ਓਸਲੋ,(ਰੁਪਿੰਦਰ ਢਿੱਲੋ ਮੋਗਾ)-ਮਨਦੀਪ ਪੂਨੀਆ ਵੱਲੋ ਪ੍ਰੈਸ ਨੂੰ ਭੇਜੀ ਖਬਰ ਚ ਦੱਸਿਆ ਕਿ ਨਾਰਵੇ ਦੇ ਹਾਕੀ ਕਲੱਬ ਕਰਿੰਗਸ਼ੋ ਕਲੱਬ ਵੱਲੋ ਹਾਕੀ ਨੂੰ ਪ੍ਰਫੁੱਲਿਤ ਕਰਨ ਲਈ ਹਾਕੀ ਟੂਰਨਾਮੈਟ ਦਾ ਆਜੋਯਨ ਕਰਵਾਇਆ ਗਿਆ। ਸੋਮਵਾਰ ਨੂੰ ਇੱਥੋ ਦੇ ਮਰਟਨਸਰੂਦ ਖੇਡ ਮੈਦਾਨ ਚ ਖੇਡੇ ਗਏ ਇਸ ਟੂਰਨਾਮੈਟ ਚ ਵਿੱਚ ਪੂਰੇ ਨਾਰਵੇ ਤੋਂ ਹਾਕੀ ਦੀਆਂ ਟੀਮਾਂ ਅਤੇ ਹਾਕੀ ਪ੍ਰੇਮੀਆਂ ਨੇ ਸਿਰਕਤ ਕੀਤੀ । ਪੂਰਾ ਦਿਨ ਚੱਲੇ ਇਸ ਮੇਲੇ ਵਿੱਚ ਕੋਚ ਦਿਨੇਸ ਸਿੰਘ ਨੇ ਹਰ ਉਮਰ ਵਰਗ ਦੇ ਲੜਕੇ ਲੜਕੀਆਂ ਨੂੰ ਕੋਚਿੰਗ ਦਿੱਤੀ । ਉਹਨਾਂ ਨੇ ਖਿਡਾਰੀਆਂ ਨੂੰ ਆਪਣੇ ਆਪ ਨੁੰ ਫਿੱਟ ਰੱਖਣ ਤੋਂ ਲੈ ਕਿ ਖੇਡ ਦੇ ਹਰ ਦਾਅ ਪੇਚ ਬਾਰੇ ਜਾਣਕਾਰੀ ਦਿੱਤੀ ।ਇਸ ਦੌਰਾਨ ਕਲੱਬ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਅਟਵਾਲ ਨੇ ਦੱਸਿਆ ਕਿ ਕਰਿੰਗਸ਼ੋ ਕਲੱਬ ਹੁਣ ਤੱਕ ਨਾਰਵਿਜਨ ਹਾਕੀ ਲੀਗ ਵਿੱਚ 12 ਵਾਰ ਆਊਟਡੋਰ ਅਤੇ 5 ਵਾਰ ਇੰਨਡੋਰ ਚੈਪੀਅਨ ਰਹਿ ਚੁੱਕੀ ਹੈ । ਜਿਕਰਯੋਗ ਗੱਲ ਹੈ ਕਿ ਸਾਲ 2015 ਵਿੱਚ ਹੋਣ ਵਾਲੀ ਨੈਸ਼ਨਲ ਹਾਕੀ ਲੀਗ ਵਿੱਚ ਕਰਿੰਗਸ਼ੋ ਕਲੱਬ ਦੇ 5 ਖਿਡਾਰੀ ਭਾਗ ਲੈ ਰਹੇ ਹਨ ਜੋ ਕਿ ਭਾਰਤੀ ਭਾਈਚਾਰੇ ਲਈ ਬੜੇ ਮਾਣ ਵਾਲੀ ਗੱਲ ਹੈ । ਮੇਲੇ ਦੌਰਾਨ ਆਉਣ ਵਾਲੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਲਈ ਰਿਫਰੈਸ਼ਮੈਂਟ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ । ਇੰਟਰਨੈਸਨਲ ਹਾਕੀ ਐਸ਼ੋਸੀਏਸਨ ਦੇ ਮੈਬਰ ਅਤੇ ਕਲੱਬ ਦੇ ਖੁਜਾਨਚੀ ਜਸਵਿੰਦਰਪਾਲ ਗਰਚਾ ਨੇ ਇਸ ਮੌਕੇ ਤੇ ਹਾਕੀ ਦੇ ਗਿਰ ਰਹੇ ਪੱਧਰ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੂਰੇ ਵਿਸਵ ਦੇ ਦੇਸਾਂ ਨੂੰ ਹਾਕੀ ਦੇ ਘਟ ਰਹੀ ਲੋਕਪ੍ਰਿਅਤਾ ਬਾਰੇ ੳੁੱਦਮੀਂ ਉਪਰਾਲੇ ਕਰਨੇ ਚਾਹੀਦੇ ਹਨ ।ਇਸ ਮੌਕੇ ਤੇ ਨਾਰਵੇ ਹਾਕੀ ਐਸੋਸੀਏਸਨ ਦੇ ਪ੍ਰਧਾਨ ਜਸਵਿੰਦਰਪਾਲ ਗਰਚਾ , ਕਰਿੰਗਸ਼ੋ ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ ਆਦਿ ਹਾਜਿਰ ਸਨ।