ਨਵੀਂ ਦਿੱਲੀ- ਫੇਸਬੁੱਕ ਅਨੁਸਾਰ ਸੋਸ਼ਲ ਨੈਟਵਰਕਿੰਗ ਸਾਈਟ ਤੇ ਦੁਨੀਆਂਭਰ ਵਿੱਚ 10 ਕਰੋੜ (100 ਮਿਲੀਅਨ) ਤੋਂ ਵੀ ਵੱਧ ਨਕਲੀ ਅਕਾਊਂਟਸ ਹੋ ਸਕਦੇ ਹਨ। ਭਾਰਤ ਵਰਗੇ ਵਿਕਾਸਸ਼ੀਲ ਬਾਜ਼ਾਰ ਵਾਲੇ ਦੇਸ਼ ਵਿੱਚ ਇਸ ਦੇ ਹੋਰ ਵੀ ਵੱਧ ਹੋਣ ਦੀ ਉਮੀਦ ਹੈ।
ਫੇਸਬੁੱਕ ਨੇ ਆਪਣੀ ਐਸਈਸੀ ਵਿੱਚ ਫਾਈਲ ਕੀਤਾ ਹੈ ਕਿ ਇੱਕ ਵਿਅਕਤੀ ਇੱਕ ਤੋਂ ਵੱਧ ਖਾਤੇ ਚਲਾ ਰਿਹਾ ਹੈ, ਜੋ ਕਿ ਸਾਡੀਆਂ ਸ਼ਰਤਾਂ ਦਾ ਉਲੰਘਣ ਹੈ। ਹੁਣੇ ਜਿਹੇ ਫੇਸਬੁੱਕ ਦੀ ਤਿਮਾਹੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਅਤੇ ਤੁਰਕੀ ਵਰਗੇ ਵਿਕਾਸਸ਼ੀਲ ਬਾਜ਼ਾਰਾਂ ਵਾਲੇ ਦੇਸ਼ਾਂ ਵਿੱਚ ਨਕਲੀ ਅਤੇ ਫਰਜ਼ੀ ਅਕਾਊਂਟਸ ਦਾ ਪ੍ਰਤੀਸ਼ਤ ਜਿਆਦਾ ਵੱਧਿਆ ਹੈ। 31 ਮਾਰਚ ਤੱਕ ਸਾਈਟ ਤੇ 1.28 ਬਿਲੀਅਨ ਐਮਏਯੂਐਸ ਹਨ, ਜੋ ਕਿ ਪਿੱਛਲੇ ਸਾਲ ਦੇ 31 ਮਾਰਚ ਨਾਲੋਂ 15 ਫੀਸਦੀ ਅਧਿਕ ਹਨ। ਐਸਈਸੀ ਅਨੁਸਾਰ ਭਾਰਤ ਅਤੇ ਬਰਾਜ਼ੀਲ ਦਾ ਪ੍ਰਤੀਨਿਧੀਤਵ ਕਰਨ ਵਾਲੇ ਯੂਜਰਜ਼ ਦੀ ਸੰਖਿਆ 2014 ਦੀ ਪਹਿਲੀ ਤਿਮਾਹੀ ਵਿੱਚ ਤੇਜ਼ੀ ਨਾਲ ਵੱਧੀ ਹੈ। 2013 ਵਿੱਚ ਵੀ ਅਜਿਹਾ ਹੀ ਹੋਇਆ ਸੀ।
ਦੁਨੀਆਂਭਰ ਦੇ 0.4 ਤੋਂ 1.2 ਫੀਸਦੀ ਫਰਜ਼ੀ ਅਕਾਊਂਟਸ ਹਨ। ਅਜਿਹੇ ਯੂਜਰਜ਼ ਬਿਜ਼ਨਸ ਜਾਂ ਸੰਗਠਨ ਦੇ ਰੂਪ ਵਿੱਚ ਇਸ ਦਾ ਉਪਯੋਗ ਕਰ ਰਹੇ ਹਨ ਜੋ ਕਿ ਫੇਸਬੁੱਕ ਦੀਆਂ ਸ਼ਰਤਾਂ ਦਾ ਉਲੰਘਣ ਹੈ।ਫੇਸਬੁੱਕ ਨੇ ਕਿਹਾ ਹੈ ਕਿ ਅਸੀਂ ਨਕਲੀ ਅਤੇ ਫਰਜ਼ੀ ਅਕਾਊਂਟਸ ਯੂਜਰਜ਼ ਦਾ ਪ੍ਰਤੀਨਿਧੀਤਵ ਕਰਨ ਵਾਲਿਆਂ ਦੀ ਅਸਲੀ ਸੰਖਿਆ ਦੀ ਪਛਾਣ ਕਰਨ ਵਾਲਿਆਂ ਲਈ ਲਗਾਤਾਰ ਯਤਨ ਕਰ ਰਹੇ ਹਾਂ ਅਤੇ ਇਸ ਵਿੱਚ ਸੁਧਾਰ ਦੇ ਲਈ ਕੁਝ ਬਦਲਾਅ ਵੀ ਕਰ ਸਕਦੇ ਹਾਂ।