ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਥਿਤ ਝੋਨੇ ਦੀਆਂ ਬਿਮਾਰੀਆਂ ਸੰਬੰਧੀ ਸਥਾਪਤ ਸੈਂਟਰ ਆਲ ਇੰਡੀਆ ਕੋ-ਆਰਡੀਨੇਟਡ ਰਾਈਸ ਇੰਮਪਰੂਵਮੈਂਟ ਪ੍ਰਾਜੈਕਟ ਨੂੰ ਸਰਵੋਤਮ ਸੈਂਟਰ ਹੋਣ ਦਾ ਮਾਣ ਹਾਸਲ ਹੋਇਆ ਹੈ । ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿਖੇ ਸਥਿਤ ਇਸ ਸੈਂਟਰ ਨੂੰ ਇਹ ਵਕਾਰੀ ਪੁਰਸਕਾਰ ਝੋਨੇ ਦੀਆਂ ਬਿਮਾਰੀਆਂ ਸੰਬੰਧੀ ਖੋਜ ਲਈ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦਿੱਤਾ ਗਿਆ ਹੈ । ਯੂਨੀਵਰਸਿਟੀ ਦੇ ਇਸ ਕੇਂਦਰ ਨੂੰ ਦੇਸ਼ ਦੇ ਵਿੱਚ ਸਥਾਪਤ 47 ਵੱਖ ਵੱਖ ਕੇਂਦਰਾਂ ਵਿਚੋਂ ਚੁਣਿਆ ਗਿਆ ਹੈ । ਇਹ ਸਨਮਾਨ ਕੌਮਾਂਤਰੀ ਪੱਧਰ ਦੇ ਝੋਨਾ ਖੋਜ ਕੇਂਦਰ ਫਿਲੀਪਾਈਨਜ਼ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਮੈਥਿਓ ਮੌਰਲ ਅਤੇ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਸਵਪਨ ਕੁਮਾਰ ਦੱਤਾ ਵੱਲੋਂ ਹੈਦਰਾਬਾਦ ਵਿਖੇ ਆਯੋਜਿਤ 49ਵੀਂ ਸਲਾਨਾ ਮਿਲਣੀ ਦੌਰਾਨ ਪ੍ਰਦਾਨ ਕੀਤਾ ਗਿਆ ।
ਇਸ ਪੁਰਸਕਾਰ ਜਿੱਤਣ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਡਾ. ਗੁਰਜੀਤ ਸਿੰਘ ਮਾਂਗਟ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਡਾ. ਗੁਰਜੀਤ ਸਿੰਘ ਲੋਰੇ ਅਤੇ ਡਾ. ਜਯੋਤੀ ਜੈਨ ਨੂੰ ਵਧਾਈ ਦਿੱਤੀ ਅਤੇ ਆਸ ਜਿਤਾਈ ਕਿ ਭਵਿੱਖ ਵਿ¤ਚ ਵੀ ਚੰਗੇ ਖੋਜ ਕਾਰਜਾਂ ਦੇ ਨਾਲ ਯੂਨੀਵਰਸਿਟੀ ਦਾ ਮਾਣ ਹੋਰ ਵਧੇਗਾ ।