ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਦੇ ਨਾਲ ਲਗਦੇ ਇਲਾਕੇ ਬਲਾਮੇਨੀਲ ਵਿੱਚ ਪੁਲਿਸ ਨੇ ਰੋਮਾਨੀਆ ਮੂਲ ਦੇ ਬੇਘਰੇ ਲੋਕਾਂ ਦੀ ਟੀਨਾਂ ਫੱਟਿਆਂ ਨਾਲ ਬਣਾਈ ਹੋਈਆਂ ਝੌਪੜੀਆਂ ਦੀ ਬਸਤੀ ਨੂੰ ਬੁਲਡੋਜ਼ਰਾਂ ਨਾਲ ਢਾਹ ਦਿੱਤਾ ਹੈ।ਇਹ 700 ਦੇ ਕਰੀਬ ਬੇਘਰੇ ਲੋਕੀ ਹਾਈਵੇ ਦੇ ਨਾਲ ਲੱਗੇ ਦਰੱਖਤਾਂ ਦੇ ਝੁੰਡ ਵਿੱਚ ਆਰਜ਼ੀ ਘਰ ਬਣਾ ਕੇ ਇੱਕ ਸਾਲ ਤੋਂ ਰਹਿ ਰਹੇ ਸਨ।ਉਹਨਾਂ ਨੂੰ ਕਾਫੀ ਦੇਰ ਤੋਂ ਅਦਾਲਤ ਵਲੋਂ ਖਾਲੀ ਕਰਕੇ ਚਲੇ ਜਾਣ ਦੀ ਵਾਰਨਿੰਗ ਦਿੱਤੀ ਹੋਈ ਸੀ।ਉਹ ਦੋ ਦਿੱਨ ਪਹਿਲਾਂ ਹੀ ਝੋਪੜੀਆਂ ਨੂੰ ਖਾਲੀ ਕਰਕੇ ਚਲੇ ਗਏ ਸਨ।ਇਸ ਆਰਜ਼ੀ ਬਸਤੀ ਨੂੰ ਖਾਲੀ ਕਰਨ ਲਈ ਪੁਲਿਸ ਦੀਆਂ ਪੰਦਰਾਂ ਗੱਡੀਆਂ ਨੇ ਨਾਲ ਲਗਦਾ ਹਾਈਵੇ ਵੀ ਬੰਦ ਕੀਤਾ ਹੋਇਆ ਸੀ।ਮੌਕੇ ਉਪਰ ਸਰਕਾਰੀ ਕਰਮਚਾਰੀ ਅਦਾਲਤ ਦੇ ਆਰਡਰ ਵੀ ਲੈਕੇ ਆਏ ਹੋਏ ਸਨ।ਇਥੇ ਇਹ ਵੀ ਜਿਕਰ ਯੋਗ ਹੈ ਕਿ ਫਰਾਂਸ ਵਿੱਚ ਰੋਮਾਨੀਆਂ ਮੂਲ ਦੇ ਲੋਕੀ ਭਾਰੀ ਗਿਣਤੀ ਵਿੱਚ ਰਹਿ ਰਹੇ ਹਨ।ਜਿਹੜੇ ਪੁਲਾਂ ਥੱਲੇ ,ਸੜਕਾਂ, ਬੇ ਅਬਾਦ ਇਮਾਰਤਾਂ ਤੇ ਪਾਰਕਾਂ ਵਿੱਚ ਗੈਰ ਕਨੂੰਨੀ ਝੋਪੜੀਆਂ ਬਣਾ ਕੇ ਰਹਿ ਰਹੇ ਹਨ।
ਪੈਰਿਸ ਵਿੱਚ ਰੋਮਾਨੀਆਂ ਮੂਲ ਦੇ ਲੋਕਾਂ ਦੀਆਂ ਬਣਾਈਆਂ ਗੈਰ ਕਨੂੰਨੀ ਝੌਪੜੀਆਂ ਤੇ ਬੁਲਡੋਜ਼ਰ ਚੱਲਿਆ
This entry was posted in ਅੰਤਰਰਾਸ਼ਟਰੀ.