ਲੁਧਿਆਣਾ,(ਪ੍ਰੀਤੀ ਸ਼ਰਮਾ) – ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਪ੍ਰੀਖਿਆਵਾਂ ਲੈਣ ਲਈ ਲਗਾਏ ਗਏ ਅਧਿਆਪਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੀ ਡਿਊਟੀ ਜਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ‘‘ਇੱਕ ਵਿਦਿਆਰਥੀ ਦੇ ਵਿਦਿਅਕ ਜੀਵਨ ਵਿੱਚ ਪ੍ਰੀਖਿਆਵਾਂ ਦਾ ਸਮਾਂ ਬਹੁਤ ਹੀ ਅਹਿਮੀਅਤ ਰੱਖਦਾ ਹੈ। ਇਕਾਗਰਤਾ ਅਤੇ ਮਨ ਲਗਾ ਕੇ ਦਿੱਤੀ ਪ੍ਰੀਖਿਆ ਵਿੱਚ ਇੱਕ ਵਿਦਿਆਰਥੀ ਵਧੀਆ ਪ੍ਰਦਰਸ਼ਨ ਕਰਕੇ ਚੰਗੇਰਾ ਭਵਿੱਖ ਸਿਰਜ ਸਕਦਾ ਹੈ। ਜੇਕਰ ਵਿਦਿਆਰਥੀ ਨੂੰ ਇਨ੍ਹਾਂ ਪ੍ਰੀਖਿਆਵਾਂ ਵਿੱਚ ਨਕਲ ਅਤੇ ਹੋਰ ਗੈਰ ਵਿਦਿਅਕ ਸਾਧਨਾਂ ਦਾ ਸਹਾਰਾ ਮਿਲ ਜਾਵੇ ਤਾਂ ਉਹ ਸਾਰੀ ਉਮਰ ਲਈ ਅਸਲੀ ਪੜਾਈ ਤੋਂ ਲਾਚਾਰ ਹੋ ਜਾਂਦਾ ਹੈ ਅਤੇ ਉਸਨੂੰ ਭਵਿੱਖ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਵਿੱਚ ਨਿਰਾਸਤਾ ਦਾ ਸਾਹਮਣਾ ਨਹੀਂ ਕਰਨਾ ਪੈਂਦਾ।’’
ਅੱਜ ਸਥਾਨਕ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨਜ਼ ਸਮੇਤ ਸ਼ਹਿਰ ਦੇ ਕਈ ਸਕੂਲਾਂ ਵਿੱਚ ਚੱਲ ਰਹੀਆਂ 12ਵੀਂ ਦੀਆਂ ਪ੍ਰੀਖਿਆਵਾਂ ਦਾ ਅਚਨਚੇਤ ਜਾਇਜ਼ਾ ਲੈਣ ਪੁੱਜੇ ਸ੍ਰੀ ਅਗਰਵਾਲ ਨੇ ਦੇਖਿਆ ਕਿ ਕਈ ਸਕੂਲਾਂ ਵਿੱਚ ਅਧਿਆਪਕ ਪ੍ਰੀਖਿਆਵਾਂ ਪ੍ਰਤੀ ਅਵੇਸਲਾਪਨ ਦਿਖਾ ਰਹੇ ਸਨ। ਜਿਸ ਦਾ ਉਨ੍ਹਾਂ ਨੇ ਗੰਭੀਰ ਨੋਟਿਸ ਲਿਆ ਅਤੇ ਅਧਿਆਪਕਾਂ ਨੂੰ ਹਦਾਇਤ ਕੀਤੀ ਕਿ ਉਹ ਪ੍ਰੀਖਿਆ ਡਿਊਟੀ ਨੂੰ ਜਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਉਣ। ਕਿਸੇ ਵੀ ਵਿਦਿਆਰਥੀ ਨੂੰ ਪ੍ਰੀਖਿਆ ਪਾਸ ਕਰਨ ਲਈ ਨਕਲ ਦਾ ਸਹਾਰਾ ਨਹੀਂ ਲੈਣ ਦੇਣਾ ਚਾਹੀਦਾ। ਕਿਉਂਕਿ ਨਕਲ ਨਾਲ ਪ੍ਰੀਖਿਆ ਤਾਂ ਪਾਸ ਕੀਤੀ ਜਾ ਸਕਦੀ ਹੈ ਪਰ ਵਿਵਹਾਰਕ ਤੌਰ ’ਤੇ ਸਿੱਖਿਆ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਉਨ੍ਹਾਂ ਐ¤ਸ. ਡੀ. ਐ¤ਮ. ਸਾਹਿਬਾਨ ਨਾਲ ਰਾਬਤਾ ਕਰਕੇ ਹਦਾਇਤ ਕੀਤੀ ਕਿ ਇਨ੍ਹਾਂ ਪ੍ਰੀਖਿਆਵਾਂ ਦੀ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਪੱਧਰ ਦੇ ਅਧਿਕਾਰੀਆਂ ਤੋਂ ਲਗਾਤਾਰ ਅਚਨਚੇਤ ਛਾਪੇਮਾਰੀ ਕਰਵਾਈ ਜਾਵੇ ਤਾਂ ਜੋ ਨਕਲ ਦਾ ਰੁਝਾਨ ਪੈਦਾ ਨਾ ਹੋ ਸਕੇ। ਜ਼ਿਕਰਯੋਗ ਹੈ ਕਿ ਅੱਜ 12ਵੀਂ ਜਮਾਤ ਦਾ ਇਤਿਹਾਸ ਦਾ ਪਰਚਾ ਸੀ। ਸ੍ਰੀ ਅਗਰਵਾਲ ਨੇ ਕਿਹਾ ਕਿ ਉਹ ਖੁਦ ਵੀ ਪ੍ਰੀਖਿਆ ਕੇਂਦਰਾਂ ਦਾ ਅਚਨਚੇਤ ਜਾਇਜ਼ਾ ਲੈਂਦੇ ਰਹਿਣਗੇ ਅਤੇ ਜੇਕਰ ਇਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਜਾਂ ਅਵੇਸਲਾਪਨ ਪਾਇਆ ਗਿਆ ਤਾਂ ਸੰਬੰਧਤ ਸਕੂਲ ਮੈਨੇਜਮੈਂਟ ਅਤੇ ਅਧਿਆਪਕ ਬਖ਼ਸ਼ੇ ਨਹੀਂ ਜਾਣਗੇ।
ਇਸ ਤੋਂ ਇਲਾਵਾ ਐ੍ਸ. ਡੀ. ਐਮ. ਪੂਰਬੀ ਅਤੇ ਪੱਛਮੀ, ਖੰਨਾ ਅਤੇ ਪਾਇਲ ਵੱਲੋਂ ਵੀ ਆਪਣੇ-ਆਪਣੇ ਅਧਿਕਾਰ ਖੇਤਰ ਅੰਦਰ ਆਉਂਦੇ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਸਾਰੇ ਸਕੂਲਾਂ ਵਿੱਚ ਪ੍ਰੀਖਿਆਵਾਂ ਸੁਚਾਰੂ ਤਰੀਕੇ ਨਾਲ ਚੱਲ ਰਹੀਆਂ ਸਨ। ਹਲਕਾ ਪੱਛਮੀ ਦੇ ਇੱਕ ਸਕੂਲ ਵਿੱਚ ਵਿਦਿਆਰਥੀਆਂ ਦੇ ਬੂਟ ਉਤਰਵਾ ਦੇ ਪ੍ਰੀਖਿਆ ਲੈਣ ਨੂੰ ਐਸ. ਡੀ. ਐ¤ਮ. ਸ੍ਰ. ਕੁਲਜੀਤਪਾਲ ਸਿੰਘ ਨੇ ਗੰਭੀਰਤਾ ਨਾਲ ਲਿਆ ਅਤੇ ਹਦਾਇਤ ਕੀਤੀ ਕਿ ਭਵਿੱਖ ਵਿੱਚ ਪ੍ਰੀਖਿਆਰਥੀਆਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਾ ਕੀਤਾ ਜਾਵੇ।