ਓਸਲੋ,(ਰੁਪਿੰਦਰ ਢਿੱਲੋ ਮੋਗਾ) – ਬੀਤੇ ਦਿਨੀ ਓਸਲੋ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਵਾਲੇ ਦਿਨ ਹੀ ਓਸਲੋ ਦੇ ਆਕਰ ਬਿਰੀਗੇ ਇਲਾਕੇ ਚ ਗੁਰੂ ਘਰ ਓਸਲੋ ਅਤੇ ਸਿੱਖ ਯੂਥ ਨਾਰਵੇ ਦੀ ਸਿਮਰਨ ਕੌਰ, ਅਵਨੀਤ ਕੌਰ,ਬਲਪ੍ਰੀਤ ਸਿੰਘ, ਲਵਲੀਨ ਸਿੰਘ,ਮਨਮੀਤ ਸਿੰਘ,ਹਰਲੀਨ ਕੌਰ, ਸੁਮੀਤ ਸਿੰਘ, ਸਪੋਰਟ ਗਰੁਪ ਦੇ ਹਰਪ੍ਰੀਤ ਸਿੰਘ,ਉਰਜਨ ਸਿੰਘ, ਵੀਦਾਰ ਸਿੰਘ,ਤਰਨਜੀਤ ਸਿੰਘ,ਰਣਮਿੰਦਰ ਸਿੰਘ,ਸੰਦੀਪ ਸਿੰਘ,ਹਰਵਿੰਦਰ ਸਿੰਘ,ਮਹਿਮਾ ਕੌਰ,ਜਸਦੀਪ ਸਿੰਘ ਆਦਿ ਦਾ ਸਹਿਯੋਗ ਨਾਲ ਦਸਤਾਰ ਦਿਵਸ ਦਾ ਆਯੋਜਨ ਕਰਵਾਇਆ ਗਿਆ।ਜਿਸ ਵਿੱਚ ਪੂਰਨ ਸਿੱਖੀ ਸਰੂਪ ਚ ਸੱਜੇ ਸਿੰਘਾਂ ਆਦਿ ਵੱਲੋਂ ਸਿੱਖ ਧਰਮ ਅਤੇ ਦਸਤਾਰ ਦੀ ਮਹਤੱਵਤਾ ਨੂੰ ਨਾਰਜੀਵੀਅਨ ਲੋਕਾਂ ਨੂੰ ਦੱਸਿਆ ਗਿਆ ਜਿਸ ਨੂੰ ਨਾਰਵੀਜੀਅਨ ਲੋਕਾਂ ਨੇ ਗਹਿਰੀ ਰੁੱਚੀ ਨਾਲ ਸੁਣਿਆ ਅਤੇ ਨਾਰਵੀਜੀਅਨ ਲੋਕ ਆਪਣੇ ਸਿਰਾਂ ਤੇ ਦਸਤਾਰਾਂ ਸਜਾ ਆਪਣੇ ਆਪ ਨੂੰ ਫੱਖਰ ਚ ਮਹਿਸੂਸ ਕਰ ਰਹੇ ਸਨ।ਦਸਤਾਰ ਆਜੋਯਨ ਸਥਾਨ ਨੂੰ ਪੰਡਾਲ ਰਾਹੀ ਪੰਜਾਬ ਦੇ ਮਾਹੌਲ ਨੂੰ ਦਰਸਾਇਆ ਗਿਆ ਸੀ। ਇਸ ਮੌਕੇ ਨਾਰਵੀਜੀਅਨ ਲੋਕਾਂ ਨੇ ਗੁਰੂ ਕਾ ਲੰਗਰ ਚਾਅ ਨਾਲ ਛੱਕਿਆ। ਨਾਰਵੇ ਦੇ ਪ੍ਰਮੁੱਖ ਅਖਬਾਰ ਅਤੇ ਟੀ ਵੀ ਵਾਲੇ ਕਵਰਜ ਲਈ ਪਹੁੰਚੇ ਹੋਏ ਸਨ।ਬੱਦੋਵਾਲ ਵਾਲੀਆਂ ਬੀਬੀਆਂ ਦੇ ਢਾਡੀ ਜੱਥੇ ਵੀ ਜੋਸ਼ੀਲੀਆਂ ਵਾਰਾਂ ਗਾ ਸੰਗਤ ਨੂੰ ਨਿਹਾਲ ਕਰ ਰਹੀਆ ਸਨ।। ਦਸਤਾਰ ਦਿਵਸ ਦੀ ਸਮਾਪਤੀ ਵੇਲੇ ਦਸਤਾਰ ਦਿਵਸ ਆਯੋਜਨ ਗਰੁੱਪ ਵੱਲੋਂ ਹਰ ਇੱਕ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ।