ਮੁਕੇਰੀਆਂ – ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਕਿਸ ਸਮੇਂ ਕੀ ਬੋਲ ਜਾਂਦੇ ਹਨ। ਉਹ ਜਿਸ ਪਾਰਟੀ ਦਾ ਚੋਣ ਪਰਚਾਰ ਕਰਨ ਜਾਂਦੇ ਹਨ, ਉਸ ਨੂੰ ਹੀ ਹਰਾਉਣ ਦੀ ਗੱਲ ਕਰ ਜਾਂਦੇ ਹਨ। ਮੁਕੇਰੀਆ ਦੀ ਦੁਸਿਹਿਰਾ ਗਰਾਂਊਂਡ ਵਿੱਚ ਬੀਜੇਪੀ ਦੇ ਉਮੀਦਵਾਰ ਵਿਜੈ ਸਾਂਪਲਾ ਦੇ ਪੱਖ ਵਿੱਚ ਸ਼ਨਿਚਰਵਾਰ ਨੂੰ ਆਯੋਜਿਤ ਇੱਕ ਰੈਲੀ ਦੌਰਾਨ ਭਾਸ਼ਣ ਦਿੰਦੇ ਹੋਏ ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਦੀ ਜੁਬਾਨ ਕਈ ਵਾਰ ਲੜਖੜਾਈ। ਭਾਜਪਾ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘ਮੋਦੀ ਸਾਹਬ ਹਾਰ ਜਾਣਗੇ ਤਾਂ ਬੱਲੇ ਬੱਲੇ ਹੋ ਜਾਵੇਗੀ।’ ਉਨ੍ਹਾਂ ਦੇ ਇਹ ਕਹਿੰਦੇ ਸਾਰ ਹੀ ਪੰਡਾਲ ਵਿੱਚ ਬੈਠੇ ਲੋਕਾਂ ਵਿੱਚ ਹਾਸੇ ਦਾ ਫੁਹਾਰਾ ਛੁੱਟ ਪਿਆ।
ਬਾਦਲ ਸਾਹਬ ਨੇ ਮੋਦੀ ਦੀਆਂ ਤਾਰੀਫ਼ਾਂ ਵੀ ਬੜੀਆਂ ਕੀਤੀਆਂ ਪਰ ਉਹ ਉਨ੍ਹਾਂ ਨੂੰ ਨਰੇਂਦਰ ਮੋਦੀ ਦੀ ਥਾਂ ਤੇ ਨਰੇਸ਼ ਮੋਦੀ ਕਹਿ ਕੇ। ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਜੇ ਮੋਦੀ ਨੂੰ ਹਰਾ ਦੇਵੋਂਗੇ ਤਾਂ ਪੰਜਾਬ ਵਿੱਚ ਬਹਾਰਾਂ ਲਿਆ ਦੇਵਾਂਗੇ। ਉਨ੍ਹਾਂ ਨੇ ਕੁਝ ਹੋਰ ਨੇਤਾਵਾਂ ਦੇ ਨਾਂ ਵੀ ਗਲਤ ਬੋਲੇ, ਜਿਸ ਤਰ੍ਹਾਂ ਰਾਜਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੂੰ ‘ਅਵਿਨਾਸ਼ ਕੁਮਾਰ’ ਅਤੇ ਸਾਬਕਾ ਮੰਤਰੀ ਅਰੁਣੇਸ਼ ਸ਼ਾਕਰ ਨੂੰ ਅਰੁਣ ਸ਼ਾਕਰ ਕਹਿ ਕੇ ਸੰਬੋਧਨ ਕੀਤਾ।
ਪੰਡਾਲ ਵਿੱਚ ਬੈਠੇ ਲੋਕ ਬਾਦਲ ਸਾਹਬ ਦੀ ਇਸ ਤਰ੍ਹਾਂ ਜੁਬਾਨ ਫਿਸਲਣ ਤੇ ਖੂਬ਼ ਚਟਕਾਰੇ ਲੈ-ਲੈ ਕੇ ਹੱਸ ਰਹੇ ਸਨ ਅਤੇ ਇਹ ਵੀ ਕਹਿ ਰਹੇ ਸਨ ਕਿ ਹੁਣ ਉਨ੍ਹਾਂ ਦੀ ਉਮਰ ਜਿਆਦਾ ਹੋ ਗਈ ਹੈ। ਇਸ ਲਈ ਉਨ੍ਹਾਂ ਨੂੰ ਹੁਣ ਰੀਟਾਇਰਮੈਂਟ ਲੈ ਲੈਣੀ ਚਾਹੀਦੀ ਹੈ।