ਤਲਵੰਡੀ ਸਾਬੋ-ਬੀਤੇ ਦਿਨੀ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਮਿਲਵਰਤਨ ਅਤੇ ਆਪਸੀ ਭਾਈਚਾਰੇ ਦਾ ਹੋਕਾ ਦਿੰਦੀ ਚੇਤਨਾ ਰੈਲੀ ਆਯੋਜਿਤ ਕੀਤੀ ਗਈ । ਇਸ ਰੈਲੀ ਵਿਚ ਐਨ. ਐੱਸ. ਐੱਸ. ਦੇ ਵਲੰਟੀਅਰਜ਼ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ । ਰੈਲੀ ਸ਼ੁਰੂ ਕਰਨ ਤੋਂ ਪਹਿਲਾਂ ਹੈੱਡ ਕਾਂਸਟੇਬਲ ਸੁਖਰਾਜ ਸਿੰਘ ਭੁੱਲਰ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ, ਤਾਂ ਜੋ ਵਿਦਿਆਰਥੀ ਇਹ ਜਾਣਕਾਰੀ ਪਿੰਡ ਵਾਸੀਆਂ ਤੱਕ ਵੀ ਪਹੁੰਚਾ ਸਕਣ । ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਕੈਂਪਸ ਸ. ਹਰਪਾਲ ਸਿੰਘ ਅਤੇ ਪ੍ਰਿੰਸੀਪਲ ਡਾ. ਏ. ਕੇ. ਕਾਂਸਲ ਨੇ ਹਰੀ ਝੰਡੀ ਦੇ ਕੇ ਇਸ ਚੇਤਨਾ ਰੈਲੀ ਨੂੰ ਰਵਾਨਾ ਕੀਤਾ ।
ਰੈਲੀ ਦੇ ਇੰਚਾਰਜ ਪ੍ਰੋ. ਸਿੰਮੀ ਨੇ ਦੱਸਿਆ ਕਿ ਇਸ ਰੈਲੀ ਨੇ ਨੇੜਲੇ ਪਿੰਡਾਂ ਦਾ ਦੌਰਾ ਕਰਦੇ ਹੋਏ, ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਖਿਲਾਫ, ਵਿੱਦਿਆ ਸਬੰਧੀ ਅਤੇ ਹੋਰ ਸਮਾਜ ਨੂੰ ਸੇਧ ਦੇਣ ਵਾਲਿਆਂ ਕੰਮਾਂ ਸਬੰਧੀ ਜਾਗਰੂਕ ਕੀਤਾ ।ਵਿਦਿਆਰਥੀਆਂ ਵੱਲੋਂ ਪਿੰਡ ਦੀਆਂ ਕੰਧਾਂ ‘ਤੇ ਸੁੰਦਰ ਮਾਟੋ ਵੀ ਲਿਖੇ ਗਏ ਜਿਨ੍ਹਾਂ ਨੂੰ ਪੜ੍ਹ ਕੇ, ਅਮਲ ਕਰਕੇ ਪਿੰਡ ਵਾਸੀ ਆਪਣੇ ਆਲੇ-ਦੁਆਲੇ ਦੀ ਨੁਹਾਰ ਬਦਲ ਸਕਦੇ ਹਨ ।
ਮੈਨੇਜਿੰਗ ਡਾਇਰੈਕਟਰ ਸ. ਸੁਖਰਾਜ ਸਿੰਘ ਸਿੱਧੂ ਨੇ ਡਾ. ਅਰੁਨ ਕੁਮਾਰ ਕਾਂਸਲ, ਸਮੂਹ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਇਸ ਉਦਮ ਦੀ ਸ਼ਲਾਘਾ ਕੀਤੀ ।
ਵਰਸਿਟੀ ਦੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ ਨੇ ਸਮਾਜ ਭਲਾਈ ਦੇ ਅਜਿਹੇ ਕਾਰਜਾਂ ਸਦਕਾ ਐਨ.ਐੱਸ.ਅੱਸ. ਯੂਨਿਟ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਸਮਾਜ ਨੂੰ ਸੇਧ ਦੇਣ ਵਾਲਿਆਂ ਕਾਰਜਾਂ ਵਿਚ ਨਿਰੰਤਰ ਗਤੀਸ਼ੀਲ ਰਹਿਣ ਲਈ ਪ੍ਰੇਰਿਆ ।
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਚੇਤਨਾ ਰੈਲੀ ਆਯੋਜਿਤ
This entry was posted in ਪੰਜਾਬ.