ਲੁਧਿਆਣਾ,(ਪ੍ਰੀਤੀ ਸ਼ਰਮਾ) – ਲੁਧਿਆਣਾ ਲੋਕ ਸਭਾ ਤੋ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤਸਿੰਘ ਇਯਾਲੀ ਦੇ ਹੱਕ ਵਿੱਚ ਹਲਕਾ ਪੱਛਮੀ ਵਿੱਚ ਪੈਂਦੇ ਵਾਰਡ ਨੰ-58 ਪ੍ਰਕਾਸ਼ਕ ਲੋਨੀ ਵਿੱਚਰਣਜੀਤ ਬਿਲਡਰਦੇ ਗ੍ਰਿਹ ਵਿਖੇ ਇਕ ਨੁੱਕੜ ਮੀਟਿੰਗ ਹੋਈ ਜਿਸ ਵਿੱਚ ਪਹੁੰਚੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਮੈਂਬਰ ਕੇਂਦਰੀ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿਮਨਪ੍ਰੀਤ ਸਿੰਘ ਇਯਾਲੀ ਨੂੰ ਸਭਨੇ ਹਲਕਾ ਦਾਖਾਵਿੱਚ ਵਿਕਾਸਦੀ ਹਨੇਰੀ ਲਿਆਉਦੇ ਹੋਏ ਵੇਖਿਆਹੈ। ਇਯਾਲੀ ਨੇ ਆਪਣਾ ਮਨ ਬਣਾਲਿਆ ਹੈ ਕਿ ਹਲਕੇ ਵਿੱਚੋਂ ਭ੍ਰਿਸ਼ਟਾਚਾਰ ਤੇ ਨਸ਼ਿਆਂ ਨੂੰ ਖਤਮ ਕਰਾਂਗਾ। ਲੁਧਿਆਣੇ ਦੇ ਵੋਟਰਾਂ ਨੇ ਆਪਣਾ ਮਨ ਬਣਾਲਿਆ ਹੈ ਕਿ ਇਯਾਲੀ ਨੂੰ ਬਹੁਮਤ ਵੋਟਾਂਨਾਲ ਜਿਤਾ ਕੇਲੋਕ ਸਭਾ ਵਿੱਚ ਘੱਲਾਂਗੇ ਤੇ ਆਉਣ ਵਾਲਾ ਪ੍ਰਧਾਨਮੰਤਰੀ ਨਰਿੰਦਰ ਮੋਦੀ ਹੋਵੇਗਾ। ਭਰੋਵਾਲ ਨੇ ਕਿਹਾ ਕਿ ਮਨਪ੍ਰੀਤਸਿੰਘ ਇਯਾਲੀ ਦੀ ਚੋਣ ਨੂੰ ਲੋਕਾਂ ਨੇ ਇਕ ਲਹਿਰ ਬਣਾ ਲਿਆ ਹੈ। ਇਯਾਲੀ ਦੀ ਯਕੀਨੀ ਜਿੱਤ ਦੀ ਚਰਚਾ ਘਰ-ਘਰ ਹੋਣ ਲੱਗ ਪਈ ਹੈ। ਇਸ ਸਮੇਂਯੂਥ ਆਗੂ ਗੋਲੂ ਇਯਾਲੀ, ਗੁਰਦੀਪ ਸਿੰਘ ਲੀਲ ਜੱਥੇ ਬੰਧਕਸਕੱਤਰ ਨੇ ਵੀ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਤੱਕੜੀ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਇਯਾਲੀ ਨੂੰ ਬਹੁਮਤ ਨਾਲ ਜਿਤਾਇਆ ਜਾਵੇ। ਇਸ ਮੌਕੇ ਰਣਜੀਤ ਬਿਲਡਰ, ਬਲਦੇਵ ਰਾਜ ਵਰਮਾ, ਸੰਜੀਵ ਗੁਪਤਾ ਨੇ ਵਿਸ਼ਵਾਸ ਦੁਆਇਆ ਕਿਇਯਾਲੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ। ਇਸ ਮੌਕੇ ਸੁਨੀਲ ਸ਼ਰਮਾ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਗਿਆਨੀ
ਗੁਰਦੇਵ ਸਿੰਘ,ਗਿਆਨੀ ਹਰਵਿੰਦਰ ਸਿੰਘ, ਰਮਾਕਾਂਤ ਸੈਣੀ, ਪ੍ਰੀਤਮ ਸਿੰਘ ਪਾਂਧੀ, ਰਾਜੂ ਬਿਲਡਰ,ਅਵਤਾਰ ਸਿੰਘ ਪਾਂਧੀ, ਸਰਬਜੀਤ ਸਿੰਘ, ਹਰਪ੍ਰੀਤ ਨਾਰੰਗ, ਮਾਸਟਰ ਬਲਰਾਜ ਸਿੰਘ,ਹਰਦੀਪ ਸਿੰਘ ਪ੍ਰਕਾਸ਼ ਕਲੋਨੀ,ਐਡਵੋਕੇਟ ਸੰਦੀਪ ਖੋਸਾ ਤੇ ਇਲਾਕਾ ਨਿਵਾਸੀ ਹਾਜ਼ਰ ਸਨ।