ਨਵੀਂ ਦਿੱਲੀ- ਬੀਜੇਪੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਜੋ ਭੋਪਾਲ ਸੀਟ ਤੋਂ ਚੋਣ ਲੜਨ ਦੇ ਇਛੁਕ ਸਨ, ਪਰ ਉਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਮੋਦੀ ਅੱਗੇ ਝੁਕਣਾ ਪਿਆ। ਅਡਵਾਨੀ ਕੋਲ ਭੋਪਾਲ ਤੋਂ ਚੋਣ ਲੜਨ ਦਾ ਵੀ ਆਫਰ ਸੀ ਪਰ ਉਨ੍ਹਾਂ ਨੇ ਜੋ ਵੀ ਕੀਤਾ ਪਾਰਟੀ ਦੀ ਇੱਛਾ ਅਨੁਸਾਰ ਹੀ ਕੀਤਾ। ਭੋਪਾਲ ਦਾ ਮਨਮਰਜ਼ੀ ਦਾ ਵਿਕਲਪ ਹੁੰਦਿਆਂ ਹੋਇਆਂ ਵੀ ਉਨ੍ਹਾਂ ਨੇ ਗਾਂਧੀ ਨਗਰ ਦੀ ਸੀਟ ਤੋਂ ਚੋਣ ਲੜਨ ਨੂੰ ਸਵੀਕਾਰ ਕਰ ਲਿਆ।
ਭਾਜਪਾ ਨੇ ਅਡਵਾਨੀ ਨੂੰ ਗਾਂਧੀਨਗਰ ਤੋਂ ਹੀ ਟਿਕਟ ਦਿੱਤਾ ਸੀ, ਜਿਸ ਤੋਂ ਉਹ ਖੁਸ਼ ਨਹੀਂ ਸਨ। ਪਿੱਛਲੇ 24 ਘੰਟਿਆਂ ਤੋਂ ਪਾਰਟੀ ਦੇ ਸਾਰੇ ਪ੍ਰਮੁੱਖ ਨੇਤਾ ਉਨ੍ਹਾਂ ਨੂੰ ਮਨਾਉਣ ਵਿੱਚ ਲਗੇ ਹੋਏ ਸਨ। ਅਡਵਾਨੀ ਵੀ ਆਪਣੀ ਜਿਦ ਤੇ ਅੜੇ ਹੋਏ ਸਨ ਕਿ ਉਹ ਗਾਂਧੀ ਨਗਰ ਤੋਂ ਚੋਣ ਨਹੀਂ ਲੜਨਗੇ।ਆਖਿਰ ਰਾਜਨਾਥ ਸਿੰਘ ਨੂੰ ਇਹ ਐਲਾਨ ਕਰਨਾ ਪਿਆ ਕਿ ਅਡਵਾਨੀ ਆਪਣੀ ਮਰਜੀ ਨਾਲ ਕਿਸੇ ਵੀ ਸੀਟ ਤੋਂ ਚੋਣ ਲੜ ਸਕਦੇ ਹਨ। ਬਾਅਦ ਵਿੱਚ ਪਾਰਟੀ ਅਤੇ ਮੋਦੀ ਦੇ ਦਬਾਅ ਕਾਰਨ ਆਪਣਾ ਫੈਸਲਾ ਬਦਲਦੇ ਹੋਏ ਅਡਵਾਨੀ ਗਾਂਧੀ ਨਗਰ ਤੋਂ ਹੀ ਚੋਣ ਲੜਨ ਲਈ ਸਹਿਮੱਤ ਹੋ ਗਏ।