ਲੁਧਿਆਣਾ,( ਪ੍ਰੀਤੀ ਸ਼ਰਮਾ) – ਭਾਰਤੀ ਸੰਵਿਧਾਨ ਅਨੁਸਾਰ ਵੋਟ ਹਰੇਕ ਵਿਅਕਤੀ ਦਾ ਅਧਿਕਾਰ ਹੈ, ਇਸ ਲਈ ਸਾਡੀ ਨੋਜਵਾਨ ਪੀੜ੍ਹੀ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਜਾਣਕਾਰੀ ਦਿੰਦਿਆਂ ਸ੍ਰੀ ਦਵਿੰਦਰ ਸਿੰਘ ਸਹਾਇਕ ਰੀਟਰਨਿੰਗ ਅਫਸਰ ਨੇ ਆਈ.ਟੀ.ਆਈ ਲੁਧਿਆਣਾ ਵਿਖੇ 1200 ਵਿਦਿਆਰਥੀਆਂ ਦੇ ਵੋਟਰ ਜਾਗਰੂਕਤਾਂ ਕੈਪ ਨੂੰ ਸੰਬੋਧਨ ਕਰਦਿਆ ਦਿੱਤੀ। ਸਹਾਇਕ ਰੀਟਰਨਿੰਗ ਅਫਸਰ ਨੇ ਕਿਹਾ ਹਰੇਕ ਨੌਜਵਾਨ ਆਪਣੀ ਵੋਟ ਬਣਾਉਣ ਲਈ ਪਹਿਲ-ਕਦਮੀ ਨਾਲ ਉਪਰਾਲਾ ਕਰੇ ਅਤੇ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੋਟ ਦੇ ਅਧਿਕਾਰ ਸਬੰਧੀ ਪ੍ਰੇਰਿਤ ਵੀ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਵੋਟਰ ਕਾਰਡ ਬਣਿਆ ਹੋਇਆ ਹੈ, ਪਰ ਉਸ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਨਹੀਂ ਹੈ, ਤਾਂ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਨਵਾਂ ਵੋਟਰ ਕਾਰਡ ਬਣਾਉਣ ਅਤੇ ਵੋਟਰ ਕਾਰਡ ਵਿੱਚ ਦਰੁੱਸਤੀ ਲਈ ਵੀ ਸਬੰਧਤ ਬੀ.ਐਲ.ਓ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸਹਾਇਕ ਰੀਟਰਨਿੰਗ ਅਫਸਰ ਨੇ ਨੌਜਵਾਨ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜ਼ਿਲ੍ਹੇ ਦੇ ਨੌਜਵਾਨ ਵੋਟਰ ਬਣਨ ਲਈ ਹੰਭਲਾ ਮਾਰਨ ਅਤੇ ਲੋਕਤੰਤਰ ਦੀ ਇਸ ਪ੍ਰਕਿਰਿਆ ਦੇ ਭਾਗੀਦਾਰ ਬਣ ਕੇ ਆਪਣੇ ਅਧਿਕਾਰ ਨੂੰ ਪਹਿਚਾਨਣ। ਉਨ੍ਹਾਂ ਹਰੇਕ ਨਾਗਰਿਕ ਨੂੰ ਬਿਨ੍ਹਾਂ ਕਿਸੇ ਭੇਦ-ਭਾਵ ਅਤੇ ਭੈਅ ਤੋਂ ਉਪਰ ਉ¤ਠ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। ਸਹਾਇਕ ਰੀਟਰਨਿੰਗ ਅਫਸਰ ਕਿਹਾ ਕਿ ਬਾਹਰਲੇ ਦੇਸ਼ਾਂ ਵਿੱਚ ਲੋਕ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਦੇ ਹਨ ਅਤੇ ਵੋਟ ਪਾਉਂਦੇ ਹਨ ਸਾਨੂੰ ਵੀ ਇਸ ਤਰ੍ਹਾਂ ਨਾਲ ਹੀ ਆਪਣੀ ਵੋਟ ਦਾ ਪੂਰਾ ਇਸਤੇਮਾਲ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਵੋਟ ਪਾਉਣਾ ਹਰ ਨਾਗਰਿਕ ਦਾ ਹੱਕ ਹੈ ਅਤੇ ਸੰਵਿਧਾਨ ਦੇ ਵਿੱਚ ਸਰਕਾਰ ਬਨਾਉਣ ਲਈ ਇੱਕ ਮਜ਼ਬੂਤ ਹਥਿਆਰ ਹੈ। ਉਹਨਾਂ ਕਿਹਾ ਯੂਥ ਵੋਟਰਾਂ ਵਿੱਚ ਵੋਟ ਪਾਉਣ ਦਾ ਉਤਸ਼ਾਹ ਬਹੁਤ ਘੱਟ ਹੈ ਅਤੇ ਉਹਨਾਂ ਯੂਥ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਵੋਟ ਪਾਉਣ ਸਬੰਧੀ ਉਤਸ਼ਾਹ ਵੀ ਦਿਖਾਉਣ। ਉਹਨਾਂ ਵੋਟਰਾਂ ਨੂੰ ਕਿਹਾ ਕਿ ਜੇਕਰ ਉਹ ਵੋਟ ਪਾਉਣ ਦਾ ਇਸਤੇਮਾਲ ਸਹੀ ਤਰੀਕੇ ਨਾਲ ਨਹੀਂ ਕਰਦੇ ਤਾਂ ਇਸ ਦੇ ਜਿਮ੍ਹੇਵਾਰ ਖੁਦ ਹਨ। ਇਸ ਵੋਟਰ ਜਾਗਰੂਕਤਾ ਕੈਪ ਵਿੱਚ ਸਹਾਇਕ ਰੀਟਰਨਿੰਗ ਅਫਸਰ ਸ੍ਰੀ ਰਜਿੰਦਰ ਸਿੰਘ, ਸ੍ਰੀ ਰਵਿੰਦਰ ਗਰਗ ਅਤੇ ਆਈ.ਟੀ.ਆਈ ਦੇ ਪ੍ਰਿੰਸੀਪਲ ਸ੍ਰੀ ਬਲਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।