ਮੁੰਬਈ – ਕੇਂਦਰੀ ਮੰਤਰੀ ਅਤੇ ਐਨਸੀਪੀ ਮੁੱਖੀ ਸ਼ਰਦ ਪਵਾਰ ਅਨੁਸਾਰ ਬੀਜੇਪੀ ਦੇ ਪੀਐਮ ਉਮੀਦਵਾਰ ਮੋਦੀ ਮਾਨਸਿਕ ਰੂਪ ਵਿੱਚ ਬੀਮਾਰ ਹਨ। ਪਵਾਰ ਨੇ ਕਿਹਾ ਕਿ ਮੋਦੀ ਦੇ ਸਾਥੀਆਂ ਨੂੰ ਉਸ ਦੀ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ, ਅਸੀਂ ਉਸ ਦਾ ਕਿਸੇ ਚੰਗੇ ਮੈਂਟਲ ਹਸਪਤਾਲ ਵਿੱਚ ਇਲਾਜ ਕਰਵਾਵਾਂਗੇ। ਉਨ੍ਹਾਂ ਨੇ ਮੋਦੀ ਨੂੰ ਇਹ ਨਸੀਹਤ ਵੀ ਦਿੱਤੀ ਹੈ ਕਿ ਊਹ ਬਕਵਾਸ ਗੱਲਾਂ ਕਰਨੀਆਂ ਬੰਦ ਕਰੇ।
ਪਵਾਰ ਨੇ ਵਿਜੈ ਭਾਂਬਲੇ ਦੇ ਚੋਣ ਪ੍ਰਚਾਰ ਦੌਰਾਨ ਇੱਕ ਜਨਸੱਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਇਨ੍ਹਾਂ ਦਿਨਾਂ ਵਿੱਚ ਬਿਨਾਂ ਸਿਰ ਪੈਰ ਦੇ ਗੱਲਾਂ ਕਰ ਰਹੇ ਹਨ। ਮੋਦੀ ਕਾਂਗਰਸ ਮੁਕਤ ਭਾਰਤ ਦੀ ਗੱਲ ਕਰਦੇ ਹਨ। ‘ ਕੀ ਮੋਦੀ ਜਾਣਦੇ ਹਨ ਕਿ ਆਜ਼ਾਦੀ ਦੀ ਜੰਗ ਵਿੱਚ ਕਾਂਗਰਸ ਦੇ ਨੇਤਾਵਾਂ ਨੇ ਕਿੰਨਾਂ ਬਲੀਦਾਨ ਅਤੇ ਯੋਗਦਾਨ ਦਿੱਤਾ।’ ਜਨਸੰਘ ਦਾ ਇੱਕ ਵੀ ਮਾਈ ਦਾ ਲਾਲ ਆਜ਼ਾਦੀ ਦੀ ਲੜਾਈ ਵਿੱਚ ਜੇਲ੍ਹ ਗਿਆ। ਜੋ ਲੋਕ ਆਜ਼ਾਦੀ ਦੀ ਲੜਾਈ ਲਈ ਇੱਕ ਕਦਮ ਵੀ ਨਹੀਂ ਚੱਲੇ ਉਹ ਕਾਂਗਰਸ ਮੁਕਤ ਭਾਰਤ ਦੀ ਗੱਲ ਕਰ ਰਹੇ ਹਨ। ਸਾਡੀ ਸਰਕਾਰ ਬਣਨ ਦੇਵੋ, ਅਸੀਂ ਅਜਿਹੇ ਲੋਕਾਂ ਦਾ ਕਿਸੇ ਚੰਗੇ ਜਿਹੇ ਡਾਕਟਰ ਕੋਲੋਂ ਇਲਾਜ ਕਰਾਵਾਂਗੇ।
ਬਸਪਾ ਦੇ ਯੂਪੀ ਦੇ ਮੁਰਾਦਾਬਾਦ ਲੋਕਸੱਭਾ ਸੀਟ ਤੋਂ ਉਮੀਦਵਾਰ ਹਾਜੀ ਯਾਕੂਬ ਨੇ ਮੋਦੀ ਨੂੰ ਦਰਿੰਦਾ ਅਤੇ ਹੈਵਾਨ ਕਹਿੰਦੇ ਹੋਏ ਆਰੋਪ ਲਗਾਇਆ ਹੈ ਕਿ ਇਹ ਉਹੋ ਮੋਦੀ ਹੈ ਜਿਸ ਨੇ ਗੁਜਰਾਤ ਵਿੱਚ ਲੋਕਾਂ ਨੂੰ ਜਿੰਦਾ ਸਾੜਿਆ ਹੈ।
ਮੋਦੀ ਮਾਨਸਿਕ ਰੋਗੀ ਹੈ : ਸ਼ਰਦ ਪਵਾਰ
This entry was posted in ਭਾਰਤ.