ਨਵੀ ਦਿੱਲੀ – ਭਾਜਪਾ ਹਾਈ ਕਮਾਂਡ ਕੋਲੋ ਲੋਕ ਸਭਾ ਚੋਣਾਂ ਲਈ ਦਿੱਲੀ ਪੱਛਮੀ ਹਲਕੇ ਤੋ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ.ਕੇ. ਨੂੰ ਟਿਕਟ ਨਾ ਮਿਲ ਸਕਣ ਦੀ ਹੋਈ ਅਸਫਲਤਾ ਤੋ ਪਿੱਛੋ ਦਿੱਲੀ ਦੇ ਸਿੱਖਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰੀ ਸ੍ਰੁਖਬੀਰ ਸਿੰਘ ਬਾਦਲ ਨੂੰ ਉਸ ਵੇਲੇ ਪੂਰੀ ਤਰ੍ਹਾ ਨਕਾਰ ਦਿੱਤਾ ਜਦੋ ਦਿੱਲੀ ਦੇ ਇਲਾਕਾ ਫਤਹਿ ਨਗਰ ਵਿਖੇ ਸੁਖਬੀਰ ਬਾਦਲ ਵੱਲੋ ਬੁਲਾਈ ਗਈ ਮੀਟਿੰਗ ਵਿੱਚ ਸੌ ਸਿੱਖ ਵੀ ਇਕੱਠਾ ਨਹੀ ਹੋ ਸਕਿਆ ਤੇ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਮੀਟਿੰਗ ਰੱਦ ਕਰਨੀ ਪਈ।
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦੱਸਿਆ ਕਿ ਬੀਤੇ ਕਲ 5 ਅਪ੍ਰੈਲ ਨੂੰ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਿੱਚ ਭਾਜਪਾ ਦੀ ਹਮਾਇਤ ਕਰਨ ਦਾ ਰਸਮੀ ਐਲਾਨ ਕਰਨ ਲਈ ਫਤਿਹ ਨਗਰ ਵਿਖੇ ਇੱਕ ਸਿੱਖਾਂ ਦੀ ਮੀਟਿੰਗ ਬੁਲਾਈ ਸੀ ਪਰ ਸ੍ਰੁਖਬੀਰ ਦੇ ਦਿੱਲੀ ਦੇ ਕਾਰਕੁੰਨਾਂ ਤੇ ਆਗੂਆ ਨੂੰ ਉਸ ਵੇਲੇ ਨਿਰਾਸ਼ਾ ਦਾ ਮੂੰਹ ਵੇਖਣਾ ਪਿਆ ਜਦੋਂ ਉਹ ਆਗੂ ਸੌ ਸਿੱਖ ਵੀ ਇਕੱਠਾ ਨਾ ਕਰ ਸਕੇ। ਸੁਖਬੀਰ ਸਿੰਘ ਬਾਦਲ ਦੀ ਕਿਚਨ ਕੈਬਨਿਟ ਦੀ ਆਈ ਟੀਮ ਨੇ ਜਦੋਂ ਹਾਲਾਤਾਂ ਦਾ ਜਾਇਜਾ ਲਿਆ ਤਾਂ ਉਹਨਾਂ ਨੂੰ ਵੀ ਇਕੱਠ ਨਾ ਹੋਣ ਕਾਰਨ ਕਾਫੀ ਨਿਰਾਸ਼ਾ ਹੋਈ ਤੇ ਉਹਨਾਂ ਨੇ ਤੁਰੰਤ ਸੁਖਬੀਰ ਸਿੰਘ ਬਾਦਲ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਤਾਂ ਸੁਖਬੀਰ ਜੋ ਆਪਣੇ ਘਰ ਮੀਟਿੰਗ ਦੀ ਪ੍ਰਧਨਾਗੀ ਕਰਨ ਲਈ ਤਿਆਰ ਬਰ ਤਿਆਰ ਬੈਠਾ ਸੀ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਰੱਦ ਕਰਨਾ ਪਿਆ।
ਸ੍ਰ ਸਰਨਾ ਨੇ ਕਿਹਾ ਕਿ ਦਿੱਲੀ ਦੇ ਸਿੱਖ ਬੜੇ ਸੂਝਵਾਨ ਤੇ ਸਿਆਣੇ ਹਨ ਤੇ ਉਹ ਪੂਰੀ ਤਰ੍ਹਾ ਸਮਝ ਚੁੱਕੇ ਹਨ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਦੇ ਬਾਦਲੀ ਆਗੂਆ ਨੇ ਜਿਸ ਤਰੀਕੇ ਨਾਲ ਗੁਰੂ ਦੀ ਗੋਲਕ ਨੂੰ ਲੁੱਟਣਾ ਸ਼ੁਰੂ ਕੀਤਾ ਹੈ ਉਹ ਦਿੱਲੀ ਦੇ ਸਿੱਖਾਂ ਲਈ ਘਾਟੇਵੰਦਾਂ ਸੌਦਾ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਸਿੱਖਾਂ ਨੂੰ ਇਹ ਵੀ ਯਾਦ ਹੈ ਕਿ ਸਾਲ 2013 ਵਿੱਚ ਹੋਈ ਦਿੱਲੀ ਕਮੇਟੀ ਦੀ ਚੋਣ ਸਮੇਂ ਬਾਦਲ ਦਲੀਆ ਨੇ ਜਿਸ ਤਰੀਕੇ ਨਾਲ ਦਿੱਲੀ ਵਿੱਚ ਧਾਂਦਲੀ ਮਚਾਈ ਤੇ ਸਿੱਖ ਨੌਜਵਾਨਾਂ ਨੂੰ ਨਸ਼ਈ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ। ਉਹਨਾਂ ਕਿਹਾ ਕਿ ਦਿੱਲੀ ਦੇ ਸਿੱਖ ਜਿਸ ਤਰ੍ਹਾ ਸ਼੍ਰੋਂਮਣੀ ਅਕਾਲੀ ਦਲ ਬਾਦਲ ਵੱਲੋ ਪੰਜਾਬ ਦੇ ਹਰ ਘਰ ਵਿੱਚ ਨਸ਼ੀਲੇ ਪਦਾਰਥ ਪਹੁੰਚਾ ਦਿੱਤੇ ਗਏ ਤੇ ਲੋਕ ਬਾਦਲ ਰਾਜ ਤੋ ਕਾਫੀ ਦੁੱਖੀ ਹਨ ਵਰਗਾ ਹਾਲ ਦਿੱਲੀ ਵਿੱਚ ਨਹੀ ਹੋਣ ਦੇਣਾ ਚਾਹੁੰਦੇ। ਉਹਨਾਂ ਕਿਹਾ ਕਿ ਦਿੱਲੀ ਦੇ ਸਿੱਖਾਂ ਨੇ ਸੁਖਬੀਰ ਬਾਦਲ ਦਾ ਬਾਈਕਾਟ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਹ ਦਿੱਲੀ ਕਮੇਟੀ ਤੇ ਕਾਬਜ਼ ਬਾਦਲ ਦਲੀਆ ਦੀ ਕਾਰਗੁਜਾਰੀ ਤੋ ੰਸੰਤੁਸ਼ਟ ਨਹੀ ਹਨ । ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਦਿੱਲੀ ਦੇ ਸਿੱਖ ਲੋਕ ਸਭਾ ਚੋਣਾਂ ਵਿੱਚ ਫਿਰਕਾਪ੍ਰਸਤ ਪਾਰਟੀਆ ਦੇ ਉਂਮੀਦਵਾਰਾ ਦਾ ਵੀ ਬਾਈਕਾਟ ਕਰਕੇ ਉਹਨਾਂ ਧਰਮ ਨਿਰਪੱਖ ਧਿਰਾਂ ਨੂੰ ਆਪਣਾ ਕੀਮਤੀ ਵੋਟ ਪਾਉਣਗੇ ਜਿਹੜੀਆ ਦੇਸ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਵਚਨਬੱਧ ਹਨ।