ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਆਗੂਆਂ ਨੇ ਵੀ ਅੱਜ ਲੋਕਸਭਾ ਚੋਣਾਂ ਦੌਰਾਨ ਪੰਜਾਬ ਦੇ ਅਕਾਲੀ ਭਾਜਪਾ ਉਮੀਦਵਾਰਾਂ ਦੀ ਹਿਮਾਇਤ ਵਿਚ ਪੰਜਾਬ ਵਲ ਨੂੰ ਚਾਲੇ ਪਾ ਦਿੱਤੇ ਹਨ। ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅੰਮ੍ਰਿਤਸਰ ਅਤੇ ਯੂਥ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਬਠਿੰਡਾ ਹਲਕੇ ਤੋਂ ਪਾਰਟੀ ਉਮੀਦਵਾਰਾਂ ਦੀ ਹਿਮਾਇਤ ਵਾਸਤੇ ਸੀਨੀਅਰ ਆਗੂਆਂ ਤੇ ਦਿੱਲੀ ਕਮੇਟੀ ਮੈਂਬਰਾਂ ਦੇ ਨਾਲ ਪੁੱਜ ਗਏ ਹਨ। ਮਨਜੀਤ ਸਿੰਘ ਜੀ.ਕੇ. ਅਤੇ ੳਨ੍ਹਾਂ ਦੇ ਸਾਥੀਆਂ ਦਾ ਪਾਨੀਪਤ, ਲੁਧਿਆਣਾ ਅਤੇ ਜਲੰਧਰ ਪਾਰਟੀ ਕਾਰਕੁੰਨਾ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ।
ਮਨਜੀਤ ਸਿੰਘ ਜੀ.ਕੇ. ਨੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਅਕਾਲੀ ਭਾਜਪਾ ਉਮੀਦਵਾਰਾਂ ਦੀ ਜਿੱਤ ਦਾ ਦਾਅਵਾ ਕਰਦੇ ਹੋਏ ਦੱਸਿਆ ਕਿ ਸਾਡੇ ਨਾਲ ਗਈਆਂ ਟੀਮਾਂ ਦੀ ਡਿਉਟੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬਠਿੰਡਾ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅੰਨਦਪੁਰ ਸਾਹਿਬ, ਜਲੰਧਰ, ਅਤੇ ਪਟਿਆਲਾ ਹਲਕੇ ‘ਚ ਲਗਣ ਦੀਆਂ ਉਮੀਦਾ ਹਨ ਤੇ ਸਾਡੀਆਂ ਟੀਮਾਂ ਦੀਆਂ ਡਿਯੂਟੀਆਂ ਜਿਸ ਹਲਕੇ ‘ਚ ਵੀ ਲਗਾਈਆਂ ਜਾਣਗੀਆਂ ਅਸੀ ਪਾਰਟੀ ਉਮੀਦਵਾਰਾਂ ਦੀ ਜਿੱਤ ਵਾਸਤੇ ਪੁਰੀ ਤਨਦੇਹੀ ਨਾਲ ਕਾਰਜ ਕਰਾਂਗੇ।
ਜੀ.ਕੇ. ਨਾਲ ਗਈ ਟੀਮ ਵਿਚ ਸੀਨੀਅਰ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਰਵਿੰਦਰ ਸਿੰਘ ਖੁਰਾਨਾ ਵਿਧਾਇਕ ਹਰਮੀਤ ਸਿੰਘ ਕਾਲਕਾ, ਜਤਿੰਦਰ ਸਿੰਘ ਸ਼ੰਟੀ, ਦਿੱਲੀ ਕਮੇਟੀ ਮੈਂਬਰ ਹਰਵਿੰਦਰ ਸਿੰਘ ਕੇ.ਪੀ., ਅਮਰਜੀਤ ਸਿੰਘ ਪੱਪੂ, ਚਮਨ ਸਿੰਘ, ਸਤਪਾਲ ਸਿੰਘ ਅਤੇ ਬਠਿੰਡਾ ‘ਚ ਸਿਰਸਾ ਨਾਲ ਗਈ ਟੀਮ ਵਿਚ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਸਮਰਦੀਪ ਸਿੰਘ ਸੰਨੀ, ਹਰਜਿੰਦਰ ਸਿੰਘ, ਜੀਤ ਸਿੰਘ ਖੋਖਰ, ਕੁਲਵੰਤ ਸਿੰਘ ਬਾਠ, ਇੰਦਰਜੀਤ ਸਿੰਘ ਮੌਂਟੀ, ਜਸਬੀਰ ਸਿੰਘ ਜੱਸੀ, ਗੁਰਵਿੰਦਰ ਪਾਲ ਸਿੰਘ, ਰਵੇਲ ਸਿੰਘ, ਦਰਸ਼ਨ ਸਿੰਘ, ਅਕਾਲੀ ਆਗੂ ਮਨਜੀਤ ਸਿੰਘ ਔਲਖ ਤੇ ਜਸਪ੍ਰੀਤ ਸਿੰਘ ਵਿੱਕੀਮਾਨ ਸ਼ਾਮਿਲ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਆਗੂਆਂ ਦੇ ਹੁਣ 30 ਅਪ੍ਰੈਲ ਦੀਆਂ ਪੰਜਾਬ ਦੀਆਂ ਚੋਣਾਂ ਤੋਂ ਬਾਅਦ ਹੀ ਵਾਪਿਸ ਪਰਤਨ ਦੀ ਉਮੀਦ ਹੈ।
ਦਿੱਲੀ ਇਕਾਈ ਦੇ ਆਗੂਆਂ ਨੇ ਅਕਾਲੀ ਉਮੀਦਵਾਰਾਂ ਦੀ ਹਿਮਾਇਤ ਵਾਸਤੇ ਪਾਏ ਚਾਲੇ
This entry was posted in ਭਾਰਤ.