ਤਲਵੰਡੀ ਸਾਬੋ – ਅੱਜ ਸਵੇਰ ਦੀ ਸਪੋਰਟਸ ਐਕਟੀਵਿਟੀ ਦੌਰਾਨ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਕਰੌਸ ਕੰਟਰੀ ਕਰਵਾਈ ਗਈ । ਜਿਸ ਵਿਚ ਸਰੀਰਕ ਸਿੱਖਿਆ ਵਿਭਾਗ ਦੇ ਬੀ.ਪੀ.ਈ ਦੇ 24 ਲੜਕੇ ਅਤੇ 12 ਲੜਕੀਆਂ ਨੇ ਭਾਗ ਲਿਆ । ਇਨ੍ਹਾਂ ਵਿਚੋਂ ਇਸ ਦੌਰਾਨ ਬੀ.ਪੀ.ਏ. ਦੇ 6ਵੇਂ ਸਮੈਸਟਰ ਦਾ ਵਿਦਿਆਰਥੀ ਭਾਰਤ ਰਾਮ ਪਹਿਲੇ ਸਥਾਨ ‘ਤੇ, ਬੀ.ਪੀ.ਏ. ਦੂਜੇ ਸਮੈਸਟਰ ਦਾ ਵਿਦਿਆਰਥੀ ਗੁਰਜੀਤ ਸਿੰਘ ਦੂਜੇ ਅਤੇ ਬੀ.ਪੀ.ਏ. ਚੌਥੇ ਸਮੈਸਟਰ ਦਾ ਵਿਦਿਆਰਥੀ ਕੁਲਦੀਪ ਸਿੰਘ ਤੀਜੇ ਸਥਾਨ ‘ਤੇ ਰਿਹਾ । ਲੜਕੀਆਂ ਵਿਚੋਂ 6ਵੇਂ ਸਮੈਸਟਰ ਦੀ ਵਿਦਿਆਰਥਣ ਸੁਰਿੰਦਰ ਕੌਰ ਪਹਿਲੇ, ਦੂਜੇ ਸਮੈਸਟਰ ਦੀ ਵਿਦਿਆਰਥਣ ਵੀਰਪਾਲ ਕੌਰ ਦੂਜੇ ਅਤੇ 6ਵੇਂ ਸਮੈਸਟਰ ਦੀ ਵਿਦਿਆਰਥਣ ਅਨਮੋਲ ਕੌਰ ਤੀਜੇ ਸਥਾਨ ਤੇ ਰਹੀਆਂ ।
ਇਸ ਕਰੌਸ ਕੰਟਰੀ ਵਿਚ ਓਵਰ ਆਲ ਟਰਾਫੀ ਲੜਕਿਆਂ ਵਿਚੋਂ ਦੂਜੇ ਸਮੈਸਟਰ ਅਤੇ ਲੜਕੀਆਂ ਵਿਚੋਂ 6ਵੇਂ ਸਮੈਸਟਰ ਨੇ ਪ੍ਰਾਪਤ ਕੀਤੀ । ਇਨਾਮਾਂ ਦੀ ਵੰਡ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਰਵਿੰਦਰ ਸੂਮਲ ਅਤੇ ਸਮੂਹ ਸਟਾਫ ਵੱਲੋਂ ਕੀਤੀ ਗਈ । ਇਸ ਸਾਰੇ ਪ੍ਰੋਗਰਾਮ ਦਾ ਸੰਚਾਲਨ ਮੈਡਮ ਸੁਰਿੰਦਰ ਕੌਰ ਮਾਹੀ ਨੇ ਕੀਤਾ ਅਤੇ ਪ੍ਰੋ. ਸਤਪਾਲ ਸਿੰਘ, ਪ੍ਰੋ. ਅਰੁਣ ਕੁਮਾਰ, ਪ੍ਰੋ. ਸੁਖਦੀਪ ਰਾਣੀ, ਪ੍ਰੋ. ਗੁਰਦੀਪ ਸਿੰਘ ਅਤੇ ਪ੍ਰੋ. ਕੇ.ਪੀ ਐੱਸ. ਮਾਹੀ ਦਾ ਵਿਸ਼ੇਸ਼ ਯੋਗਦਾਨ ਰਿਹਾ ।