ਲੁਧਿਆਣਾ,(ਪ੍ਰੀਤੀ ਸ਼ਰਮਾ )-‘‘ਗਰੀਬ ਅਤੇ ਕਮਜੋਵਰਗ ਦੇ ਲੋਕਾਂ ਲਈ ਬਣੀਆਂ ਸਕੀਮਾਂ ਅਤੇ ਕਾਨੂੰਨਾਂ ਦਾ ਲਾਭ ਉਹਨਾਂ ਤੱਕ ਪਹੁੰਚਾਉਣਾ ਜਰੂਰੀ, ਨਹੀਂ ਤਾਂ ਕਾਨੂੰਨ ਅਤੇ ਸਭ ਸਕੀਮਾਂ ਬੇ-ਅਰਥ ਹਨ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਚੇਅਰਮੈਨ ਜ਼ਿਲਂਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ-ਕਮ-ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਕਰਮਜੀਤ ਸਿੰਘ ਕੰਗ ਨੇ ਕੋਰਟ ਕੰਪਲੈਕਸ ਵਿਖੇ ਪੈਰਾ ਲੀਗਲ ਵਲੰਟੀਅਰਾਂ ਦੀ 4 ਰੋਜ਼ਾ ਟਰੇਨਿੰਗ ਦੇ ਆਖਰੀ ਦਿਨ 80 ਤੋਂ ਵੱਧ ਸਿੱਖਿਅਤ ਵਲੰਟੀਅਰਾਂ ਨੂੰ ਉਹਨਾਂ ਦੇ ਸ਼ਨਾਖਤੀ ਕਾਰਡ ਵੰਡਣ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆ ਕੀਤਾ। ਉਹਨਾਂ ਦੱਸਿਆ ਕਿ ਇਨਸਾਫ ਸਭਨਾ ਲਈ ਬਰਾਬਰ ਹੈ ਅਤੇ ਜ਼ਿਲਂਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਿਸੇ ਵੀ ਵਿਅਕਤੀ ਨੂੰ ਗਰੀਬੀ, ਕਮਜੋਵਰਗ ਨਾਲ ਸਬੰਧਤ ਜਾਂ ਜਾਗਰੂਕਤਾ ਦੀ ਘਾਟ ਹੋਣ ਕਾਰਨ ਇਨਸਾਫ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸੇ ਮਕਸੱਦ ਨੂੰ ਪੂਰਾ ਕਰਨ ਲਈ ਜਿੱਥੇ ਜ਼ਿਲਂਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਮੇਂ-ਸਮੇਂ ‘ਤੇ ਜ਼ਿਲ੍ਹੇ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ, ਉਥੇ ਪਿੰਡਾਂ ਅਤੇ ਸ਼ਹਿਰਾਂ ਦੇ ਮਿਹਨਤੀ, ਇਮਾਨਦਾਰ ਅਤੇ ਸੇਵਾ ਦੀ ਭਾਵਨਾ ਵਾਲੇ ਵਿਅਕਤੀਆਂ ਨੂੰ ਕਾਨੂੰਨਾਂ ਅਤੇ ਸਕੀਮਾਂ ਦੀ ਜਾਣਕਾਰੀ ਦੇ ਕੇ ਨਿਆਂ ਪਾਲਿਕਾ ਨਾਲ ਜੋੜਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਸਿੱਖਿਅਤ ਵਲੰਟੀਅਰ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਤੇ ਸਕੀਮਾਂ ਦਾ ਲੈਣ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਰੋਜ਼ਾਨਾ ਦੇ ਕੰਮਾਂ ਜਿਵੇ ਕਿ ਜ਼ਮੀਨੀ ਇੰਤਕਾਲ, ਪੁਲਿਸ ਨਾਲ ਸਬੰਧਤ ਕੰਮ, ਪ੍ਰਸਾਕੰਮ ਕਰਵਾਉਣ ਅਤੇ ਸਕੀਮਾਂ ਦਾ ਲਾਭ ਲੈਣ ਲਈ ਠੀਕ ਸੇਧ ਦੇਣਗੇ ਤਾਂ ਜੋ ਕੰਮ ਕਰਵਾਉਣ ਲਈ ਉਹਨਾਂ ਦੇ ਪੈਸੇ ਅਤੇ ਸਮੇ ਦੀ ਬੱਚਤ ਹੋ ਸਕੇ। ਉਹਨਾਂ ਦੱਸਿਆ ਕਿ ਇਹ ਵਲੰਟੀਅਰ ਲੋਕਾਂ ਦੇ ਝਗੜਿਆਂ ਦਾ ਨਿਪਟਾਰਾ ਵੀ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਕਰਵਾਉਣਗੇ, ਜਿਸ ਨਾਲ ਜਿੱਥੇ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਬੱਚਤ ਹੋਵੇਗੀ, ਉਥੇ ਆਪਸੀ ਭਾਈਚਾਰਾਂ ਤੇ ਪਿਆਰ ਵੀ ਲੋਕਾਂ ਵਿੱਚ ਬਣਿਆ ਰਹੇਗਾ। ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ-ਕਮ- ਚੀਫ ਜੁਡੀਸ਼ੀਅਲ ਮੈਜਿਸਟਰੇਟ ਸ੍ਰੀ ਕੇ.ਕੇ. ਸਿੰਗਲਾ ਨੇ ਦੱਸਿਆ ਕਿ ਲੋਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ, ਆਪਣੇ ਆਲੇ-ਦੁਆਲੇ ਹੋ ਰਹੀਆਂ ਵਧੀਕੀਆਂ ਤੇ ਨਜ਼ਰ ਰੱਖਣੀ ਅਤੇ ਇਸ ਦੀ ਸੂਚਨਾ ਲੀਗਲ ਏਡ ਕਲੀਨਿਕਾਂ ਤੇ ਦੇਣੀ, ਕਾਨੂੰਨੀ ਸਾਖ਼ਰਤਾ ਕੈਂਪਾਂ ਦਾ ਆਯੋਜਿਨ ਕਰਨਾ ਅਤੇ ਲੀਗਲ ਏਡ ਕਲੀਨਿਕਾਂ ਦਾ ਕੰਮ ਸੰਭਾਲਣਾ ਪੈਰਾ ਲੀਗਲ ਵਲੰਟੀਅਰ ਦੀਆਂ ਮੁੱਖ ਡਿਊਟੀਆਂ ਹਨ। ਉਹਨਾਂ ਦੱਸਿਆ ਕਿ ਇਸ 4 ਰੋਜ਼ਾਂ ਟਰੇਨਿੰਗ ਵਿੱਚ ਪੈਰਾ ਲੀਗਲ ਵਲੰਟੀਅਰਾਂ ਨੂੰ ਲੋਕਾਂ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ, ਸ਼ਹਿਣਸ਼ੀਲਤਾਂ ਨਾਲ ਗੱਲਬਾਤ ਸੁਣਨ, ਪਰਿਵਾਰਕ ਕਾਨੂੰਨ, ਵਿਆਹ ਸਬੰਧੀ ਝਗੜੇ, ਬੱਚੇ ਨੂੰ ਗੋਦ ਲੈਣਾ, ਬੱਚੇ ਦੀ ਕਸਟੱਡੀ, ਬੱਚਿਆਂ ਦੇ ਅਧਿਕਾਰ, ਕ੍ਰਿਮੀਨਲ ਕਾਨੂੰਨਾਂ, ਔਰਤਾਂ ਦੇ ਅਧਿਕਾਰ ਤੇ ਉਹਨਾਂ ਦੀ ਰੱਖਿਆ ਅਤੇ ਸਰਕਾਰ ਵੱਲੋਂ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਵਕੀਲ, ਅਧਿਆਪਕ, ਸਮਾਜ ਸੇਵਕ, ਗੈਰ-ਸਰਕਾਰੀ ਸੰਸਥਾਵਾਂ ਦੇ ਮੈਂਬਰ, ਵਿਦਿਆਰਥੀ, ਪੰਚ, ਸਰਪੰਚ, ਟਰੇਡ ਯੂਨੀਅਨਾਂ ਦੇ ਮੈਂਬਰ, ਕਲੱਬਾਂ ਦੇ ਮੈਂਬਰ, ਆਂਗਨਵਾੜੀ ਵਰਕਰ, ਡਾਕਟਰ ਅਤੇ ਸਰਕਾਰੀ ਕਰਮਚਾਰੀ ਪੈਰਾ ਲੀਗਲ ਵਲੰਟੀਅਰ ਬਣ ਕੇ ਨਿਆਂ ਪਾਲਿਕਾਂ ਨਾਲ ਜੁੜ ਸਕਦੇ ਹਨ।
ਇਸ ਮੌਕੇ ਸਾਰੇ ਪੈਰਾ ਲੀਗਲ ਵਲੰਟਰੀਅਜ਼ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਇਮਾਨਦਾਰੀ, ਤਨਦੇਹੀ ਅਤੇ ਬਿਨ੍ਹਾਂ ਕਿਸੇ ਲਾਲਚ ਦੇ ਆਪਣੀ ਡਿਊਟੀ ਨਿਭਾਉਣਗੇ। ਪੈਰਾ ਲੀਗਲ ਵਲੰਟੀਅਰਜ਼ ਨੇ ਕਿਹਾ ਕਿ ਜਿੰਦਗੀ ਵਿੱਚ ਅਜਿਹਾ ਲੋਕ ਸੇਵਾ ਦਾ ਮੌਕਾ ਮਿਲਣ ‘ਤੇ ਮਾਣ ਮਹਿਸੂਸ ਕਰਦੇ ਹਨ, ਜਿਸ ਨੂੰ ਉਹ ਅਜ਼ਾਈ ਨਹੀਂ ਜਾਣ ਦੇਣਗੇ।