ਕੀਵ- ਰੂਸ ਨੇ ਯੁਕਰੇਨ ਤੋਂ ਵੱਖ ਹੋਏ ਕਰੀਮੀਆ ਨੂੰ ਵੱਖਰੇ ਸੰਪੂਰਨ ਰਾਸ਼ਟਰ ਦੇ ਰੂਪ ਵਿੱਚ ਮਾਨਤਾ ਦੇ ਦਿੱਤੀ ਹੈ।ਰੂਸ ਦੇ ਰਾਸ਼ਟਰਪਤੀ ਪੂਤਿਨ ਨੇ ਕਰੀਮੀਆ ਨੂੰ ਇੱਕ ਵੱਖਰੇ ਰਾਸ਼ਟਰ ਦੇ ਰੂਪ ਵਿੱਚ ਮਾਨਤਾ ਦੇਣ ਵਾਲੇ ਦਸਤਾਵੇਜ਼ ਤੇ ਦਸਤਖਤ ਕਰ ਦਿੱਤੇ ਹਨ।
ਰਾਸ਼ਟਰਪਤੀ ਪੂਤਿਨ ਨੇ ਜਰਮਨੀ ਦੀ ਚਾਂਸਲਰ ਮਾਰਕਲ ਨੂੰ ਕਿਹਾ ਕਿ ਯੁਕਰੇਨ ਦੇ ਕਰੀਮੀਆ ਖੇਤਰ ਵਿੱਚ ਮੱਤਦਾਨ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਕਰਵਾਇਆ ਗਿਆ ਹੈ। ਕਰੀਮੀਆ ਦੇ 97% ਲੋਕਾਂ ਨੇ ਯੁਕਰੇਨ ਤੋਂ ਵੱਖ ਹੋਣ ਅਤੇ ਰੂਸ ਵਿੱਚ ਸ਼ਾਮਿਲ ਹੋਣ ਲਈ ਵੋਟਿੰਗ ਕੀਤੀ। ਪੂਤਿਨ ਨੇ ਕਿਹਾ ਕਿ ਉਹ ਕਰੀਮੀਆ ਦੇ ਲੋਕਾਂ ਦੇ ਫੈਸਲੇ ਦਾ ਸਨਮਾਨ ਕਰਨ ਦਾ ਵਾਅਦਾ ਕਰਦੇ ਹਨ। ਕਰੀਮੀਆ ਨੇ ਰੂਸ ਵਿੱਚ ਸ਼ਾਮਿਲ ਹੋਣ ਲਈ ਰੂਸੀ ਸੰਘ ਨੂੰ ਅਪੀਲ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਓਬਾਮਾ ਨੇ ਪੂਤਿਨ ਨੂੰ ਚਿਤਾਵਨੀ ਦਿੱਤੀ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਯੁਕਰੇਨ ਤੋਂ ਵੱਖ ਹੋਣ ਦੇ ਕਰੀਮੀਆ ਦੇ ਮੱਤਦਾਨ ਨੂੰ ਕਦੇ ਵੀ ਮਾਨਤਾ ਨਹੀਂ ਦੇਣਗੇ। ਓਬਾਮਾ ਨੇ ਇਸ ਮਾਮਲੇ ਸਬੰਧੀ ਐਤਵਾਰ ਨੂੰ ਪੂਤਿਨ ਨਾਲ ਗੱਲਬਾਤ ਕੀਤੀ ਸੀ।