ਅੰਮ੍ਰਿਤਸਰ- ਬੀਜੇਪੀ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਮਤਰੇਏ ਭਰਾ ਦਲਜੀਤ ਸਿੰਘ ਕੋਹਲੀ ਨੂੰ ਮੋਦੀ ਦੀ ਮੌਜੂਦਗੀ ਵਿੱਚ ਪਾਰਟੀ ਦੀ ਮੈਂਬਰਸਿ਼ਪ ਦਿੱਤੀ। ਦਲਜੀਤ ਸਿੰਘ ਅੰਮ੍ਰਿਤਸਰ ਵਿੱਚ ਇੱਕ ਕਾਰੋਬਾਰੀ ਹੈ। ਇਸ ਲੋਕਸਭਾ ਸੀਟ ਤੇ ਮੁਕਾਬਲਾ ਬਹੁਤ ਸਖਤ ਹੋਣ ਕਰਕੇ ਬੀਜੇਪੀ ਅਤੇ ਬਾਦਲ ਦਲ ਜੇਟਲੀ ਦਾ ਪਲੜਾ ਭਾਰੀ ਕਰਨ ਲਈ ਹਰ ਹੱਥਕੰਡਾ ਅਪਨਾ ਰਹੇ ਹਨ।
ਮੋਦੀ ਨੇ ਕੋਹਲੀ ਦਾ ਬੀਜੇਪੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਨਾਲ ਸਾਡੀ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਅਸਲ ਵਿੱਚ ਕੋਹਲੀ ਦੀ ਆਮ ਜਨਤਾ ਵਿੱਚ ਸਿਵਾਏ ਪ੍ਰਧਾਨਮੰਤਰੀ ਦਾ ਭਰਾ ਹੋਣ ਤੋਂ ਇਲਾਵਾ ਹੋਰ ਕੋਈ ਵੀ ਆਪਣੀ ਪਛਾਣ ਨਹੀਂ ਹੈ। ਉਸ ਦਾ ਆਪਣਾ ਸਾਰਾ ਪਰੀਵਾਰ ਉਸ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੇ ਹੈਰਾਨ ਹੈ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਪਿਤਾ ਗੁਰਮੁੱਖ ਸਿੰਘ ਦੇ ਤਿੰਨ ਵਿਆਹ ਹੋਏ ਸਨ। ਡਾ: ਮਨਮੋਹਨ ਸਿੰਘ ਉਨ੍ਹਾਂ ਦੀ ਪਹਿਲੀ ਪਤਨੀ ਦੀ ਸੰਤਾਨ ਹਨ ਅਤੇ ਉਹ ਕੁਝ ਦਿਨਾਂ ਦੇ ਹੀ ਸਨ ਤਾਂ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ ਸੀ। ਦਲਜੀਤ ਸਿੰਘ ਆਪਣੇ ਪਿਤਾ ਗੁਰਮੁੱਖ ਸਿੰਘ ਦੀ ਤੀਸਰੀ ਪਤਨੀ ਦੀ ਸੰਤਾਨ ਹਨ।