ਕਪੂਰਥਲਾ – ਹਿਮਾਲਿਆ ਵਰਗੇ ਬਰਫ਼ੀਲੇ ਪਹਾੜੀ ਇਲਾਕਿਆਂ ਵਿਚ ਡੈਟਾ ਇੱਕਠਾ ਕਰਨਾ, ਭਾਵ ਧਰਤੀ ਨੂੰ ਮਾਪਣ ਲਈ ਸਨੋਅ ਅਤੇ ਐਵੀਲੈਂਸ ਸਟੱਡੀ ਇਸਟੈਬਲੂਮੈਂਟ ਚੰਡੀਗੜ੍ਹ ਵਲੋਂ ਇਕ ਸਵੈਚਾਲਕ ਮਾਨਵ ਰਹਿਤ ਵਿਮਾਨ ਬਣਾਇਆ ਗਿਆ ਹੈ,ਇਹ ਵਿਮਾਨ ਉੱਚੇ ਬਰਫ਼ੀਲੇ ਇਲਾਕੇ ਜਿੱਥੇ ਕਿ ਮਨੁੱਖ ਦਾ ਪਹੁੰਚਣਾ ਬਹੁਤ ਮੁਸ਼ਕਲ ਹੈ ,ਉਹਨਾਂ ਦਾ ਅਧਿਐਨ ਕਰਦੇ ਹਨ ਅਤੇ ਨਾਲ-ਨਾਲ ਆਫਤ ਵੇਲੇ ਜਿਵੇਂ ਭੂਚਾਲ,ਹੜ ਅਤੇ ਸੁਨਾਮੀ ਦੇ ਸਮੇਂ ਵੀ ਲੋਕਾਂ ਦੀ ਸਹਾਇਤਾਂ ਵਿਚ ਵੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਇਹ ਵਿਚਾਰ ਜਿੰਮੀ ਕਾਂਸਲ ਡਿਪਟੀ ਡਾਇਰੈਕਟਰ ਸਨੋਅ ਤੇ ਐਵੀਲੈਂਸ ਸਟੱਡੀ ਇਸਟੈਵਲੂਮੈਂਟ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਧਰਤ ਦਿਵਸ ਸਬੰਧੀ ਕਰਵਾਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸੈਟੇਲਾਈਟ ਆਦਿ ਪ੍ਰਣਾਲੀਆਂ ਸਹਾਇਤਾ ਨਾਲ ਇਹਨਾਂ ਬਰਫ਼ੀਲੇ ਅਤੇ ਉੱਚੇ ਇਲਾਕਿਆਂ ਦਾ ਅਧਿਐਨ ਭਾਰਤੀ ਡਿਫ਼ੈਂਸ ਰਿਸਰਚ ਅਤੇ ਡਿਵੈਲਮੈਂਟ ਸੰਸਥਾਂ ਵਲੋਂ ਕੀਤਾ ਜਾਂਦਾ ਸੀ, ਜਿਹਨਾਂ ਨਾਲ ਡੈਟਾ ਇੱਕਠਾ ਕਰਨ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਇਸ ਵਿਮਾਨ ਨਾਲ ਜਿੱਥੇ ਅਧਿਐਨ ਦਾ ਕੰਮ ਸੌਖਾਲਾ ਹੋਇਆ ਹੈ ਉੱਥੇ ਹੀ ਭਰੋਸੇਯੋਗਤਾ ਵੀ ਵਧੀ ਹੈ। ਸਾਇੰਸ ਸਿਟੀ ਦੇ ਡਾਇਰੈਕਟਰ ਜਨਰਲ ਡਾ. ਆਰ. ਐਸ ਖੰਡਪੁਰ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਸਾਲ 22 ਅਪ੍ਰੈਲ ਦੇ ਦਿਨ ਨੂੰ ਵਾਤਾਵਰਣ ਦੇ ਵਿਗੜ ਰਹੇ ਸੰਤੁਲਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਧਰਤੀ ਦਾ ਸੰਤੁਲਨ ਵਿਗੜਨ ਦਾ ਸਭ ਤੋਂ ਬਹੁਤਾ ਪ੍ਰਭਾਵ ਸਾਡੇ ਰਹਿਣ-ਸਹਿਣ ਅਤੇ ਖਾਣ-ਪੀਣ ‘ਤੇ ਪੈਂਦਾ ਹੈ। ਜੇ ਜੰਗਲਾਂ ਦੀ ਕਟਾਈ ਇਵੇਂ ਹੁੰਦੀ ਰਹੀ, ਗਲੇਸ਼ੀਅਰ ਇਵੇਂ ਪਿਘਲਦੇ ਰਹੇ ਅਤੇ ਵਾਤਾਵਰਣ ਪ੍ਰਦੂਸ਼ਣ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਖਤਰਨਾਕ ਹੋਵੇਗਾ।ਸਾਇੰਸ ਸਿਟੀ ਵਲੋਂ ਧਰਤੀ ਦੇ ਸੰਤੁਲਨ ਅਤੇ ਸਾਫ-ਸੁਥਰੇ ਵਾਤਾਵਰਣ ਵੱਲ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਵਿਸੇਸ਼ ਧਿਆਨ ਦਿੱਤਾ ਜਾਂਦਾ ਹੈ। ਇੱਥੇ ਲੱਗੇ ਵੱਖ-ਵੱਖ ਤਰ੍ਹਾਂ ਦੇ ਦਰੱਖਤ ਆਲੇ-ਦੁਆਲੇ ਦੇ ਵਾਤਾਵਰਣ ਨੂੰ ਪ੍ਰਦੁਰਿਸ਼ ਮੁਕਤ ਕਰਨ ਵਿਚ ਵੱਡਮੁਲਾ ਯੋਗਦਾਨ ਪਾਉਂਦੇ ਹਨ। ਇਸ ਮੌਕੇ ਡਾ. ਖੰਡਪੁਰ ਨੇ ਦੱਸਿਆ ਕਿ ਸਾਇੰਸ ਸਿਟੀ ਵਿਚ ਵੱਖ-ਵੱਖ ਪ੍ਰਦਰਸ਼ਨੀਆਂ ਅਤੇ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਇਹਨਾਂ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨ ਲਈ ਹਮੇਸ਼ਾਂ ਹੀ ਯਤਨ ਕੀਤੇ ਜਾਂਦੇ ਰਹੇ ਹਨ। ਇਸ ਸਬੰਧੀ ਸਾਇੰਸ ਸਿਟੀ ਵਿਖੇ ਬਣਿਆ ਜਲਵਾਯੂ ਪਰਿਵਰਤਨ ਥੀਏਟਰ ਇਸ ਸਮੱਸਿਆਂ ਨੂੰ ਬਹੁਤ ਹੀ ਵਿਸਥਾਰ ਰੂਪ ਵਿਚ ਪੇਸ਼ ਕਰ ਰਿਹਾ ਹੈ।।ਉਨ੍ਹਾਂ ਕਿਹਾ ਕਿ 18 ਮੀਟਰ ਵਿਆਸ ਦਾ ਗੁੰਬਦਨੁਮਾ ਬਣਾਇਆ ਗਿਆ। ਇਹ ਥੀਏਟਰ ਭਾਰਤ ਦਾ ਸਭ ਤੋਂ ਪਹਿਲਾ ਜਲਵਾਯੂ ਪਰਿਵਰਤਨ ਥੀਏਟਰ ਹੈ।ਇਹ ਥੀਏਟਰ ਜਿੱਥੇ ਗਲੋਬਲ ਵਾਰਮਿੰਗ ਦੇ ਭੇਦਾਂ ਨੂੰ ਖੋਲੇਗਾ ਉੱਥੇ ਨਾਲ ਦੀ ਨਾਲ ਇਕ ਅਨੰਦ ਮਈ ਕੁਦਰਤੀ ਨਜ਼ਾਰਾ ਵੀ ਪੇਸ਼ ਕਰੇਗਾ। ਲਗਭਗ 150 ਦੇ ਕਰੀਬ ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਵਾਲੇ ਇਸ ਥੀਏਟਰ ਵਿਚ ਗਲੋਬਲ ਵਾਰਮਿੰਗ ਕੀ ਹੈ ਅਤੇ ਇਸ ਦੇ ਕੀ ਕਾਰਨ ਹਨ, ਇਸ ਤੋਂ ਇਲਾਵਾ ਧਰਤੀ ਉਪਰ, ਫਸਲਾਂ ਦੀ ਪੈਦਾਵਾਰ ਅਤੇ ਮਨੁੱਖੀ ਜੀਵਨ ‘ਤੇ ਕੀ ਅਸਰ ਪਵੇਗਾ ਅਤੇ ਇਸ ਨੂੰ ਰੋਕਣ ਲਈ ਅਸੀਂ ਕੀ ਕਰ ਸਕਦੇ ਹਾਂ ਨੂੰ ਇਸ ਨੂੰ ਬਹੁਤ ਸਰਲ ਅਤੇ ਸਪਸ਼ਟ ਤਰੀਕੇ ਨਾਲ ਦਰਸਾਇਆ ਗਿਆ ਹੈ। ਬਹੁਭਾਂਤੀ ਸਕਰੀਨਾਂ ਨਾਲ ਲੈਸ ਇਸ ਥੀਏਟਰ ਵਿਚ ਧਰਤੀ ਦੇ ਬਦਲਦੇ ਤਾਪਮਾਨ, ਰੁੱਤਾਂ ਦਾ ਵੱਡਿਆਂ ਅਤੇ ਛੋਟਾ ਹੋਣਾ,ਪਿਘਲਦੇ ਗਲੇਸ਼ੀਅਰ ਦੇ ਕਾਰਨਾਂ ਬਾਰੇ ਵਿਸਥਾਰ ਰੂਪ ਵਿਚ ਸਮਝਾਇਆ ਜਾਂਦਾ ਹੈ। ਡੇਢ ਕਰੋੜ ਦੀ ਲਾਗਤ ਨਾਲ ਬਣੇ ਇਸ ਥੀਏਟਰ ਵਿੱਚ ਜੰਗਲੀ ਵਣਸਪਤੀ, ਜੀਵਾਂ ਅਤੇ ਜੰਗਲਾਂ ਦੀ ਕਟਾਈ ਨੂੰ ਲਾਇਵ ਮੂਡ ਵਿਚ ਪੇਸ਼ ਕੀਤਾ ਗਿਆ ਹੈ।।ਇਸ ਮੌਕੇ ਪੰਜਾਬ ਦੇ ਕੋਨੇ-ਕੋਨੇ ਅਤੇ ਹਿਮਾਚਲ ਪ੍ਰਦੇਸ਼ ਤੋਂ ਆਏ 300 ਤੋਂ ਵੱਧ ਸਕੂਲੀ ਬੱਚਿਆਂ ਦੇ ਵਿਗਿਆਨਕ ਪਲੇਅ, ਪੇਂਟਿੰਗ ਅਤੇ ਫੋਟੋਗ੍ਰਾਗ਼ੀ ਦੇ ਮੁਕਾਬਲੇ ਕਰਵਾਏ ਗਏ। ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਅਤੇ ਡਾਇਰੈਕਟਰ ਜਨਰਲ ਵਲੋਂ ਕੀਤੀ ਗਈ। ਇਸ ਮੌਕੇ ਕਰਵਾਏ ਪੇਂਟਿੰਗ ਮੁਕਾਬਲੇ ਵਿਚ ਡਿਪਸ ਸਕੂਲ ਸੂਰਾ ਨੂਸੀ ਦੇ ਕ੍ਰਿਸ਼ਨ ਗੋਪਾਲ ਨੇ ਪਹਿਲਾ, ਕਮਲਾ ਨਹਿਰੂ ਪਬਲਿਕ ਸਕੂਲ ਗ਼ਗਵਾੜਾ ਦੀ ਪ੍ਰਿੰਯਕਾ ਨੇ ਦੂਜਾ ਅਤੇ ਹਿਮਾਲਿਅਨ ਹੋਲੀ ਫੇਥ ਸਕੂਲ ਹਿਮਾਚਲ ਦੇ ਰਾਘੂਵੀਰ ਨੇ ਤੀਜਾ ਇਨਾਮ ਜਿੱਤਿਆ। ਇਸ ਤਰ੍ਹਾਂ ਹੀ ਇਸ ਮੌਕੇ ਕਰਵਾਏ ਗਏ ਫਟੋਗ੍ਰਾਫ਼ੀ ਦੇ ਮੁਕਾਬਲੇ ਵਿਚ ਪਹਿਲਾ ਇਨਾਮ ਕਮਲਾ ਨਹਿਰੂ ਪਬਲਿਕ ਸਕੂਲ ਫਗਵਾੜਾ ਦੇ ਦੀਪਕ ਨੇ ਅਤੇ ਦੂਜਾ ਇਨਾਮ ਮੰਡੀ ਹਾਰਡੀਗੰਜ ਪਬਲਿਕ ਸਕੂਲ ਕਪੂਰਥਲਾ ਦੇ ਜਹੀਰ ਖਾਨ ਨੇ ਜਿੱਤਿਆ। ਇਸੇ ਤਰ੍ਹਾਂ ਹੀ ਵਿਗਿਆਨਕ ਪਲੇਅ ਵਿਚ ਪਹਿਲਾ ਇਨਾਮ ਸਰਕਾਰੀ ਹਾਈ ਸਕੂਲ ਭੁਲਾਣਾ,ਦੂਜਾ ਡਿਪਸ ਸੂਰਾਨੂਸੀ ਅਤੇ ਤੀਸਰਾ ਇਨਾਮ ਡੀ ਏ ਵੀ ਹਾਈ ਸਕੂਲ ਕਪੂਰਥਲਾ ਨੇ ਜਿੱਤਿਆ।।