ਫਰਾਂਸ,(ਸੁਖਵੀਰ ਸਿੰਘ ਸੰਧੂ) – ਭਾਵੇਂ ਦੁਨੀਆਂ ਦੇ ਹਰ ਦੇਸ਼ ਵਿੱਚ ਨਸਲ ਰੰਗ ਦੇ ਭੇਦ ਭਾਵ ਪ੍ਰਤੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।ਪਰ ਜਦੋਂ ਦੂਰ ਅਦੇਸੀ ਵਿਕਸਿਤ ਮੁਲਕਾਂ ਦੇ ਜਾਗਰਤ ਲੋਕਾਂ ਵਿੱਚ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਹੈਰਾਨੀ ਜਨਕ ਪਹਿਲੂ ਬਣ ਜਾਦਾ ਹੈ।ਇਸ ਤਰ੍ਹਾਂ ਹੀ ਫਰਾਂਸ ਵਿੱਚ ਰੰਗ ਨਸਲ ਭੇਦ ਭਾਵ ਕਰਨ ਵਾਲੀਆਂ 5 ਨਾਈਟ ਕਲੱਬਾਂ ਵਿਰੁਧ ਇਥੇ ਦੀ ਐਸ ਓ ਐਸ ਨਾਂ ਦੀ ਸੰਸਥਾ ਨੇ ਰੀਪੋਰਟ ਦਰਜ਼ ਕਰਵਾਈ ਹੈ।ਜਿਸ ਨੇ ਵੱਖ ਵੱਖ ਸ਼ਹਿਰਾਂ ਦੀਆਂ 25 ਨਾਈਟ ਕਲੱਬਾਂ ਵਿੱਚ ਜਾਕੇ ਇਹ ਸਰਵੇਖਣ ਕੀਤਾ ਸੀ।ਉਹਨਾਂ ਕਿਹਾ ਕਿ ਰਾਤ ਨੂੰ ਬਾਰਾਂ ਵਜੇ ਤੋਂ ਬਾਅਦ ਗੋਰੇ ਲੋਕਾਂ ਦੇ ਮੁਕਾਬਲੇੁ ਰੰਗਦਾਰ ਲੋਕਾਂ ਨੂੰ ਅੰਦਰ ਜਾਣ ਤੋਂ ਵੱਧ ਰੋਕਣ ਦੀ ਕੋਸ਼ਿਸ ਕੀਤੀ ਗਈ ਹੈ।ਪੈਰਿਸ ਦੀਆਂ ਤਿੰਨ ਨਾਈਟ ਕਲੱਬਾਂ ਵਿੱਚ ਵੀ ਇਹ ਭੇਦ ਭਾਵ ਵੇਖਣ ਲਈ ਮਿਲਿਆ ਹੈ।ਇਸ ਸੰਸਥਾ ਨੇ ਫਰਾਂਸ ਵਿੱਚ ਆ ਰਹੀਆਂ ਮਿਉਸਪਲਟੀ ਦੀਆਂ ਚੋਣਾਂ ਵਿੱਚ ਬਰਾਬਰਤਾ ਦਾ ਸੱਦਾ ਦੇਣ ਵਾਲੇ ਉਮੀਦਵਾਰ ਨੂੰ ਵੋਟ ਦੇ ਕੇ ਭੇਦ ਭਾਵ ਦੀ ਅਵਾਜ਼ ਨੂੰ ਬੰਦ ਕਰਨ ਲਈ ਕਿਹਾ ਹੈ।
ਨਸਲ ਰੰਗ ਦਾ ਭੇਦ ਭਾਵ ਫਰਾਂਸ ਦੀਆਂ ਨਾਈਟ ਕੱਲਬਾਂ ਵਿੱਚ ਵੀ ਵੇਖਣ ਨੂੰ ਮਿਲਦਾ ਹੈ
This entry was posted in ਅੰਤਰਰਾਸ਼ਟਰੀ.