ ਪਾਰਟੀ ਸੂਤਰਾਂ ਨੇ ਦੱਸਿਆ ਕਿ ਅਮਰ ਸਿੰਘ ਫਤਿਹਪੁਰ ਸੀਕਰੀ ਅਤੇ ਜਯਾ ਬਿਜਨੌਰ ਤੋਂ ਚੋਣ ਲੜ ਸਕਦੇ ਹਨ। ਪਹਿਲਾਂ ਇਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਸਬੰਧੀ ਵੀ ਚਰਚਾ ਸੀ। ਕਾਂਗਰਸ ਜਯਾ ਪ੍ਰਦਾ ਨੂੰ ਲੈਣ ਲਈ ਤਿਆਰ ਸੀ ਪਰ ਅਮਰ ਸਿੰਘ ਨੂੰ ਨਹੀਂ। ਅਮਰ ਸਿੰਘ ਨੂੰ ਨਿਰਦਲੀ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਲਈ ਕਿਹਾ ਗਿਆ ਸੀ ਪਰ ਉਹ ਇਸ ਲਈ ਸਹਿਮਤ ਨਹੀਂ ਹੋਏ। ਅਮਰ ਸਿੰਘ ਨੇ ਵੱਖਰੇ ਹਰਿਤ ਪ੍ਰਦੇਸ਼ ਦੀ ਮੰਗ ਦਾ ਮੁੱਦਾ ਵੀ ਜੋਰ-ਸ਼ੋਰ ਨਾਲ ਉਠਾਇਆ।