ਨਿਊਯਾਰਕ – ਅੰਤਰਰਾਸ਼ਟਰੀ ਰਾਜਨੀਤੀ ਵਿੱਚ ਖਲਬਲੀ ਮਚਾ ਚੁੱਕੀ ਵੈਬਸਾਈਟ ਵਿਕੀਲੀਕਸ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਸ ਦੇ ਕੇਬਲਜ਼ ਵਿੱਚ ਕਿਸੇ ਵੀ ਅਮਰੀਕੀ ਡਿਪਲੋਮੈਟ ਨੇ ਕਦੇ ਵੀ ਭਾਜਪਾ ਦੇ ਪੀਐਮ ਅਹੁਦੇ ਦੇ ਉਮੀਦਵਾਰ ਨਰੇਂਦਰ ਮੋਦੀ ਨੂੰ ਕਦੇ ਵੀ ਈਮਾਨਦਾਰ ਅਤੇ ਪਾਕ ਸਾਫ ਨਹੀਂ ਦੱਸਿਆ ।
ਵਿਕੀਲੀਕਸ ਨੇ ਟਵੀਟ ਕਰਕੇ ਕਿਹਾ ਕਿ ਪੋਸਟਰ ਵਿੱਚ ਕਹੀਆਂ ਗਈਆਂ ਸੱਭ ਗਲਾਂ ਨਕਲੀ ਹਨ। ਅਸਲ ਵਿੱਚ ਮੋਦੀ ਦੇ ਸਮਰਥੱਕ ਵਿਕੀਲੀਕਸ ਦੇ ਸੰਸਥਾਪਕ ਵਿਲੀਅਮ ਅਸਾਂਝੇ ਦੇ ਦਸਤਖਤਾਂ ਵਾਲਾ ਇੱਕ ਅਜਿਹਾ ਪੋਸਟਰ ਵੰਡ ਰਹੇ ਹਨ। ਇਸ ਪੋਸਟਰ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਨਰੇਂਦਰ ਮੋਦੀ ਤੋਂ ਡਰਦਾ ਹੈ ਕਿਉਂਕਿ ਅਮਰੀਕਾ ਜਾਣਦਾ ਹੈ ਕਿ ਮੋਦੀ ਭ੍ਰਿਸ਼ਟ ਨਹੀਂ ਹੈ। ਲੇਕਿਨ ਵਿਕੀਲੀਕਸ ਨੇ ਭਾਜਪਾ ਦੇ ਇਸ ਦਾਅਵੇ ਨੂੰ ਖਾਰਿਜ ਕੀਤਾ ਹੈ।
ਅਸਾਂਝੇ ਸਬੰਧੀ ਵਿਕੀਲੀਕਸ ਨੇ ਇਹ ਕਲੀਅਰ ਕੀਤਾ ਹੈ ਕਿ ਉਸ ਨੇ ਕਦੇ ਵੀ ਮੋਦੀ ਬਾਰੇ ਕੁਝ ਨਹੀਂ ਕਿਹਾ ਅਤੇ ਮੋਦੀ ਸਮਰਥਕਾਂ ਅਤੇ ਭਾਜਪਾ ਨੇ ਝੂਠਾ ਪਰਚਾਰ ਕੀਤਾ ਹੈ।