ਫਤਿਹਗੜ੍ਹ ਸਾਹਿਬ – ”ਸਾਡੀ ਪਾਰਟੀ ਦੇ ਪੰਜਾਬ ਹਰਿਆਨਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸ਼੍ਰੀ ਰੰਜਨ ਲਖਨਪਾਲ ਜੋ ਪਾਰਟੀ ਦੇ ਕਾਨੂੰਨੀ ਸਲਾਹਕਾਰ ਵੀ ਹਨ ਵਲੋਂ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਜੱਜਾਂ ਨੇ ਸ੍ਰ. ਰਣਦੇਵ ਸਿੰਘ ਦੇਬੀ ਪ੍ਰਧਾਨ ਯੂਥ ਅਕਾਲੀ ਦਲ (ਅ) ਜਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਅਗਾਊਂ ਜਮਾਨਤ ਦੇ ਦਿੱਤੀ ਹੈ । ਜਿਸ ਤੋਂ ਸਾਬਤ ਹੋ ਗਿਆ ਹੈ ਕਿ ਹਿੰਦੂ ਸੁਰੱਖਿਆ ਸੰਮਤੀ ਦੇ ਮੁੱਤਸਵੀ ਆਗੂ ਸ਼੍ਰੀ ਸੂਦ ਨੂੰ ਕੋਈ ਵੀ ਅਜਿਹੀ ਸੱਟ ਨਹੀਂ ਲੱਗੀ ਜਿਸ ਨਾਲ ਕੋਈ ਜੁਰਮ ਬਣਦਾ ਹੋਵੇ । ਸੂਦ ਨੇ ਨਿਰਅਧਾਰ ਝੂਠੇ ਇਲਜ਼ਾਮ ਲਗਾ ਕੇ ਸ਼੍ਰੀ ਦੇਬੀ ਨੂੰ ਕਾਨੂੰਨੀ ਪ੍ਰੀਕ੍ਰਿਆ ਵਿੱਚ ਉਲਝਾਉਣ ਦੀ ਅਸਫਸਲ ਕੋਸ਼ਿਸ਼ ਕੀਤੀ ਹੈ । ਇਸ ਵਿੱਚ ਜਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਅਤੇ ਪ੍ਰਸ਼ਾਸ਼ਨ ਦੀ ਵੀ ਮੰਦ ਭਾਵਨਾ ਭਰੀ ਮਿਲੀਭੁਗਤ ਹੈ । ਜੋ ਹੁਣ ਸ਼੍ਰੀ ਦੇਬੀ ਨੂੰ ਗੈਰ ਕਾਨੂੰਨੀ, ਗੈਰ ਸਮਾਜਿਕ ਅਤੇ ਗੈਰ ਇਖ਼ਲਾਕੀ ਢੰਗਾਂ ਰਾਹੀਂ ਦਬਾਅ ਪਾ ਕੇ ਆਪਣੀ ਮਨ ਮਰਜ਼ੀ ਦੇ ਬਿਆਨਾਂ ਉਤੇ ਦਸਤਖਤ ਕਰਵਾਉਣ ਵਿੱਚ ਮਸ਼ਰੂਫ ਹੈ । ਅਜਿਹੀਆਂ ਕਾਰਵਾਈਆਂ ਦੇ ਮਾਲਕ ਪੁਲਿਸ ਅਧਿਕਾਰੀ ਅਸਲੀਅਤ ਵਿੱਚ ਖੁਦ ਅਪਰਾਧਿਕ ਕਾਰਵਾਈਆਂ ਨੂੰ ਉਤਸਾਹਿਤ ਕਰ ਰਹੇ ਹਨ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅ) ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰੇਗਾ” ।
ਇਹ ਵਿਚਾਰ ਸ੍ਰ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਆਪਣੇ ਵਿਦੇਸ਼ੀ ਯੌਰਪ ਦੇ ਦੌਰੇ ਤੋਂ ਵਾਪਿਸ ਆਉਣ ਉਪਰੰਤ ਸ਼੍ਰੀ ਦੇਬੀ-ਸ਼੍ਰੀ ਸੂਦ ਵਾਲੇ ਕੇਸ ਦੀ ਆਪਣੇ ਤੌਰ ਤੇ ਘੋਖ ਪੜ੍ਹਤਾਲ ਕਰਦੇ ਹੋਏ ਇਲਾਕਾ ਨਿਵਾਸੀਆਂ ਅਤੇ ਪੰਜਾਬ ਸਰਕਾਰ ਨੂੰ ਅਸਲੀਅਤ ਤੋ ਜਾਣੂ ਕਰਵਾਉ ਹੋਏ ਸ਼੍ਰੀ ਦੇਬੀ ਨਾਲ ਪੁਲਿਸ ਅਧਿਕਾਰੀਆਂ ਵਲੋਂ ਕੀਤੇ ਜਾ ਰਹੇ ਜ਼ਬਰ ਜੁਲਮ ਅਤੇ ਪੁਲਿਸ ਵਲੋਂ ਸ਼੍ਰੀ ਸੂਦ ਵਿਰੁੱਧ ਪਾਰਟੀ ਦੇ ਪੋਸਟਰ ਫਾੜਨ ਅਤੇ ਸੰਤ ਭਿੰਡਰਾਂ ਵਾਲਿਆਂ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਕੇ ਸਿੱਖ ਮਨਾਂ ਨੂੰ ਠੇਸ ਪੰਹੁਚਾਉਣ ”ਤੇ ਵੀ ਉਸ ਵਿਰੱਧ ਕੇਸ ਦਰਜ਼ ਨਾ ਕਰਨ ਦੇ ਪੱਖਪਾਤੀ ਰਵੱਈਏ ਦੀ ਪੁਰਜੋਰ ਸ਼ਬਦਾ ਵਿੱਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨਾਂ ਕਿਹਾ ਕਿ ਜਿਹੜੇ ਜਮਹੂਰੀਅਤ ਪੰਸਦ ਮੁਲਕ ਹੁੰਦੇ ਹਨ ਉਨਾਂ ਵਿੱਚ ਕਿਸੇ ਨੁੰ ਘਸੁੰਨ-ਮੁੱਕੀ ਮਾਰਨਾ , ਆਂਡੇ ਅਤੇ ਟਮਾਟਰ ਸੁੱਟ ਕੇ ਵਿਰੋਧਤਾ ਕਰਨ ਦੇ ਅਮਲ ਨੂੰ ਕਦੇ ਵੀ ਜੁਰਮ ਨਹੀਂ ਸਮਝਿਆ ਜਾਂਦਾ । ਜਦੋ ਕਿ ਦੇਬੀ ਨੇ ਘਸੁੰਨ-ਮੁੱਕੀ ਤੋਂ ਇਲਾਵਾ ਕੋਈ ਹਥਿਆਰ ਦੀ ਵਰਤੋਂ ਨਹੀਂ ਕੀਤੀ ਅਤੇ ਨਾਂ ਹੀ ਅਜਿਹੀ ਘਸੁੱਨ-ਮੁੱਕੀ ਨਾਲ ਡਾਕਟਰੀ ਰਿਪੋਰਟ ਵਿੱਚ ਕੋਈ ਜ਼ਖਮ ਜਾਂ ਹੋਰ ਕੋਈ ਨਿਸ਼ਾਨੀ ਆਈ ਹੈ । ਦੂਸਰਾ ਸ਼੍ਰੀ ਦੇਬੀ ਦੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਅਗਾਊਂ ਜਮਾਨਤ ਹੋ ਚੁੱਕੀ ਹੈ । ਫਿਰ ਵੀ ਸਦਰ ਸਰਹਿੰਦ ਦੀ ਪੁਲਿਸ ਦੇ ਮੁੱਖੀ ਸ਼੍ਰ. ਜਸਵਿੰਦਰ ਸਿੰਘ ਚਹਿਲ ਵਲੋਂ ਇਸ ਕੇਸ ਦੀ ਤਫਤੀਸ਼ ਕਰਦੇ ਹੋਏ ਜਦੋਂ ਸ਼੍ਰੀ ਦੇਬੀ ਨੂੰ ਪੁਲਿਸ ਸਟੇਸ਼ਨ ਬੁਲਾਇਆ ਗਿਆ , ਉਸ ਵਲੋਂ ਆਪਣੇ ਦਰਜ਼ ਕੀਤੇ ਗਏ ਬਿਆਨ ਨੇ ਸ਼੍ਰੀ ਚਹਿਲ ਵਲੋਂ ਪ੍ਰਵਾਨ ਨਾ ਕਰਕੇ ਆਪਣੀ ਮਨ ਮਰਜ਼ੀ ਦੇ ਬਿਆਨ ਲਿਖਵਾਉਣ ਲਈ ਬਜਿੱਦ ਕੀਤਾ ਜਾ ਰਿਹਾ ਹੈ ।ਇੱਥੇ ਹੀ ਬਸ ਨਹੀਂ ਸ਼. ਦੇਬੀ ਦੇ ਚਚੇਰੇ ਭਰਾ ਸ. ਅਵਤਾਰ ਸਿੰਘ ਅਤੇ ਚਾਚਾ ਸ. ਅਮਰੀਕ ਸਿੰਘ ਨੂੰ ਪੁਲਿਸ ਜਬਰੀ ਘਰੋਂ ਚੁੱਕ ਕੇ ਲੈ ਗਏ ਸੀ ਅਤੇ ਰੋਜਾਨਾ ਹੀ ਮੰਦਭਾਵਨਾਂ ਅਧੀਨ ਸ਼੍ਰੀ ਦੇਬੀ ਦੇ ਘਰ ਤੇ ਜਾ ਕੇ ਤੰਗ ਪ੍ਰੇਸ਼ਾਨ ਕਰਦੇ ਰਹੇ। ਇਥੋਂ ਤਕ ਕਿ ਸ਼. ਦੇਬੀ ਦੇ ਜਿੰਮ ਦੇ ਕਾਰੋਬਾਰ ਨੂੰ ਜਬਰੀ ਬੰਦ ਕਰਵਾਇਆ ਗਿਆ ਜਦੋਂ ਸਾਡੀ ਪਾਰਟੀ ਦੇ ਆਹੁਦੇਦਾਰਾਂ ਨੇ 181 ਅਧੀਨ ਸ਼ਿਕਾਇਤ ਕੀਤੀ ਤਾਂ ਉਸਨੂੰ ਰਿਹਾ ਕੀਤਾ ਗਿਆ । ਸ੍ਰ. ਜਸਵਿੰਦਰ ਸਿੰਘ ਚਹਿਲ ਐਸ.ਐਚ.ਓ.ਸਦਰ ਸਰਹਿੰਦ ਸ਼੍ਰੀ ਦੇਬੀ ਨੂੰ ਤਫਤੀਸ਼ ਦੌਰਾਨ ਪੁੱਛ ਰਿਹਾ ਹੈ ਕਿ ਤੇਰੇ ਨਾਲ ਕੌਣ ਕੌਣ ਸੀ ? ਜਦੋਂ ਦੇਬੀ ਨੇ ਇਹ ਜਬਾਵ ਦਿੱਤਾ ਕਿ ਮੈਂ ਇੱਕਲਾ ਹੀ ਆਪਣੀ ਗੱਡੀ ਤੇ ਆਈਸ ਕਰੀਮ ਖਾਣ ਆਇਆ ਸੀ , ਉਸ ਦੌਰਾਨ ਮੇਰੀ ਖੜੀ ਗੱਡੀ ਵਿੱਚ ਸ਼੍ਰੀ ਸੂਦ ਨੇ ਪਿੱਛੋਂ ਆ ਕੇ ਗੱਡੀ ਮਾਰੀ ਅਤੇ ਮੈਂ ਉਤਰ ਕੇ ਜਦੋਂ ਉਸ ਨੂੰ ਪੁੱਛਿਆ ਤਾਂ ਉਹ ਮੈਨੂੰ ਗਾਲਾਂ ਕੱਢਣ ਲੱਗ ਪਿਆ। ਸ਼੍ਰੀ ਸੂਦ, ਉਸਦੇ ਗੰਨਮੈਨਾਂ ਅਤੇ ਡਰਾਇਵਰ ਸ਼ਰਾਬ ਵਿਚ ਰੱਜੇ ਹੋਏ ਸਨ। ਸ਼੍ਰੀ ਸੂਦ ਨੇ ਆਪਣਾ ਰਿਵਾਲਵਰ ਕੱਢ ਕੇ ਮੇਰੇ ਉੱਤੇ ਚਲਾਉਣ ਦੀ ਕੋਸਿ਼ਸ਼ ਕੀਤੀ। ਇਸ ਦੌਰਾਨ ਥੋੜੀ ਬਹੁਤੀ ਘਸੁੰਨ-ਮੁੱਕੀ ਜਰੂਰ ਹੋਈ ਹੈ । ਜਦੋਂ ਲੋਕ ਇੱਕਤਰ ਹੋ ਗਏ ਤਾਂ ਮੈਂ ਇੱਥੋ ਹਾਲਾਤ ਦੇਖ ਕੇ ਦੌੜ ਗਿਆ । ਸ੍ਰ. ਮਾਨ ਨੇ ਕਿਹਾ ਕਿ ਜਦੋਂ ਸ਼੍ਰੀ ਦੇਬੀ ਤਫਤੀਸ਼ ਵਿੱਚ ਪੂਰਾ ਸਾਥ ਦੇ ਰਿਹਾ ਹੈ ਤਾਂ ਐਸ.ਐਚ.ਓ.ਸਦਰ ਸਰਹਿੰਦ ਵਲੋਂ ਸ਼੍ਰੀ ਦੇਬੀ ਨੂੰ ਇਹ ਕਹਿਣਾ ਕਿ ਤੇਰੀ ਜਮਾਨਤ ਕੈਂਸਲ ਕਰਵਾ ਕੇ ਸੀ.ਆਈ.ਏ.ਸਟਾਫ਼ ਬੁਲਾਕ ਕੇ ਫਿਰ ਆਪਣੀ ਮਰਜ਼ੀ ਦੇ ਬਿਆਨ ਲਿਖਾਵਾਂਗਾ ਦੀ ਗੱਲ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਪੁਲਿਸ ਅਫਸਰਸ਼ਾਹੀ ਆਪਣੇ ਆਪ ਨੂੰ ਕਾਨੂੰਨ ਤੋਂ ਉਪੱਰ ਸਮਝ ਕੇ ਤਾਨਾਸ਼ਾਹੀ ਜੋ ਸੋਚ ਨੂੰ ਅਮਲ ਕਰ ਰਹੀ ਹੈ , ਉਸ ਨਾਲ ਹੀ ਪੰਜਾਬ ਦੀ ਕਾਨੂੰਨੀ ਵਿਵਸਥਾ ਖਤਰੇ ਦੇ ਕੰਢੇ ਤੇ ਖੜੀ ਹੈ । ਕਿਉਂਕਿ ਮੋਜੂਦਾ ਬਾਦਲ-ਬੀ.ਜੇ.ਪੀ. ਦੀ ਹਕੂਮਤ ਦੇ ਆਗੂ ਖੁਦ ਗੈਰ ਕਾਨੂੰਨੀ ਕਾਰਵਾਈਆਂ ਵਿੱਚ ਮਸਰੂਫ ਹਨ ਅਤੇ ਸ਼੍ਰੀ ਸੂਦ ਬੀ.ਜੇ.ਪੀ.ਦਾ ਚਹੇਤਾ ਹੈ । ਇਸ ਲਈ ਹੀ ਦਬਾਅ ਪਾ ਕੇ ਗੈਰ ਕਾਨੂੰਨੀ ਢੰਗਾਂ ਰਾਹੀਂ ਦੇਬੀ ਵਿਰੁੱਧ 307 ਦਾ ਝੂਠਾ ਕੇਸ ਬਨਾਉਣਾ ਚਾਹੁੰਦੀ ਹੈ ।
ਇਸੇ ਤਰ੍ਹਾਂ ਜਨਰਲ ਕੇ.ਐਸ.ਬਰਾੜ ਜਿਸਨੇ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੀ ਅਗਵਾਈ ਕੀਤੀ ਸੀ ਉਸ ਉਤੇ ਘਸੁੰਨ-ਮੁੱਕੀ ਕਰਨ ਵਾਲੇ ਲੰਦਨ ਦੇ ਨੌਜਵਾਨ ਮਨਦੀਪ ਸਿੰਘ ਸੰਧੂ, ਦਿਲਬਾਗ ਸਿੰਘ , ਹਰਜੀਤ ਕੌਰ ਅਤੇ ਬਲਜਿੰਦਰ ਸਿੰਘ ਸੰਘਾ ਉਤੇ ਵੀ ਬਰਤਾਨੀਆ ਹਕੂਮਤ ਨੇ ਹਿੰਦੂਤਵ ਹਕੂਮਤ ਦੇ ਪ੍ਰਭਾਵ ਨੂੰ ਕਬੂਲਦੇ ਹੋਏ 14-14 ਸਾਲ ਦੀਆਂ ਸਜ਼ਾਵਾ ਕਰ ਦਿੱਤੀਆਂ ਹਨ । ਜਦੋਂ ਕਿ ਇਹ ਨੌਜਵਾਨ ਜਨਰਲ ਬਰਾੜ ਨੂੰ ਮਾਰਨ ਦੀ ਬਿਲਕੁੱਲ ਮਨਸ਼ਾ ਨਹੀਂ ਸੀ । ਇੱਥੇ ਇਹ ਵਰਨਣ ਕਰਨਾ ਜਰੂਰੀ ਹੈ ਕਿ ਪੰਜਾਬ ਦੇ ਮੌਜੂਦਾ ਡੀ.ਜੀ.ਪੀ. ਸ਼੍ਰੀ ਸੁਮੇਧ ਸੈਣੀ ਉਤੇ ਦਿੱਲੀ ਵਿਖੇ ਸੀ.ਬੀ.ਆਈ. ਦੀ ਅਦਾਲਤ ਵਿੱਚ ਕਤਲ ਅਤੇ ਅਗਵਾ ਦੇ ਕੇਸ ਚੱਲ ਰਹੇ ਹਨ , ਅਜਿਹੇ ਦੋਸ਼ੀ ਨੂੰ ਫਿਰ ਵੀ ਕਿਉਂ ਡੀ.ਜੀ.ਪੀ. ਲਗਾਇਆ ਗਿਆ ਹੈ ? ਮੌਜੂਦਾ ਪੰਜਾਬ ਦੇ ਚੋਣ ਕਮਿਸ਼ਨਰ ਸ਼੍ਰੀ ਵੀ.ਕੇ.ਸਿੰਘ ਕੁਝ ਦਿਨ ਪਹਿਲੇ ਉਪਰੋਕਤ ਸ਼੍ਰੀ ਸੈਣੀ ਦੇ ਘਰ ਜਾ ਕੇ ਮੁਲਾਕਾਤ ਕਰਕੇ ਆਏ ਹਨ । ਅਜਿਹੀਆਂ ਗੁਪਤ ਮੁਲਾਕਾਤਾਂ ਪੰਜਾਬ ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਨਿਰਪੱਖਤਾ ਅਤੇ ਸਾਫ਼ ਸੁੱਥਰੇ ਢੰਗ ਨਾਲ ਕਿਵੇਂ ਕਰਾਉਣ ਵਿੱਚ ਸਹਾਈ ਹੋਣਗੀਆਂ ? ਚੋਣ ਕਮਿਸ਼ਨ ਭਾਰਤ, ਸ਼੍ਰੀ ਸੁਮੇਧ ਸੈਣੀ ਡੀ.ਜੀ.ਪੀ. ਪੰਜਾਬ ਅਤੇ ਸ਼੍ਰੀ ਵੀ.ਕੇ.ਸਿੰਘ ਚੋਣ ਕਮਿਸ਼ਨਰ ਪੰਜਾਬ ਨੂੰ ਪੰਜਾਬ ਵਿਰੁੱਧ ਕਾਰਵਾਈ ਕਿਉਂ ਨਹੀਂ ਕਰ ਰਿਹਾ ? ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪੁਲਿਸ ਅਤੇ ਪ੍ਰਸ਼ਾਸ਼ਨ ਸ਼੍ਰੀ ਦੇਬੀ ਉਤੇ 307 ਦਾ ਇਰਾਦਾ ਕਤਲ ਦਾ ਕੇਸ ਕਿਸ ਬਿਨਾਂ ਤੇ ਬਨਾਉਣ ਲਈ ਬੱਜਿਦ ਹੋਇਆ ਪਿਆ ਹੈ ? ਉਨਾਂ ਕਿਹਾ ਕਿ ਬਰਤਾਨੀਆਂ ਦੇ ਚਾਰੇ ਨੌਜਵਾਨਾਂ ਉਤੇ ਬਣਾਏ ਗਏ ਕੇਸ ਜਿਸ ਤਰ੍ਹਾਂ ਝੂਠੇ ਅਤੇ ਮੰਦਭਾਵਨਾ ਭਰੇ ਹਨ , ਉਸੇ ਤਰ੍ਹਾਂ ਸ਼੍ਰੀ ਦੇਬੀ ਤੇ ਬਣਾਇਆ ਕੇਸ ਵੀ ਹਿੰਦੁਤਵ ਮੁੱਤਸਵੀ ਸੋਚ ਨੂੰ ਅਮਲ ਵਿੱਚ ਲਿਆਉਣ ਵਾਲੀ ਗੈਰ ਕਾਨੁੰਨੀ ਕਾਰਵਾਈ ਹੈ । ਜਿਸ ਸੰਬੰਧੀ ਅਕਾਲੀ ਦਲ (ਅ) 307 ਦੇ ਕੇਸ ਨੂੰ ਖਤਮ ਕਰਕੇ ਸਿੱਖ ਕੌਮ ਵਿਚ ਉੱਠੇ ਰੋਹ ਨੂੰ ਸ਼ਾਂਤ ਕੀਤਾ ਜਾਵੇ ।