ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੇ ਦੇ ਗਾਰ ਇਲਾਕੇ ਦੀ ਇੱਕ 64 ਸਾਲਾਂ ਦੀ ਔਰਤ ਨੂੰ ਪੁਲਿਸ ਨੇ 38 ੲੈਰੋ ਜੁਰਮਾਨਾ ਕੀਤਾ ਹੈ। ਜਿਸ ਉਪਰ ਦੋਸ਼ ਹੈ ਕਿ ਉਸ ਨੇ ਆਪਣੇ ਪਤੀ ਦੀ ਕਬਰ ਉਪਰ ਸਕੇ ਸਬੰਧੀ ਦੋਸਤਾਂ ਮਿੱਤਰਾਂ ਨੂੰ ਨਸ਼ੇ ਦੀਆਂ ਬੋਤਲਾਂ ਖੋਲ ਕੇ ਅਤੇ ਖੂਬ ਭੰਗੜੇ ਪਾਕੇ ਪਾਰਟੀ ਕੀਤੀ। ਜਦੋਂ ਇਸ ਦੀ ਭਿਣਕ ਪੁਲਿਸ ਨੂੰ ਮਿਲੀ ਤਾਂ ਉਸ ਨੇ ਤਰੁੰਤ ਕਾਰਵਾਈ ਕਰਕੇ ਬੰਦ ਕਰਨ ਦਾ ਹੁਕਮ ਸੁਣਿਆ ਅਤੇ ਨਾਲ ਹੀ ਕਬਰਸਤਾਨ ਵਿੱਚ ਸ਼ੋਰ-ਸ਼ਰਾਬਾ ਅਤੇ ਸ਼ਰਾਬ ਪੀਣਾ ਵਿਜਰਤ ਹੋਣ ਕਾਰਨ 38 ੲੈਰੋ ਜੁਰਮਾਨਾ ਵੀ ਕਰ ਦਿੱਤਾ।ਇਥੇ ਹੀ ਬੱਸ ਨਹੀ ਉਸ ਔਰਤ ਨੇ ਵਕੀਲ ਰਾਹੀ ਪੁਲਿਸ ਖਿਲਾਫ ਅਦਾਲਤ ਦਾ ਦਰਵਾਜ਼ਾ ਜਾ ਖੜਕਾਇਆ।ਔਰਤ ਨੇ ਮਾਨਯੋਗ ਜੱਜ ਅੱਗੇ ਦਿੱਤੇ ਆਪਣੇ ਬਿਆਨ ਵਿੱਚ ਕਿਹਾ, ਮੈਂ ਆਪਣੇ ਪਤੀ ਦੀ ਖਾਹਿਸ਼ ਮੁਤਾਬਕ ਇਹ ਸਭ ਕੁਝ ਕੀਤਾ ਹੈ।ਕਿਉ ਕਿ ਉਸ ਨੇ ਮਰਦੇ ਵਕਤ ਕਿਹਾ ਸੀ, ਕਿ ਮੇਰਾ ਜਨਮ ਦਿੱਨ ਮੇਰੀ ਕਬਰ ਤੇ ਧੂਮ ਧਾਮ ਨਾਲ ਮਨਾਇਆ ਜਾਵੇ।ਮੈਂ ਉਥੇ ਉਹ ਹੀ ਕੀਤਾ ਜੋ ਉਸ ਨੇ ਕਿਹਾ ਸੀ।ਇਸ ਵਿੱਚ ਕੁਝ ਵੀ ਗਲਤ ਨਹੀ ਹੈ।ਪਰ ਅਦਾਲਤ ਨੇ ਕਬਰਸਤਾਨ ਵਿੱਚ ਸ਼ਰਾਬ ਪੀਣ ਅਤੇ ਸ਼ੋਰ-ਸ਼ਰਾਬਾ ਕਰਨ ਲਈ ਦੋਸ਼ੀ ਕਰਾਰ ਦਿੱਤਾ ਹੈ।
ਪਤੀ ਦੇ ਕਬਰ ਤੇ ਬੋਤਲਾਂ ਦੇ ਡੱਟ ਖੋਲ ਕੇ ਦੋਸਤਾਂ ਸਹੇਲੀਆਂ ਨਾਲ ਖੂਬ ਭੰਗੜੇ ਪਾਏ
This entry was posted in ਅੰਤਰਰਾਸ਼ਟਰੀ.